|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ--- ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ....... |
ਗ਼ਜ਼ਲ--- ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ .......
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ / ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ , ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਗ਼ਜ਼ਲ
ਰਹਿਬਰਾਂ ਦਾ ਵਣਜ ਹੈ ਹੁਣ ਹਰ ਤਰਾਂ ਦੇ ਜ਼ਹਿਰ ਦਾ | ਤੜਫਦਾ ਮਿਲਦੈ ਤਦੇ ਹਰ ਸਖ਼ਸ਼ ਮੇਰੇ ਸ਼ਹਿਰ ਦਾ |
ਚੋਰ - ਡਾਕੂ ਜਿਸ ਤਰਾਂ ਸਰਗਰਮ ਨੇ ਹੁਣ ਰਾਤ - ਦਿਨ , ਖ਼ੌਫ ਨੇ ਲੋਕਾਂ ਦਾ ਲੁੱਟਿਆ ਚੈਨ ਅੱਠੇ ਪਹਿਰ ਦਾ |
ਆੜ ਲੈ ਕੇ ਧਰਮ ਦੀ ਨਾ ਖੇਡ ਖੂਨੀ ਹੋਲੀਆਂ , ਹਰ ਕਿਸੇ ਨੂੰ ਸੇਕ ਲੱਗਦੈ, ਬੇਵਜ੍ਹਾ ਇਸ ਕਹਿਰ ਦਾ |
ਤੂੰ ਸਮੁੰਦਰ ਦਾ ਨਜ਼ਾਰਾ ਦੇਖਣਾ ਤਾਂ ਦੇਖ , ਪਰ , ਨਾ ਕਿਨਾਰੇ ਕੋਲ ਜਾਵੀਂ , ਕੀ ਭਰੋਸਾ ਲਹਿਰ ਦਾ |
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ , ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ |
ਦੇਖ ਸੁੱਕੀ ਨਹਿਰ ਕਰਦੇ ਨੇ ਵਿਚਾਰਾਂ ਬਿਰਖ ਵੀ , ਇਸ ਤਰਾਂ ਪਹਿਲਾਂ ਕਦੇ ਰੁੱਸਿਆ ਨਈਂ ਪਾਣੀ ਨਹਿਰ ਦਾ |
ਕੀ ਗ਼ਜ਼ਲ ਦੇ ਐਬ ਦੇਖੂ , ਕੀ ਉਹ ਜਾਣੂ ਖ਼ੂਬੀਆਂ ? ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ |
ਜਾਣਦਾ ਹਾਂ ਤੂੰ ਬੜਾ ਮਸਰੂਫ਼ ਰਹਿਨੈ ' ਮਹਿਰਮਾ ', ਪਰ ਕਦੇ ਤਾਂ ਵਕਤ ਕੱਢ ਲੈ , ਕੁਝ ਦਿਨਾਂ ਦੀ ਠਹਿਰ ਦਾ |
ਬਹਿ ਨਾ ' ਮਹਿਰਮ ' ਬੇਧਿਆਨਾ , ਸਾਂਭ ਗਠੜੀ ਆਪਣੀ , ਆ ਰਿਹੈ ਤੂਫ਼ਾਨ ਚੜ੍ਹ ਕੇ , ਹੈ ਇਸ਼ਾਰਾ ਗਹਿਰ ਦਾ | ==============================
|
|
24 Oct 2009
|
|
|
|
ਕੀ ਗ਼ਜ਼ਲ ਦੇ ਐਬ ਦੇਖੂ , ਕੀ ਉਹ ਜਾਣੂ ਖ਼ੂਬੀਆਂ ? ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ |
bilkul sahi keha.
bahut wadhiya...
|
|
24 Oct 2009
|
|
|
|
Lajawab sir..
As usual........ bahut khoob...
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ , ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ |
|
|
25 Oct 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|