Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੈਨੂੰ ਲਿਖਦਾ ਮੈਂ, ਮੇਰੇ ਵਸ ਦੀ ਗਲ ਨਾ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਤੈਨੂੰ ਲਿਖਦਾ ਮੈਂ, ਮੇਰੇ ਵਸ ਦੀ ਗਲ ਨਾ ਸੀ

ਅਨੁਵਾਦ ਹੁਸਨ ਦੇ ਕਰ ਸਕਦਾ ,ਇਹ ਵਲ ਨਾ ਸੀ
ਤੈਨੂੰ ਲਿਖਦਾ ਮੈਂ, ਮੇਰੇ ਵਸ ਦੀ ਗਲ ਨਾ ਸੀ

ਕੋਈ ਲਫਜ਼ ਉਲੱਥਾ ਹੁੰਦਾ ਤੇਰੀ ਸੂਰਤ ਦਾ
ਕੁਲ ਦੁਨੀਆ ਦੇ ਤਾਂ ਕੋਸ਼ਾਂ ਵਿਚ ਸ਼ਾਮਿਲ ਨਾ ਸੀ

ਕੋਈ ਸੁਰ ਨਾ ਸੀ ਜੋ ਨਾਜ਼ ਤੇਰੇ ਦਾ ਗੀਤ ਕਹੇ
ਰੰਗ ਇਕ ਨਾ ਤੇਰੀ ਸ਼ੋਖੀ ਜੇਹਾ ਚੰਚਲ ਸੀ

ਨਗਮਾ ਜੋ ਹੁਸਨਾ-ਸਰਦਲ ਤੇ ਹੋ ਫੁਲ ਚੜਿਆ
ਇਕ ਹੀਣ ਜਹੀ ਕਲਮਾਂ ਦੀ ਮੇਰੀ ਅਟਕਲ ਸੀ

ਕਾਗਜ਼- ਹਿਕ ਤਾਂ ਜੀਵਾਣਾ ਨਾ ਸੰਭਵ ਤੈਨੂੰ
ਕਲਮਾਂ ਨੂੰ ਲਿਖਣੇ ਉਕਸਾਣਾ ਮੁਸ਼ਕਲ ਨਾ ਸੀ

ਤਾਂ ਸਮਸ਼ਾਨਾਂ ਵਿਚ ਵੈਣਾਂ ਦੇ ਪਾਤਰ ਹੋ ਗਏ
ਜਦ ਗੀਤਾਂ ਦਾ ਤੇਰੇ ਬੁੱਲੀਂ ਅੰਨ-ਜਲ ਨਾ ਸੀ

ਸਭ ਕੋਰਾ ਸਾਹੀਂ ਜਿਸ ਦਿਨ ਤੋਂ ਤੂੰ ਵਿੱਛੜਿਆ
ਇਕ ਮੁੱਦਤ ਤੋਂ ਸੀਨੇ ਦਿਲ ਦੀ ਹਲਚਲ ਨਾ ਸੀ

ਫਿਰ ਰਾਹ ਤੇਰੇ ਦੀ ਗਰਦ ਮੇਰੇ ਸਿਰ ਹੀ ਲੱਥੀ
ਇਹ ਜਾਣਦਿਆਂ ਵੀ ਤੂੰ ਮੇਰੀ ਮੰਜ਼ਿਲ ਨਾ ਸੀ

ਬਸ ਸੰਗਲ ਸਨ ਪੀਢੇ ਯਾਦਾਂ ਦੇ ਸੋਚਾਂ ਨੂੰ
ਕਦੀ ਕੈਦ ਮੇਰੀ ਨੂੰ ਜ਼ੁਲਫਾਂ ਦਾ ਕੁੰਡਲ ਨਾ ਸੀ

ਬਣਬਾਸੀ ਹੋਇਆ ਖੁਦ ਮੈਂ ਅਪਣੇ ਹੀ ਖੁਦ ਤੋਂ
ਤੂੰ ਚੇਤੇ 'ਚੋਂ ਗਾਇਬ ਏਹਾ ਇਕ ਪਲ ਨਾ ਸੀ

27 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਫਿਰ ਰਾਹ ਤੇਰੇ ਦੀ ਗਰਦ ਮੇਰੇ ਸਿਰ ਹੀ ਲੱਥੀ
ਇਹ ਜਾਣਦਿਆਂ ਵੀ ਤੂੰ ਮੇਰੀ ਮੰਜ਼ਿਲ ਨਾ ਸੀ

 

awesome...!!!

no words.. sir..

 

Sajda ae tuhadi kalam nu..

27 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 Lajwab peshkari hai G...Bahut Khoob  Good Job

27 Oct 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi vahdiya g ... amazing work done ... master piece .. no wrdz left ..

28 Oct 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੀਰ ਜੀ ਬਹੁਤ ਵਧੀਆ ਜੀ .....................ਸਾਰਿਆ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਬਾਦWow !!


28 Oct 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

aap sabh dostaan da shukrghuzaar haan,hausla -afzaa'ii layi

29 Oct 2009

Reply