ਯਾਰਾਂ ਦੀਆਂ ਮਿਹਫਿਲਾਂ 'ਚ ਚਿੱਤ ਨਹਿੳ ਲੱਗਦਾ,
ਕੱਲਿਆਂ ਰਹਿਣਾ ਹੀ ਜਦੋਂ ਚੰਗਾ ਚੰਗਾ ਲੱਗਦਾ,
ਉਦੋਂ ਕੋਈ ਇਕੋ ਹੀ ਸਾਰਾ ਸੰਸਾਰ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।
ਰਾਂਹਾਂ ਦੇ ਝੱੜੇ ਪੱਤੇ ਵੀ ਜਦੋਂ ਫੁੱਲ ਬੱਣ ਭਾਉਂਦੇ ਨੇ,
ਪੰਛੀ ਵੀ ਲੱਗਣ ਜਿਵੇਂ ਗੀਤ ਕੋਈ ਸੁਣਾਉਂਦੇ ਨੇ,
ਉਦੋਂ ਤਾਂ ਸਿਖਰ ਦੁਪਿਹਰ ਵੀ ਠੰਡੀ ਠਾਰ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।
ਉਹਦਿਆਂ ਖਿਆਲਾਂ 'ਚ ਜਦੋਂ ਦਿਨ ਸਾਰਾ ਲੰਘ ਜਾਂਦਾ,
ਇਕ ਪਲ ਦਾ ਵਿਛੋੜਾ ਵੀ ਜਿੰਦ ਸੂਲੀ ਜਦੋਂ ਟੰਗ ਜਾਂਦਾ,
ਉਹਦੀ ਇਕ ਤੱਕਣੀ ਹੀ, ਉਦੋਂ ਸ਼ਰਾਬ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।
ਬੁੱਲ ਉਹਦੇ ਲੱਗਣ ਜਿਵੇਂ ਪੱਤੀਆਂ ਗੁਲਾਬ ਦੀਆਂ,
ਅੱਖਾਂ ਉਹਦੀਆਂ ਲੱਗਣ ਜਿਵੇਂ ਭਰੀਆਂ ਸ਼ਰਾਬ ਦੀਆਂ,
ਜ਼ਿੰਦਗੀ ਦੀ ਇਕੋ-ਇਕ ਕੀਮਤੀ ਉਹ ਸੌਗਾਤ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।
ਉਹਦੇ ਤੋਂ ਬਿਨਾਂ ਨਾਂ ਕੁੱਝ ਚੰਗਾ ਲੱਗੇ ਜੱਗ 'ਚ,
ਮੂਰਤ ਖੁਦਾ ਦੀ ਲੱਗੇ ਜਦੋਂ ਡੁੱਬੀ ਹੋਵੇ ਸੰਗ 'ਚ,
ਜ਼ਿੰਦਗੀ ਉਦੋਂ 'ਪ੍ਰੀਤ' ਉਹਦੀ ਮੁਹਤਾਜ਼ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।
--------------------------------------------------------
Gurpreet singh
|