Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੈਨੂੰ ਸੀ ਯਾਦ ਕਰ ਲਿਆ ਤੇ ਦਿਲ ਦੁਖਾ ਲਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਤੈਨੂੰ ਸੀ ਯਾਦ ਕਰ ਲਿਆ ਤੇ ਦਿਲ ਦੁਖਾ ਲਿਆ
ਮੁਰਦਾਰ ਧੜਕਣਾਂ ਨੂੰ ਸੀ ਫਿਰ ਤੋਂ ਜਿਵਾ ਲਿਆ
ਤੈਨੂੰ ਸੀ ਯਾਦ ਕਰ ਲਿਆ ਤੇ ਦਿਲ ਦੁਖਾ ਲਿਆ

ਉਤਸਵ ਹਰੇਕ ਦਿਨ ਮੇਰਾ ਤੇਰੀ ਹੀ ਯਾਦ ਤੋਂ
ਖੁਸ਼ੀਆਂ ਨਸੀਬ ਨਾ ਸਹੀ,ਗਮ ਨੂੰ ਮਨਾ ਲਿਆ

ਹੌਕੇ ਸਮੇਟ ਲੰਘ ਗਈ ਬੇਰੰਗ ਸ਼ਾਮ ਜੋ
ਸਤਰੰਗੀ ਪੀਂਘ ਉਧਾਰ ਕੇ,ਸੁਫਨਾ ਰੰਗਾ ਲਿਆ

ਤੇਰੇ ਹੀ ਬੁਲ੍ਹ ਦੀ ਛੂਹ ਲਈ ਹੋਈ ਬਹਾਰ ਵੀ
ਫੁਲ ਦਾ ਸ਼ਿੰਗਾਰ ਵੇਖਿਆ ਤੇ ਮੁਸਕਰਾ ਲਿਆ

ਅੰਬਰ-ਉਦਾਲ੍ਹਿਆਂ ਨੂੰ ਇਵੇਂ ਤਾਰਿਆਂ ਦੇ ਬੋਲ
ਜਿਉਂ ਚੰਦ ਨੇ ਘੁਪ ਰਾਤ ਨੂੰ ਹੈ ਗੁਣਗੁਣਾ ਲਿਆ

ਹਰ ਰੌਸ਼ਨੀ ਦਾ ਭਾਗ ਸੀ ਤੇਰੀ ਹੀ ਹੋਂਦ ਨੂੰ
ਬਚਿਆ ਮੈਂ ਰੰਗ ਰਾਤ ਦਾ ਮੱਥੇ ਲਿਖਾ ਲਿਆ

ਸੁੰਨਾ ਉਜਾੜ ਹੋ ਗਿਆ ਦਿਲ ਦਾ ਜਹਾਨ ਜੋ
ਨਾਕਾਮ ਪਲ ਉਡੀਕ ਦਾ ਅੱਖੀਂ ਵਸਾ ਲਿਆ

ਇਕ ਬੇਇਲਾਜ ਆਰਜ਼ਾ ਦਿਲ ਦਾ ਲਗਾਵ ਵੀ
ਸਾਰੀ ਉਮਰ ਦਾ ਰੋਗ ਹੈ ਹੱਡੀਂ ਰਚਾ ਲਿਆ

ਬੇਚੈਨ ਰੂਹ ਕਿਸੀ ਦਾ ਜੋ ਪਹਿਰਾ ਸੀ ਦਿਲ ਮੇਰੇ
ਕੁਝ ਰਾਸ ਫਿਰ ਨਾ ਆਵਿਆ ਸਭ ਕਰ ਕਰਾ ਲਿਆ

ਸੀਮਤ ਖਿਆਲ ਤੀਕ ਹੀ ਰਿਸ਼ਤਾ ਲਿਹਾਜ਼ ਦਾ
ਬੇਸੂਦ , ਦਿਲ ਸੀ ਜਾਣਦਾ,ਲੇਕਿਨ ਨਿਭਾ ਲਿਆ
15 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya sir...

nice one.. keep posting these beautiful works of urs
16 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya,amrinder ji

14 Oct 2009

Reply