Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਉਂਦੇ ਰਾਵਣ.. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਜਿਉਂਦੇ ਰਾਵਣ..

ਹਰ ਵਰੇ 
ਕਾਗਜ਼ਾਂ ਦੇ ਪੁਤਲੇ ਨੂੰ ਰਾਵਣ ਆਖ 
ਸਾੜ ਕੇ ਸ਼ੁਗਲ ਮਨਾਉਣ ਵਾਲਿਓ ,
ਕਦੇ ਜਿਉਂਦੇ ਰਾਵਣਾਂ ਨੂੰ 
ਸਾੜਨ ਦੀ ਤੁਹਾਡੇ 'ਚ 
ਜ਼ੁਰਅਤ ਪਈ ਏ ....
ਇਹਨਾਂ ਰਾਵਣਾਂ ਦੀ ਗਿਣਤੀ 
ਹਰ ਵਰੇ ਵਧਦੀ ਜਾਂਦੀ ਏ...
ਇਹ ਰਾਵਣ 'ਦਸ ਸਿਰ' ਵਾਲੇ ਨਹੀਂ 
'ਸੌ ਰੂਪ' ਵਾਲੇ ਹਨ ....
ਇਹ ਰਾਵਣ ਕਦੇ 'ਦਾਜ' ਬਣਕੇ 
ਤੁਹਾਡੀਆਂ ਧੀਆਂ ਦਾ ਅਪਹਰਣ ਕਰਦੇ ਨੇ , 
ਉਹ ਧੀਆਂ ਜਿਹਨਾਂ ਨੇ ਕਦੇ ਵੀ
ਤੁਹਾਡੇ ਘਰ ਦੀ ਕੋਈ ਲਛਮਣ ਰੇਖਾ ਵੀ ਨਹੀਂ
ਪਾਰ ਕੀਤੀ ਹੁੰਦੀ ....
ਇਹ ਰਾਵਣ ਰੂਪ ਬਦਲ ਕੇ
ਤੁਹਾਡੇ ਹੱਕਾਂ ਦਾ ਵੀ ਅਪਹਰਣ ਕਰਦੇ ਨੇ ,
ਉਹ ਹੱਕ ਜਿਹਨਾਂ ਨੂੰ ਤੁਸੀਂ 
ਕਦੇ ਕਿਸੇ ਬਨਵਾਸ 'ਤੇ ਵੀ ਨਹੀਂ ਭੇਜਿਆ ਹੁੰਦਾ ....
ਆਖਿਰ ਕਦੋਂ ਤੱਕ 
ਝੂਠੀ-ਮੂਠੀ ਦੇ ਰਾਵਣਾਂ ਨੂੰ ਸਾੜਕੇ 
ਸਬਰ ਕਰਦੇ ਰਹੋਂਗੇ ...
ਸੰਭਾਲੋ ਆਪਣੇ ਫਰਜਾਂ ਦੀ ਕਮਾਨ ਨੂੰ
ਚੁੱਕੋ ਹੌਂਸਲਿਆਂ ਦੇ ਤੀਰ ਨੂੰ 
ਸਾੜ ਦਿਓ ਇਹਨਾਂ ਰਾਵਣਾਂ ਦੀਆਂ
ਪਾਪ ਦੀਆਂ ਲੰਕਾਵਾਂ...
ਤੇ ਦੱਸਦਿਓ ਇਹ ਰਾਵਣਾਂ ਨੂੰ 
ਕਿ ਅਸੀ ਵੀਂ ਕਿਸੇ ਰਾਮ-ਲਛਮਣ ਤੋਂ ਘੱਟ ਨਹੀ ਹਾਂ....

 

*stalinveer singh sidhu*

26 Sep 2009

KVS GILL Desi jatt
KVS GILL
Posts: 5
Gender: Male
Joined: 29/Jul/2009
Location: patial/chd
View All Topics by KVS GILL
View All Posts by KVS GILL
 

good post baiji........thanx for sharing

27 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

nice post........thanx for sharing here gill saab

27 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 

bahut vadiyaa 22...really

27 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome piece of work ....

bahut wadhiya likheya stalin 22 ne..

eh sachayi jis ton aapa khud hee mukh morh k baith jaane aan.... jado eh saade apne aap te paindi ae.. apne andarle raavan saarhe jaane chahide naa k kaagzi butt.. ehna butta de sarhan da fayada v odo hee hai jad andar da raavan khatam keeta jaave...

 

thanks for sharing..!!

27 Sep 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

ਇਹ ਰਾਵਣ 'ਦਸ ਸਿਰ' ਵਾਲੇ ਨਹੀਂ 
'ਸੌ ਰੂਪ' ਵਾਲੇ ਹਨ ....
ਇਹ ਰਾਵਣ ਕਦੇ 'ਦਾਜ' ਬਣਕੇ 
ਤੁਹਾਡੀਆਂ ਧੀਆਂ ਦਾ ਅਪਹਰਣ ਕਰਦੇ ਨੇ , 
ਉਹ ਧੀਆਂ ਜਿਹਨਾਂ ਨੇ ਕਦੇ ਵੀ
ਤੁਹਾਡੇ ਘਰ ਦੀ ਕੋਈ ਲਛਮਣ ਰੇਖਾ ਵੀ ਨਹੀਂ
ਪਾਰ ਕੀਤੀ ਹੁੰਦੀ ....""""""
...................................................................
ਸਾੜ ਦਿਓ ਇਹਨਾਂ ਰਾਵਣਾਂ ਦੀਆਂ
ਪਾਪ ਦੀਆਂ ਲੰਕਾਵਾਂ...
ਤੇ ਦੱਸਦਿਓ ਇਹ ਰਾਵਣਾਂ ਨੂੰ 
ਕਿ ਅਸੀ ਵੀਂ ਕਿਸੇ ਰਾਮ-ਲਛਮਣ ਤੋਂ ਘੱਟ ਨਹੀ ਹਾਂ..

 

 

 

bhut khuub !!!!!

27 Sep 2009

Reply