Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
***੧ਓ **** :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
***੧ਓ ****

ਭੁੱਲੇ ਨਾ ਮਨੋਂ ਕਲਾ ਓਸ ਕਲਾਕਾਰ ਦੀ
ਬਣਾਈ ਹੈ ਜਿਸਨੇ ਤਸਵੀਰ ਇਸ ਸੰਸਾਰ ਦੀ, !!

ਪਿਆਰ ਦੇ ਸੰਦਰਭ 'ਚ ,ਸਦਾ ਪਰਕਿਰਤੀ ਹੈ ਪੁਚਕਾਰਦੀ ,
ਪਰ ਛੇੜਖਾਨੀ ਕਰਨ ਤੇ, ਹੈ ਵਿਰਾਟ ਰੂਪ ਧਾਰਦੀ !!

ਸਮਝ ਨਹੀਂ ਹੈ ਬੇਸਮਝੇ ਨੂੰ,ਓਸਦੇ ਪਿਆਰ ਦੀ,
ਚਾਬੀ ਹੈ ਹੱਥ ਜਿਸਦੇ, ਸਾਰੇ ਸੰਸਾਰ ਦੀ,!!

ਸਵੈ ਰਚਿਤ ਰੰਗਮੰਚ ਤੇ,ਕੁਦਰਤ ਅਜੀਬ ਖੇਡ ਹੈ ਖੇਡਦੀ
ਆਪਣੇ ਹੀ ਜਾਇਆਂ ਨੂੰ, ਅੰਤ ਆਪ ਹੈ ਸਮੇਟਦੀ....................

ਮਸਤੀਲੇ ਪੇ੍ਮੀਆਂ ਨੂੰ ,ਓਹ ਸਦਾ ਹੈ ਪੁਚਕਾਰਦੀ
ਪਰ ਅਕਿ੍ਤਘਣੇ ਪੁਤਲਿਆਂ ਨੂੰ, ਓਹ ਕਦੇ ਨਾ ਸਹਾਰਦੀ ,
ਸ਼ਕਤੀ ਹੈ ਇੱਕ
ਜੋ ਤਰੁਵਰ ਫੁਲ ਹੈ ਖਿਲਾਰਦੀ,
ਕੁਦਰਤ ਹੈ ਓਹ
ਜੋ ਅਸੰਖ ਜੀਵ ਜੰਤੂ ਹੈ ਪਾਲਦੀ,
ਗੱਲ ਇੱਕ ਹੈ ਜੱਚਦੀ,ਨਿਰਵੈਰ ਓਸਦੇ ਸੁਭਾਅ ਦੀ,
ਕਿ ਨਿਰਗੁਣਿਆਂ ਦੇ ਔਗੁਣ ,ਓਹ ਕਦੇ ਨਾ ਚਿਤਾਰਦੀ.......

ਹਰੀ ਰਸ ਗਾਉਂਦਿਆਂ , ਹਰ ਰੰਗ ਮਾਣਦਿਆਂ
ਕਰਦਾ ਹੈ ਪਾ੍ਪਤੀ ,ਜਦ ਕੋਈ ਮਹਾਂ ਰਸ ਦੀ
ਤਦ ਕੁਦਰਤ ਵੀ ਆ,ਓਸਦੀਆਂ ਤਲੀਆਂ ਹੈ ਝੱਸਦੀ.................

ਕੁਦਰਤ ਹੈ ਓਹ ਕੈਨਵਸ ,ਜਿਹਤੇ ਕਲਾ ਹੈ ਓਸਦੀ ਵਰਤਦੀ
ਰੰਗਾਂ 'ਚ ਰੰਗੀ ਕਲਮ 
ਰਚਨਾ ਰਚਦੀ ਹੈ,ਸਾਰੀ ਧਰਤ ਦੀ ............
ਅਤਿ ਅਦਭੁਤ ਹੈ ਕਲਾ ,ਅਤਿ ਅਦਭੁਤ ਹੈ ਆਕਾਰ,
ਅਤਿ ਅਦਭੁਤ ਹੈ ਸੰਰਚਨਾ ,ਜਿਉਂ ਵੰਡੇ ਕੰਮਕਾਰ !!!

ਹਸਤੀ ਓਸਦੀ ਸਾਹਮਣੇ ,ਬੰਦੇ ਦੀ ਕੀ ਔਕਾਤ ਏ
ਛੋਟੀ ਪੈ ਜਾਂਦੀ ਝੋਲੀ,ਵੱਡੀ ਓਸਦੀ ਸੌਗਾਤ ਏ !!!!

ਪਰਮਾਤਮਾ ਹੈ ਕੁਦਰਤ 'ਚ, ਕੁਦਰਤ 'ਚ ਹੇ ਇਉਂ ਪਰਮਾਤਮਾ
ਜਿਉਂ ਰਗਾਂ 'ਚ ਚੱਲਦਾ ਸਾਹ ,ਤੇ ਸਾਹਾਂ 'ਚ ਹੈ ਆਤਮਾ !!!!!!!1

ਜੇ ਗਲਤ ਫਹਿਮੀਆਂ ਤਜਿ ਬੰਦਾ
ਸੁਥਰਾ ਬਣ ਹੈ ਨਿਤਰਦਾ
ਪੰਛੀਆਂ 'ਚ ਜਨੌਰਾਂ 'ਚ
ਹਰ ਬਸ਼ਰ 'ਚ,
ਜਦ ਆਲਮ ਹੈ ਝਲਕਦਾ
ਤਦ ਸਭ ਭੁਲੇਖੇ ਦੂਰ ਕਰ
ਕੁਦਰਤ ਵੀ ਕਰ ਲੈਂਦੀ
ਓਸ ਨਾਲ ਮਿਤਰਤਾ..........!

24 Oct 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 
Sat Sri Akal

ਹਸਤੀ ਓਸਦੀ ਸਾਹਮਣੇ ,ਬੰਦੇ ਦੀ ਕੀ ਔਕਾਤ ਏ
ਛੋਟੀ ਪੈ ਜਾਂਦੀ ਝੋਲੀ,ਵੱਡੀ ਓਸਦੀ ਸੌਗਾਤ ਏ !!!!

 

bahut wadhiya ji

sari poem hee taareef de kabil ae

 

24 Oct 2009

JaTTi 15 MurAbeaN Wali**** **
JaTTi 15 MurAbeaN Wali****
Posts: 1
Gender: Female
Joined: 22/May/2009
Location: bathinda
View All Topics by JaTTi 15 MurAbeaN Wali****
View All Posts by JaTTi 15 MurAbeaN Wali****
 

very nice...GOD BLESS!!!!

24 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...!!!

24 Oct 2009

Reply