Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੱਚਿਆਂ ਦਾ ਫ਼ਰਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬੱਚਿਆਂ ਦਾ ਫ਼ਰਜ਼

 

1.ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

੨. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i

੩.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ i

੪. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

੫. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i

੬. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

੭. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

੮. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i

੯. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ|

 

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ||

25 Oct 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Thanksn good post

25 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiya Post ae...

 

thanks a lot 22 g.. for sharing this.....

 

25 Oct 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਤੁਹਾਡਾ ਬਹੁਤ ਧੰਨਬਾਦ ਵੀਰ ਜੀ ...................ਜੋ ਤੁਸੀਂ ਮੈਨੂ ਹੋਰ ਨਵੀਆਂ ਲਿਖਤਾਂ ਸਾਂਝੀਆਂ ਕਰਨ ਲਈ ਉਤਸਾਹਿਤ ਕਰ ਰਹੇ ਹੋ .............

27 Oct 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

bahut changiya galla saanjhiya keetiya ne tusi

thanks

 

everyone must follow this

27 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good Job Bahut Vadhia G..Thanks for sharing..!!

27 Oct 2009

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Wonderful,.......hatts off,..Salute for you veer ji,...........great writting.,...Bohat wadhiya likhea.

27 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੱਸ ਬਾਈ, ਪਹਿਲਾਂ ਧੰਨਵਾਦ ਸੁਖਪਾਲ ਬਾਈ ਜੀ ਦਾ ਜਿਨ੍ਹਾਂ ਦੇ ਕਮੈਂਟਸ ਇਸ ਪਿਆਰੀ ਜਿਹੀ ਲਿਖਤ ਨੂੰ ਉੱਪਰ ਲਾਇ ਆਏ ਹਨ, ਅਤੇ ਅਸੀਂ ਪੜ੍ਹ ਸਕੇ ਹਾਂ |
ਕਈ ਵੇਰ ਇੰਜ ਲੱਗਦਾ ਹੈ ਕਿ ਅਸੀਂ ਕੁਝ ਵਧੀਆ ਲਿਖਣ ਲਈ ਕੋਈ ਅੱਡ ਜਿਹਾ ਵਿਸ਼ਾ ਢੂੰਡਦੇ ਰਹਿ ਜਾਂਦੇ ਹਾਂ | ਸੱਚ ਇਹ ਹੈ ਕਿ ਬਹੁਤ ਆਮ ਚੀਜ਼ਾਂ, ਗੱਲਾਂ, ਗੁਣ, ਸਮਾਜਿਕ ਜਾਂ ਪਰਿਵਾਰਿਕ ਵਿਉਹਾਰ ਸੰਬੰਧੀ ਵੇਖਣ ਨੂੰ ਬੜੀਆਂ ਨਿੱਕੀਆਂ ਨਿੱਕੀਆਂ ਪਰ ਬਹੁਤ ਮਹੱਤਵਪੂਰਨ ਗੱਲਾਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ, ਜਿਨ੍ਹਾਂ ਦੇ ਹੋਣ ਨਾਲ ਜੀਵਨ ਸਵਰਗ ਅਤੇ ਨਾ ਹੋਣ ਨਾਲ ਜੀਵਨ ਨਰਕ ਬਣ ਜਾਂਦਾ ਹੈ | 
ਇਸੇ ਤਰਾਂ ਦਾ ਇਕ ਵੱਡੀ ਮੱਹਤਤਾ ਰੱਖਦਾ ਨਿੱਕਾ ਜਿਹਾ ਜਤਨ ਹੈ ਆਪਦੀ ਇਹ ਲਿਖਤ ਵੀਰ ਜੀਓ | ਜੀਵਨ ਦੇ ਯਥਾਰਥ ਨੂੰ ਸਾਹਮਣੇ ਲਿਆਉਂਦੀ ਅਤੇ ਬੰਦੇ ਨੂੰ ਸਹੀ ਲੀਹ ਤੇ ਪਾਉਣ ਦੀ ਸਮਰੱਥਾ ਰੱਖਦੀ ਹੈ ਇਹ ਤਥਾਕਥਿਤ ਨਿੱਕੀ ਜਿਹੀ ਲਿਖਤ |
ਬਹੁਤ ਹੀ ਸੁੰਦਰ ਅਤੇ ਦਿਲ ਨੂੰ ਛੂਹਣ ਵਾਲੀ ਲਿਖਤ | ੧੦੦% ਸ਼ੁੱਧ ਅਤੇ ਓਰਿਜਿਨਲ ਲਿਖਤ, ਸਰਾਹੁਣ ਯੋਗ ਲਿਖਤ ਅਤੇ ਜੀਵਨ ਵਿਚ ਧਾਰਨ ਯੋਗ ਲਿਖਤ | ਵਾਹ !
ਜਿਉਂਦੇ ਵੱਸਦੇ ਰਹੋ |       

ਜੱਸ ਬਾਈ, ਪਹਿਲਾਂ ਧੰਨਵਾਦ ਸੁਖਪਾਲ ਬਾਈ ਜੀ ਦਾ ਜਿਨ੍ਹਾਂ ਦੇ ਕਮੈਂਟਸ ਇਸ ਪਿਆਰੀ ਜਿਹੀ ਲਿਖਤ ਨੂੰ ਉੱਪਰ ਲੈ ਆਏ ਹਨ, ਅਤੇ ਅਸੀਂ ਪੜ੍ਹ ਸਕੇ ਹਾਂ |


ਕਈ ਵੇਰ ਇੰਜ ਲੱਗਦਾ ਹੈ ਕਿ ਅਸੀਂ ਕੁਝ ਵਧੀਆ ਲਿਖਣ ਲਈ ਕੋਈ ਅੱਡ ਜਿਹਾ ਵਿਸ਼ਾ ਢੂੰਡਦੇ ਰਹਿ ਜਾਂਦੇ ਹਾਂ | ਸੱਚ ਇਹ ਹੈ ਕਿ ਬਹੁਤ ਆਮ ਚੀਜ਼ਾਂ, ਗੱਲਾਂ, ਗੁਣ, ਸਮਾਜਿਕ ਜਾਂ ਪਰਿਵਾਰਿਕ ਵਿਉਹਾਰ ਸੰਬੰਧੀ ਵੇਖਣ ਨੂੰ ਬੜੀਆਂ ਨਿੱਕੀਆਂ ਨਿੱਕੀਆਂ ਪਰ ਬਹੁਤ ਮਹੱਤਵਪੂਰਨ ਗੱਲਾਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ, ਜਿਨ੍ਹਾਂ ਦੇ ਹੋਣ ਨਾਲ ਜੀਵਨ ਸਵਰਗ ਅਤੇ ਨਾ ਹੋਣ ਨਾਲ ਜੀਵਨ ਨਰਕ ਬਣ ਜਾਂਦਾ ਹੈ | 


ਇਸੇ ਤਰਾਂ ਦਾ ਇਕ ਵੱਡੀ ਮੱਹਤਤਾ ਰੱਖਦਾ ਨਿੱਕਾ ਜਿਹਾ ਜਤਨ ਹੈ ਆਪਦੀ ਇਹ ਲਿਖਤ ਵੀਰ ਜੀਓ | ਜੀਵਨ ਦੇ ਯਥਾਰਥ ਨੂੰ ਸਾਹਮਣੇ ਲਿਆਉਂਦੀ ਅਤੇ ਬੰਦੇ ਨੂੰ ਸਹੀ ਲੀਹ ਤੇ ਪਾਉਣ ਦੀ ਸਮਰੱਥਾ ਰੱਖਦੀ ਹੈ ਇਹ ਤਥਾਕਥਿਤ ਨਿੱਕੀ ਜਿਹੀ ਲਿਖਤ |


ਬਹੁਤ ਹੀ ਸੁੰਦਰ ਅਤੇ ਦਿਲ ਨੂੰ ਛੂਹਣ ਵਾਲੀ ਲਿਖਤ | ੧੦੦% ਸ਼ੁੱਧ ਅਤੇ ਓਰਿਜਿਨਲ ਲਿਖਤ, ਸਰਾਹੁਣ ਯੋਗ ਲਿਖਤ ਅਤੇ ਜੀਵਨ ਵਿਚ ਧਾਰਨ ਯੋਗ ਲਿਖਤ | ਵਾਹ !


ਜਿਉਂਦੇ ਵੱਸਦੇ ਰਹੋ |       

 

28 Oct 2017

Reply