Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ--- ਕਹੋ ਅਪਨੀ , ਸੁਣੋ ਮੇਰੀ .......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JASVINDER  MEHRAM 98144 14317
JASVINDER MEHRAM
Posts: 20
Gender: Male
Joined: 12/Sep/2009
Location: PHAGWARA - 144402.
View All Topics by JASVINDER MEHRAM
View All Posts by JASVINDER MEHRAM
 
ਗ਼ਜ਼ਲ--- ਕਹੋ ਅਪਨੀ , ਸੁਣੋ ਮੇਰੀ ..........
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ /
ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ ,
ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਬਹਿਰ - ਹਜਜ਼ ਮੁਸੱਸਨ ਸਾਲਮ
ਰੁਕਨ - ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ

ਗ਼ਜ਼ਲ

ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ |
ਜਿਨ੍ਹਾਂ ਤੋਂ ਨੇੜਤਾ ਚਾਹੀ , ਉਨ੍ਹਾਂ ਤੋਂ ਫ਼ਾਸਲਾ ਹੋਇਆ |

ਭੁਲਾ ਕੇ ਸਾਂਝ ਦੇ ਰਿਸ਼ਤੇ, ਉਹ ਛਿਪ ਕੇ ਬਹਿ ਗਿਆ ਕਿੱਥੇ ,
ਨਹੀਂ ਦਿਸਿਆ ਕਿਤੇ ਫਿਰਦਾ , ਨਾ ਮੁੜ ਕੇ ਰਾਬਤਾ ਹੋਇਆ |

ਕਰੇ ਉਹ ਖੋਖਲਾ ਦਾਅਵਾ ਮੁਹੱਬਤ ਦਾ ਕਿਵੇਂ , ਜਿਸ ਤੋਂ ,
ਨਾ ਛੂਹ ਹੀ ਆਤਮਾ ਹੋਈ , ਨਾ ਦਿਲ ਵਿਚ ਦਾਖਲਾ ਹੋਇਆ |

ਅਜਬ ਰਿਸ਼ਤਾ ਬਣਾ ਕੇ ਬਹਿ ਗਿਆ ਕਿਸ ਮੋੜ 'ਤੇ ਆਸ਼ਕ,
ਨਾ ਖ਼ੁਦ ਜੋਗਾ ਰਿਹਾ ਬਾਕੀ , ਨਾ ਪੂਰਾ ਯਾਰ ਦਾ ਹੋਇਆ |

ਮਨਾਂ ਦਾ ਬੋਝ ਵੀ ਲੱਥਾ , ਗਿਲੇ ਸ਼ਿਕਵੇ ਮਿਟੇ ਸਾਰੇ,
ਉਨ੍ਹਾਂ ਦੇ ਨਾਲ ਸ਼ੀਸ਼ੇ ਵਾਂਗ ਜਦ ਵੀ ਸਾਹਮਣਾ ਹੋਇਆ |

ਤੁਰੇ ਮਿਲ ਕੇ ਨਹੀਂ ਜਿਹੜੇ , ਕਦਮ ਇਕ ਵੀ ਅਜੇ ਤਾਈਂ,
ਉਹ ਖ਼ੁਦ ਨੂੰ ਹਮਸਫਰ ਆਖਣ , ਭਲਾ ਕੀ ਮਾਮਲਾ ਹੋਇਆ |

ਬਹਾਨੇ ਲਾਉਣ ਦੀ ਆਦਤ ਬਣੀ ਉਸਦੀ ਇਵੇਂ , ਕਿਉਂਕਿ,
ਨਿਭਾਵੇ ਯਾਰੀਆਂ ਵਾਅਦੇ , ਨਾ ਉਸਤੋਂ ਹੌਸਲਾ ਹੋਇਆ |

ਸਵੇਰੇ ਦਾ ਘਰੋਂ ਤੁਰਿਆ ਨਾ ਮੁੜਿਆ ਰਾਤ ਵੀ ਰਾਹੀ ,
ਹਨੇਰਾ ਖਾ ਗਿਆ ਉਸਨੂੰ, ਜਦੋਂ ਤੱਕ ਚਾਨਣਾ ਹੋਇਆ |

ਕਹੋ ਅਪਨੀ , ਸੁਣੋ ਮੇਰੀ , ਬੁਰਾ ਆਖੋ , ਭਲਾ ਆਖੋ ,
ਜੁਦਾ ਰਹਿ ਕੇ ਨਾ ਝਗੜੇ ਦਾ , ਕਦੇ ਵੀ ਫੈਸਲਾ ਹੋਇਆ |

ਲਗਨ ਉਸਦੀ ਤੋਂ ਲੱਗਦਾ ਹੈ ਉਹ ਮੰਜ਼ਿਲ ਤੱਕ ਤੁਰੂ ਡਟ ਕੇ,
ਵਧੇਗਾ ਜੋਸ਼ ਹੀ ਉਸਦਾ , ਕਠਿਨ ਜੇ ਰਾਸਤਾ ਹੋਇਆ |

ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ਦਿਲ ਦੀਆਂ ਗੱਲਾਂ ,
ਗ਼ਜ਼ਲ ਨੇ ਬਾਂਹ ਫੜ੍ਹੀ ' ਮਹਿਰਮ ' ਤਾਂ ਫਿਰ ਕੁਝ ਆਸਰਾ ਹੋਇਆ |
==========================================
19 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut khubsurat as usual.... great work ..
20 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya sir g laajwab
20 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਲਗਨ ਉਸਦੀ ਤੋਂ ਲੱਗਦਾ ਹੈ ਉਹ ਮੰਜ਼ਿਲ ਤੱਕ ਤੁਰੂ ਡਟ ਕੇ,
ਵਧੇਗਾ ਜੋਸ਼ ਹੀ ਉਸਦਾ , ਕਠਿਨ ਜੇ ਰਾਸਤਾ ਹੋਇਆ |

ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ਦਿਲ ਦੀਆਂ ਗੱਲਾਂ ,
ਗ਼ਜ਼ਲ ਨੇ ਬਾਂਹ ਫੜ੍ਹੀ ' ਮਹਿਰਮ ' ਤਾਂ ਫਿਰ ਕੁਝ ਆਸਰਾ ਹੋਇਆ |


aakhir tak bande nu bann k rakhdi ae tuhadi ghazal.. te akhir te lajawab kar dendi ae...
bahut khoobsurat sir..!!

salute to ur pen...!!
wasde raho...
20 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut khoobsurat rachna hai janab ..!!

ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ |
ਜਿਨ੍ਹਾਂ ਤੋਂ ਨੇੜਤਾ ਚਾਹੀ , ਉਨ੍ਹਾਂ ਤੋਂ ਫ਼ਾਸਲਾ ਹੋਇਆ |

Thanks for sharing .....
20 Sep 2009

JASVINDER  MEHRAM 98144 14317
JASVINDER MEHRAM
Posts: 20
Gender: Male
Joined: 12/Sep/2009
Location: PHAGWARA - 144402.
View All Topics by JASVINDER MEHRAM
View All Posts by JASVINDER MEHRAM
 

ਸਾਹਿਤਕ ਸਲਾਮ , ਫਿਰੋਜ਼ਪੁਰੀਆ ਜੀ ,  ਸਤਵਿੰਦਰ ਜੀ, ਅਮਰਿੰਦਰ ਜੀ , ਤੇ ਬਲਿਹਾਰ ਜੀ, 
ਰਚਨਾ ਤੇ ਧਿਆਨ ਦੇਣ ਤੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ । ਇਵੇਂ ਹੀ  ਸਾਥ ਬਣਿਆ ਰਹੇ ,
ਖੁਦਾ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ।

08 Oct 2009

Reply