Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਵੇ ਬਾਲ ਕੇ ਰੱਖਣਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਦੀਵੇ ਬਾਲ ਕੇ ਰੱਖਣਾ

 

ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ। ਸਾਥੀਓ ਭਗਤ ਸਿੰਘ
ਹੀ ਅਜਾਦੀ ਦੀ ਲੜਾਈ ਦਾ ਅਜਿਹਾ ਮਹਾਂਨਾਇਕ ਸੀ ਜੋ ਇਹ ਸਮਝ ਗਿਆ ਸੀ ਕਿ
ਅੰਗਰੇਜਾਂ ਤੋਂ ਬਾਅਦ ਅਜਾਦੀ ਸਿਰਫ ਮੁੱਠੀ ਭਰ ਸਰਮਾਏਦਾਰਾਂ ਨੂੰ ਹੀ ਮਿਲੇਗੀ ਤੇ ਸਾਨੂੰ
ਆਮ ਲੋਕਾਂ ਦੀ ਅਜਾਦੀ ਲਈ ਹੋਰ ਸੌ ਸਾਲ ਲੜਨਾ ਪਵੇਗਾ। ਆਓ ਸਾਥੀਓ ਭਗਤ ਸਿੰਘ
ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਪ੍ਰਣ ਕਰੀਏ। ਸੁਚੇਤ ਹੋਈਏ ਤੇ ਪੂੰਜੀਵਾਦੀ ਸਫਾਂ ਦੇ
ਖਿਲਾਫ ਹਰ ਮੁਹਾਜ ਤੇ ਮੋਰਚੇ ਲਾਈਏ।

ਝਾਂਜਰ ਮਿੱਤਰਾਂ ਦੇ ਦਰ ‘ਤੇ ਹੀ ਛਣਕਾ ਕੇ ਆਏ ਹਾਂ ।
ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਕੇ ਆਏ ਹਾਂ ।

ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

ਮੋਢਾ ਦੇਣ ਵਾਲੇ ਚਾਰ ਬੰਦਿਆਂ ਦੀ ਨਾਂ ਪਰਵਾਹ ਸਾਨੰ,
ਕਲਮ ਨੂੰ ਸੱਚ ਦੀਆਂ ਰਗਾਂ ਉੱਤੇ ਟਿਕਾ ਕੇ ਆਏ ਹਾਂ ।

ਗਾਂਧੀ ਦਾ ਸੱਚ ਵੀ ਕਿੱਡਾ ਕੁ ਸੱਚ ਹੈ,ਪਰਖ ਲਵਾਂਗੇ ,
ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਕੇ ਆਏ ਹਾਂ ।

ਜ਼ਿੱਲਤ,ਗੁਲਾਮੀ ਦੀ ਜ਼ਿੰਦਗੀ ਨਾ ਮਨਜੂਰ ਅਸਾਂ ਨੂੰ,
ਗਲ਼ ਲਾ ਮੌਤ,ਰਾਹ ਜ਼ਿੰਦਗੀ ਦਾ ਰੁਸ਼ਨਾ ਕੇ ਆਏ ਹਾਂ ।

ਕੈਦ ਅਸੀਂ ਸੀ ਜਾਂ ਹਕੂਮਤ, ਵਕਤ ਤੋਂ ਪੁੱਛ ਲੈਣਾ ,
ਜੇਲੋਂ ਰੌਸ਼ਨੀ ਦਾ ਪੈਗਾਮ ਹਰ ਘਰ ਪਹੁੰਚਾ ਕੇ ਆਏ ਹਾਂ।

ਸਾਨੂੰ ਆਸਤਕ ਸਿੱਧ ਕਰਨ ਦੀ ਕੋਸ਼ਿਸ ਨਾ ਕਰਿਓ ,
ਅਸੀਂ ਤਾਂ ਰੱਬ ਦੀ ਹੋਂਦ ਦੇ ਭਰਮ ਵੀ ਮਿਟਾ ਕੇ ਆਏ ਹਾਂ।

ਮਨਜੀਤ ਕੋਟੜਾ ।

 

 

27 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome veer...


ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

 

 

eho jehe literature di bahut zaroorat ae youth nu raahe paun layi....

27 Sep 2009

vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 
Jeunda reh veer ,,,,,,,, rabb lambi umar pave tenu v te teri kalam nu ......
27 Sep 2009

Reply