ਇੱਕ ਖਵਾਹਿਸ਼ ……………… ਜਦ ਪਿਆਰ ਕੀਤਾ ਸੀ ਤੈਨੂੰ ਸੱਜਣਾ, ਤੇ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਤੂੰ ਵੀ ਮੈਨੂੰ ਪਿਆਰ ਕਰੇਂਗਾ ਯਾ ਨਹੀਂ ? ਜਦੋਂ ਮਰੀ ਸਾਂ ਤੇਰੇ ਉੱਤੇ ਸੱਜਣਾ, ਤੇ ਇਹ ਸੋਚ ਕੇ ਨਹੀਂ ਸਾਂ ਮਰੀ ਕਿ ਤੂੰ ਵੀ ਮੇਰੇ ਉੱਤੇ ਮਰੇਂਗਾ ਯਾ ਨਹੀਂ ? ਹਾਂ ਬਸ ਐਨੀ ਖਵਾਹਿਸ਼ ਹੈ ਕੀਤੀ ਕਿ ਬੇ-ਸ਼ਕ ਦਿਲ ਤੂੰ ਸਾਡਾ ਤੋੜ ਦਏਂ ਮੂੰਹ ਸਾਡੇ ਤੋਂ ਮੋੜ ਲਏਂ ਪਰ ਤੇਰਾ ਦੀਦਾਰ ਮੇਰੇ ਆਖਰੀ ਸਾਹਾਂ ਨੂੰ ਮਿਲੇ ਦੱਸ ਐਨਾ ਵੀ ਹੱਕ ਤੂੰ ਸਾਨੂੰ ਦਏਂਗਾ ਯਾ ਨਹੀਂ ? ਐਨਾ ਵੀ ਹੱਕ ਤੂੰ ਸਾਨੂੰ ਦਏਂਗਾ ਯਾ ਨਹੀਂ ……………….! Mandeep