Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ਦਰਦ

ਸੁਨਿਆ-ਸੁਨਿਆ ਰਾਹਾਂ ਤੇ, ਮੈਂ ਤੇ ਮੇਰੀ ਤਨਹਾਈ
ਯਾਦਾਂ ਦੀ ਬੁਕਲ ਚੋਂ, ਇਕ ਯਾਦ ਉਠ ਕੇ ਆਈ
ਯਾਦ ਸੀ ਉਸ ਪਲ ਦੀ, ਜਦ ਤੁਰਿਆਂ ਸਾ ਪਰਦੇਸ ਨੂੰ
ਭੁਲ ਕੇ ਸਾਰੇ ਰਿਸ਼ਤੇ, ਛੱਡ ਕੇ ਆਪਣੇ ਦੇਸ ਨੂੰ
ਦਿਲ ਵਿੱਚ ਸੀ ਅਧੂਰੇ ਸਪਨੇ, ਘਰ ਦੀ ਤੰਗੀ ਦਾ ਖਿਆਲ
ਆਪਣਿਆ ਤੋਂ ਵਿਛੜਨ ਦਾ, ਲੈ ਚਲਿਆ ਸੀ ਦਰਦ ਨਾਲ

ਜਾਣ ਲੱਗਿਆ ਬਾਪੂ ਦੇ ਜਦ, ਪੈਰਾਂ ਨੂੰ ਛੋਹਿਆ ਸੀ
ਉਚ ਦਿਆਂ ਨੈਣਾਂ ਨੇ ਬੜਾ, ਨੀਰ ਚੋਇਆ ਸੀ
ਮਾਂ ਨੇ ਘੁਟ ਕੇ ਮੈਨੂੰ, ਲਾ ਲਿਆ ਸੀ ਸੀਨੇ ਨਾਲ
ਰੋ-ਰੋ ਕੇ ਉਸ ਦਾ, ਹੋਇਆ ਸੀ ਬੁਰਾ ਹਾਲ

ਰੋਂਦੀ ਮਾਂ ਨੇ ਆਖਿਆ ਸੀ, ਪੁਤ ਛੇਤੀ ਹੀ ਮੁੜ ਆਵੀਂ
ਬੇਗਾਨਿਆਂ ਚ ਜਾ ਕਿਤੇ, ਬੇਗਾਨਾ ਨਾ ਹੋ ਜਾਵੀਂ
ਭੁਲ ਨਾ ਜਾਵੀਂ ਮਾਂ ਨੂੰ, ਜਿਹਦੀ ਕੁੱਖੋਂ ਜਨਮ ਲਿਆ
ਮੇਰੇ ਮਰਨ ਤੋਂ ਪਹਿਲਾ ਪੁਤਰਾ, ਮੈਨੂੰ ਚਿਹਰਾ ਜਾਈ ਵਿਖਾ

ਮਾਂ ਦੇ ਦਿਲ ਦਾ ਡਰ, ਆਖਿਰ ਨੂੰ ਸੱਚ ਹੋ ਗਿਆ
ਜਾ ਕੇ ਵਿੱਚ ਬੇਗਾਨਿਆਂ ਦੀ, ਭੀੜ ਦੇ ਮੈਂ ਖੋ ਗਿਆ
ਭੁਲ ਗਏ ਸਭ ਆਪਣੇ, ਮੈਨੂੰ ਡਾਲਰਾਂ ਨੇ ਮੋਹ ਲਿਆ
ਮਾਂ ਤੋਂ ਉਹਦਾ ਪੁਤ, ਪੈਸਿਆ ਨੇ ਖੋਹ ਲਿਆ

ਇਕ ਦਿਨ ਆਇਆ ਖ਼ਤ ਬਾਪੂ ਦਾ, ਫੜ ਹੱਥਾਂ ਦੇ ਵਿੱਚ ਬਹਿ ਗਿਆ
ਮੇਰੇ ਹੋਸ਼ ਗੁਮ ਹੋ ਗਏ, ਮੈਂ ਹੱਕਾ-ਬੱਕਾ ਰਹਿ ਗਿਆ
ਸਿਰ ਤੇ ਸੀ ਜੋ ਨਸਾ ਪੈਸੇ ਦਾ, ਸਭ ਦੋ ਪਲ਼ ਦੇ ਵਿੱਚ ਲਹਿ ਗਿਆ
ਮਾਂ ਮੇਰੀ ਦੀ ਮੌਤ ਦਾ, ਜਦ ਖ਼ਤ ਸੁਨੇਹਾ ਕਹਿ ਗਿਆ

ਆ ਕੇ ਜਦ ਮੈਂ ਮਾਂ ਦੀ, ਕਬਰ ਨੂੰ ਮੱਥਾ ਟੇਕਿਆ
ਕਬਰ ਦੇ ਵਿੱਚੋਂ ਮਾਂ ਦਾ, ਮੈਂ ਚਿਹਰਾ ਸੀ ਵੇਖਿਆ
ਇੰਝ ਲਗਦਾ ਸੀ ਜਿਵੇਂ ਉਹ, ਕੁਝ ਕਹਿਣਾ ਚਾਹੁੰਦੀ ਸੀ
ਘੁਟ ਕੇ ਵਿੱਚ ਜੱਫੀ ਦੇ, ਮੈਨੂੰ ਲੈਣਾ ਚਾਹੁੰਦੀ ਸੀ
ਚਾਹੁੰਦੀ ਸੀ ਸਾਂਝੇ ਕਰਨੇ, ਦਿਲ ਦੇ ਕਈ ਸਵਾਲ,
ਕਿੰਝ ਭੁਲ ਜਾਂਦੇ ਨੇ ਪੁਤਰਾ, ਮਾਵਾਂ ਨੂੰ ਉਹਨਾਂ ਦੇ ਲਾਲ?
ਕਿਉਂ ਜਾ ਕੇ ਵਿੱਚ ਪਰਦੇਸਾਂ, ਸਭ ਪਰਦੇਸੀ ਹੋ ਜਾਂਦੇ ਨੇ?
ਆਪਣਿਆਂ ਤੋਂ ਵੱਧ ਕੀ ਡਾਲਰ ਮੋਹ ਜਾਂਦੇ ਨੇ?
ਕਿਉਂ ਯਾਦ ਨੀ ਆਉਂਦੀ, ਆਪਣੇ ਵਤਨ ਦੀ ਮਿੱਟੀ ਦੀ?
ਪੁੱਤਰਾਂ ਦੀ ਉਡੀਕ ਚ ਹੋਈ, ਬਾਪ ਦੀ ਦਾਹੜੀ ਚਿੱਟੀ ਦੀ?

ਕਰ ਕੇ ਸਵਾਲ ਕਬਰ ਨੇ, ਮੇਰਾ ਸੀਨਾ ਦਿੱਤਾ ਚੀਰ
ਦਰਦ ਨਾ ਹੋਇਆ ਸਾਂਭ ਫਿਰ, ਮੇਰੇ ਵਗਿਆ ਨੈਣੋਂ ਨੀਰ
ਜਿਉਂ-ਜਿਉਂ ਸੰਘਣਾ ਹੁੰਦਾ ਜਾਏ ਰਾਤ ਦਾ ਹਨੇਰਾ
ਪਹਿਲਾ ਨਾਲੋਂ ਰੋਣ ਉੱਚਾ ਹੁੰਦਾ ਜਾਏ ਮੇਰਾ

ਉਠਿਆ ਉਥੋਂ ਬਾਪੂ ਦਾ, ਜਦ ਦਿਲ ਚ ਆਇਆ ਖਿਆਲ
ਮਾਂ ਦੇ ਵਿਯੋਗ ਚ ਜਿਹਦਾ, ਹੋਇਆ ਹੈ ਬੁਰਾ ਹਾਲ
ਇਕੱਲਾ ਬੈਠ ਉਹ ਕਿਧਰੇ, ਯਾਦਾਂ ਫਿਰੋਲਦਾ ਹੋਵੇਗਾ
ਹਰ ਇਕ ਯਾਦ ਚੋਂ ਮਾਂ ਦਾ, ਚਿਹਰਾ ਟੋਲਦਾ ਹੋਵੇਗਾ

ਹੁਣ ਜਾ ਰਿਹਾ ਹਾਂ ਘਰ ਨੂੰ, ਦੁਖ ਵੰਡਾਉਣ ਬਾਪ ਦਾ
ਪਰ ਹੁਣ ਘਰ, ਘਰ ਨਹੀਂ, ਨਿਰਾ ਕਬਰਿਸਤਾਨ ਜਾਪਦਾ
ਉਜਾੜ ਹੈ ਚਾਰੇ ਪਾਸੇ, ਚਾਰੇ ਪਾਸੇ ਸੁੰਨ-ਸਾਨ ਹੈ
ਇਕ ਤਾਂ ਤੁਰ ਗਈ ਦੂਜੇ ਦੀ, ਕਬਰਾਂ ਦੇ ਵਿੱਚ ਜਾਨ ਹੈ

ਇਹਨਾਂ ਚੰਦਰੇ ਪਰਦੇਸਾਂ, ਮੈਨੂੰ ਸੂਲੀ ਦਿੱਤਾ ਚਾੜ
ਸਭ ਕੁਝ ਖੋਹ ਕੇ ਲੈ ਗਏ, ਮੇਰਾ ਦਿੱਤਾ ਘਰ ਉਜਾੜ
ਕਰਦੀ ਉਡੀਕ ਮੇਰੀ, ਮਰ ਗਈ ਮੇਰੀ ਮਾਂ
ਬਾਪੂ ਭਾਲਦਾ ਫਿਰਦਾ, ਹੁਣ ਕਬਰਾਂ ਦੇ ਵਿੱਚ ਥਾਂ
ਕੋਈ ਸਮਝਾਏ ਮੈਨੂੰ, ਕੋਲ ਬਿਠਾ ਕੇ ਵੇ
ਕੀ ਖੱਟਿਆ ਦੱਸੋ ਮੈਂ, ਪਰਦੇਸੀ ਜਾ ਕੇ ਵ

26 Oct 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
ssa bai

mange bai ik atal sachai pesh kiti hai jisnu nu samjhan di lod hai.........god bless u veer

27 Oct 2009

Reply