|
kade hasde-khed de rehnde haan,
is aas vich
ke shayad vakt saade haseyan de laare lag
khlo jaave,
te kade,
bas chup jihe ho jande haan,
kuch sochde te kuch ik-dooje nu bas mehsoos karde,
is aas vich,
ke shayad vakt vi sadi socha vich guaach jaye,
te aapni chaal bhul,
othe hi thehar jaye,
sadi samme(vakt) de naal is daud vich,
khaure kaun agge nikal jaye,
is di parvah nahi,
honsla hai ,
ta tere saath da,
je vakt di is duchiti nu sada saath manzoor hai,
ta sanu v,
vakt di eh niraali khed manzoor ae.
-----------------------------------------
ਕਦੇ ਹਸਦੇ ਖੇਡਦੇ ਰਹਿੰਦੇ ਹਾਂ
ਇਸ ਆਸ ਵਿਚ
ਕੇ ਸ਼ਾਇਦ ਵਕਤ ਸਾਡੇ ਹਾਸਿਆਂ ਦੇ ਲਾਰੇ ਲੱਗ
ਖਲੋ ਜਾਵੇ
ਤੇ ਕਦੇ
ਬਸ ਚੁੱਪ ਜਿਹੇ ਹੋ ਜਾਂਦੇ ਹਾਂ,
ਕੁਝ ਸੋਚਦੇ ਤੇ ਕੁਝ ਇੱਕ ਦੂਜੇ ਨੂੰ ਬਸ ਮਹਿਸੂਸ ਕਰਦੇ,
ਇਸ ਆਸ ਵਿਚ,
ਕੇ ਸ਼ਾਇਦ ਵਕਤ ਵੀ ਸਾਡੀ ਸੋਚਾਂ ਵਿਚ ਗੁਆਚ ਜਾਏ,
ਤੇ ਆਪਣੀ ਚਾਲ ਭੁੱਲ.
ਉਥੇ ਹੀ ਠਹਿਰ ਜਾਏ
ਸਾਡੀ ਸਮੇਂ ਦੇ ਨਾਲ ਇਸ ਦੌੜ ਵਿਚ,
ਖੌਰੇ ਕੌਣ ਅੱਗੇ ਨਿਕਲ ਜਾਏ,
ਇਸ ਦੀ ਪਰਵਾਹ ਨਹੀਂ,
ਹੌਂਸਲਾ ਹੈ,
ਤਾਂ ਤੇਰੇ ਸਾਥ ਦਾ,
ਜੇ ਵਕਤ ਦੀ ਇਸ ਦੁਚਿੱਤੀ ਨੂੰ ਸਾਡਾ ਸਾਥ ਮਨਜ਼ੂਰ ਹੈ,
ਤਾਂ ਸਾਨੂੰ ਵੀ,
ਵਕਤ ਦੀ ਇਹ ਨਿਰਾਲੀ ਖੇਡ ਮਨਜ਼ੂਰ ਹੈ |
|