Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਦੀ ਰਾਤ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਅੱਜ ਦੀ ਰਾਤ....

ਰਾਤ
ਇਹ ਅੱਜ ਦੀ ਰਾਤ
ਚੁੱਪ ਚੁਪੀਤੀ ਤੇ ਵੀਰਾਨ
ਸਿਵੇ ਦੀ ਠੰਡੀ ਰਾਖ ਵਾਂਗਰ
ਗੁੰਮਸੁੰਮ ਤੇ ਸੁੰਨਸਾਨ
ਚੁੱਕ ਲਿਆਈ ਮੇਰੇ ਲਈ
ਕੋਝੇ ਖਾਬਾਂ ਦੀ ਸੌਗਾਤ
ਰਾਤ
ਇਹ ਅੱਜ ਦੀ ਰਾਤ !!!

ਰਾਤ
ਇਹ ਅੱਜ ਦੀ ਰਾਤ ਦਰਦਾਂ ਭਰੀ
ਕੁੱਖ ਵਿੱਚ ਲੈ ਭਲਕ ਦਾ ਸੂਰਜ
ਆ ਮੇਰੇ ਹੁਣ ਦਰ ਖੜੀ੍
ਆਈ ਹੜੱਪ ਜੋ ਚੜ੍ਦੇ ਦਾ ਸਿੱਕਾ
ਦੂਰ ਨੀਲੇ ਦਾ ਪੀਲਾ ਤਾਰਾ ਫਿੱਕਾ
ਹੁਣ ਅੰਬਰ ਦੀ ਛਾਤੀ ਤੇ ਜਾਂਦੀ ਕਾਲਖ ਵਾਹੁੰਦੀ
ਕੰਮਬਖ਼ਤ ਆਉਣਾ ਸੀ
ਤਾਂ ਕੱਲ ਸੁਬਹਾ ਹੀ ਆਉਂਦੀ
ਜਾਂ ਪੁੱਛ ਲੈਂਦੀ ਆਉਣ ਲੱਗੀ
ਕੁਝ ਮੇਰੇ ਤਾਂ ਖਿਆਲਾਤ
ਰਾਤ
ਇਹ ਅੱਜ ਦੀ ਰਾਤ !!!

ਰਾਤ
ਇਹ ਅੱਜ ਦੀ ਰਾਤ
ਕਾਲੀ ਬੋਲੀ ਤੇ ਖ਼ਾਮੋਸ਼
ਹਰ ਗਲੀ ਦਾ ਪਈ ਚੁੰਮਦੀ ਮੋੜ
ਰਾਤ ਹਨੇਰੇ ਵਿੱਚ ਮਦਹੋਸ਼ !!
ਬਾਵਰੀ ਜੋਤਹੀਨ ਪਈ ਘੁੰਮਦੀ
ਵਿਹੜੇ ਮੇਰੇ ਭਾ ਰਹੀ ਹੈ
ਖੌਰੇ ਕਿਉਂ ਉਜੜੇ ਆਸ਼ਿਆਨੇ ਵਿੱਚੋਂ
ਕੋਈ ਭਲਕ ਦਾ ਸੂਰਜ ਚਾਹ ਰਹੀ ਹੈ
ਸਿਆਹ ਕਾਲੀ ਸੱਪਣੀ ਵਾਂਗਰ
ਮੇਰੇ ਵੱਲ ਸਰਕਦੀ ਆ ਰਹੀ ਹੈ
ਕਮਰੇ ਦੀਆਂ ਛੱਤਾਂ ਉਤੇ
ਘਰ ਮੇਰੇ ਦੇ ਪੱਟਾਂ ਉਤੇ
ਅੰਧਘੋਰ ਬਣ ਛਾਅ ਰਹੀ ਹੈ
ਦਾਮਨ ਮੇਰੇ ਦਾ ਬਚਿਆ ਚਾਨਣ
ਕਿਉਂ ਕੰਮਬਖਤ ਹੁਣ ਸੁੰਘ ਰਹੀ ਹੈ
ਛਾਤੀ ਅਰਸ਼ ਦੀ ਪੁੱਠੀ ਪਲਮਕੇ
ਸੁਹੱਪਣ ਚੰਨ ਦਾ ਚੁੰਘ ਰਹੀ ਹੈ
ਸ਼ਾਇਦ ਹੋਵੇ ਏਸਨੂੰ ਮੇਰੇ ਕੋਝੇ ਖਾਬਾਂ ਦਾ ਗਿਆਤ
ਰਾਤ
ਇਹ ਅੱਜ ਦੀ ਰਾਤ
ਛੱਪ ਜਾਵੇਗੀ ਜਾਕੇ ਕਿਧਰੇ
ਜਦ ਹੋਵੇਗੀ ਪ੍ਭਾਤ
ਰਾਤ
ਇਹ ਅੱਜ ਦੀ ਰਾਤ
ਚੁੱਪ ਚੁਪੀਤੀ ਤੇ ਵੀਰਾਨ
ਸਿਵੇ ਦੀ ਠੰਡੀ ਰਾਖ ਵਾਂਗਰ
ਗੁੰਮਸੁੰਮ ਤੇ ਸੁੰਨਸਾਨ !!!!!

26 Oct 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

ਰਾਤ
ਇਹ ਅੱਜ ਦੀ ਰਾਤ ਦਰਦਾਂ ਭਰੀ
ਕੁੱਖ ਵਿੱਚ ਲੈ ਭਲਕ ਦਾ ਸੂਰਜ
ਆ ਮੇਰੇ ਹੁਣ ਦਰ ਖੜੀ੍
ਆਈ ਹੜੱਪ ਜੋ ਚੜ੍ਦੇ ਦਾ ਸਿੱਕਾ
ਦੂਰ ਨੀਲੇ ਦਾ ਪੀਲਾ ਤਾਰਾ ਫਿੱਕਾ
ਹੁਣ ਅੰਬਰ ਦੀ ਛਾਤੀ ਤੇ ਜਾਂਦੀ ਕਾਲਖ ਵਾਹੁੰਦੀ
ਕੰਮਬਖ਼ਤ ਆਉਣਾ ਸੀ
ਤਾਂ ਕੱਲ ਸੁਬਹਾ ਹੀ ਆਉਂਦੀ
ਜਾਂ ਪੁੱਛ ਲੈਂਦੀ ਆਉਣ ਲੱਗੀ
ਕੁਝ ਮੇਰੇ ਤਾਂ ਖਿਆਲਾਤ
ਰਾਤ
ਇਹ ਅੱਜ ਦੀ ਰਾਤ !!!

 

andaaz behadd khoobsurat hai

27 Oct 2009

Reply