Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਪੂ !!!!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਬਾਪੂ !!!!!

ਸ਼ਾਇਦ ਨਾ ਹੀ ਪਈ ਹੋਵੇ
ਤੇਲ ਘਾਟਿਉਂ ਸੜਦੀ
ਉਦਾਸ ਖੜੀ ਫਸਲ ਦੇ ਕੰਨੀਂ
ਕਿਸ਼ਤਾਂ ਤੇ ਲਏ ਪੀਟਰ ਇੰਜਣ ਦੇ ਸ਼ੋਰ 'ਚ
ਤੇਰੀ ਰੱਬ ਨੂੰ ਕੱਢੀ ਧੀਮੀ ਜਿਹੀ ਗਾਲ ,ਬਾਪੂ !!!!!
ਪਰ
ਭਰਵੀਂ ਜਿਣਸ ਦੀ ਆਸ ਤੇ
ਸੰਦੂਕ ਦੇ ਅੰਦਰਲੇ ਰਖਨੇ
ਫੁਲਕਾਰੀ ਨਾਲ ਸਾਂਭੀਆਂ ਪਈਆਂ
ਵੱਡੀ ਭੈਣ ਦੀਆਂ ਸੱਧਰਾਂ ਦੀ ਸਹੁੰ ,ਬਾਪੂ !!!!!!
ਮੈਂ ਜ਼ਰੂਰ ਪਤਾ ਲਗਾਂਵਾਂਗਾ ਕਿ
ਡੁੱਬਦੀ ਕਿਰਸਾਨੀ ਤੇ ਕਿਉਂ ਲਾਗੂ ਨਈਓਂ ਹੁੰਦਾ
ਨਿਊਟਨ ਦਾ ਤੀਜਾ ਸਿਧਾਂਤ ,ਬਾਪੂ !!!!!!!!!!!

 

ਭਾਵੇਂ ਮੇਰੇ ਕੋਲ ਸਮਾਧਾਨ ਨਹੀਂ
ਡਿਗਰੀ ਵਾਲੀ ਫਾਈਲ ਤੇ ਨਿੱਤ ਨਵਾਂ ਕਾਗਜ਼ ਚੜਾਉਂਦੇ
ਬੇਰੁਜ਼ਗਾਰ ਮੁੰਡਿਆਂ ਦੇ ਏਨਾਂ ਸਵਾਲਾਂ ਦਾ
ਕਿ ਕਿਉਂ ਹੱਥਰੱਸੀ ਕਰਨ ਵੇਲੇ ਵੀ
ਅੱਖਾਂ 'ਚ ਉਤਰ ਆਉਂਦੇ
ਬਾਲਣ ਨੂੰ ਤਰਸਦੇ ਠੰਡੇ ਪਏ ਚੁੱਲੇ , ਭੈਣ ਦੇ ਵਿਆਹ,
ਬਰਸਾਤਾਂ 'ਚ ਢੱਹੀ ਬੈਠਕ ਨੂੰ ਮੁੜ ਉਸਾਰਨ ਦਾ ਖਿਆਲ
ਤੇ ਮੰਜੇ ਤੇ ਪਈ ਮਾਂ ਦੇ ਮੋਤੀਏ ਦੀ ਦਵਾ ਦਾਰੂ ਦਾ ਫਿਕਰ........
ਪਰ ਮੈਂ ਜ਼ਰੂਰ ਦੱਸਾਂਗਾ ਖੁਦ ਵਾਂਗ ਸਾਰੇ ਦੇਸ਼ ਨੂੰ ਜਵਾਨ ਸਮਝਦੇ
ਨਹਿਰੂ ਗਾਂਧੀ ਦੇ ਵਾਰਸਾਂ ਨੂੰ
ਕਿ ਕਿੰਝ ਨਿਗਲ ਜਾਂਦੇ ਨੇ
ਸਿੰਘਾਸਣ ਦੇ ਪੌਡਿਆਂ ਨਾਲ ਬੱਝੇ
ਅਸ਼ੋਕ ਸਤੰਭ ਵਿਚਲੇ ਖੁੰਖਾਰ ਸ਼ੇਰ
ਸਾਡੇ ਸੁਫਨਿਆਂ ਦੀਆਂ ਸੁਨਹਿਰੀ ਮਛਲੀਆਂ ਨੂੰ...............

26 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome veer....

hats off to your poetry... really speechless...

 

Keep writing...!! i wish to see more from you...

 

no words..!!

27 Sep 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

shukriya sathi ji!!!!!

 

 

tuhade sujava te hausla afzayi di sadda udeek rahegi !!!

 

 

mai pehla v eh kavita post kiti c!! par kch prblm c te paragraph di tarh a rai c!!so dbara post kiti hai !!1

 

 

 

sukhriya

27 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hanji 22 g .. main pehla v parhi si.. mainu laggeya main shayad eh pehla orkut te parhi ae...!!

27 Sep 2009

Reply