|
|
|
|
|
|
Home > Communities > Punjabi Poetry > Forum > messages |
|
|
|
|
|
ਬਾਗਾਂ ਚੋਂ ਲੰਘ ਗਿਆ ਹੈ ਫੁੱਲਾਂ ਤੋਂ ਬੇਨਿਆਜ਼ |
ਉਹ ਕੌਣ ਸੀ ਜੋ ਬੁੱਲਾਂ ਤੇ ਚਿਪਕਾ ਕੇ ਚੁਪ ਦਾ ਸਾਜ਼ ਬਾਗਾਂ ਚੋਂ ਲੰਘ ਗਿਆ ਹੈ ਫੁੱਲਾਂ ਤੋਂ ਬੇਨਿਆਜ਼
ਸੂਰਜ,ਸਿਤਾਰੇ ਚੀਰਦੀ ਅਸਮਾਨ ਤਕ ਗਈ ਸਦਨਾਂ ਦੇ ਬੋਲੇ ਕੰਨ ਤਈਂ ਪਹੁੰਚੀ ਨਾ ਪਰ ਅਵਾਜ਼
ਚੁੱਲੀ ਜੋ ਭਰ ਕੇ ਪੀ ਲਈ ਪਾਹੁਲ ਦੀ, ਖੰਡੇਧਾਰ ਚਿੜੀਆਂ ਨੇ ਜਾ ਦਬੋਚ ਲਏ ਗਗਨਾਂ 'ਚ ਉੜਦੇ ਬਾਜ਼
ਕਿਰਤਾਂ,ਪਸੀਨਿਆਂ ਦਾ,ਲਹੂ ਦਾ ਨਾ ਮੁਲ ਕੋਈ ਪੈਸਾ ਕਮਾਉਂਦਾ ਪੈਸਾ ਇਹੀ ਮੰਡੀਆਂ ਦਾ ਰਾਜ਼
ਬਣਕੇ ਉਮੀਦ ਆਈ ਸੀ ਖੁਸ਼ਹਾਲੀਆਂ ਦੀ ਨਾਰ ਮਹਿਲਾਂ ਨੂੰ ਵਸਣੇ ਤੁਰ ਗਈ,ਸਭ ਨੂੰ ਵਿਖਾ ਕੇ ਨਾਜ਼
ਮੜੀਆਂ ,ਚੁਬਾਰਿਆਂ ਨੂੰ ਤਾਂ ਦਿਲਦਾਰ ਨੇ ਬੜੇ ਝੁੱਗੀਆਂ ਦਾ ਪਰ ਹੈ ਕੋਈ ਵੀ, ਦਿਲਬਰ ਨਾ ਦਿਲ-ਨਿਵਾਜ਼
ਇਕ ਵਾਰ ਲੰਘ ਗੁਦਾਮ ਚੋਂ ਵਿਕਦੇ ਨੇ ਸੋਨੇ-ਭਾਅ ਪੂੰਜੀ ਜਦੋਂ ਕਿਸਾਨ ਦੀ ਰੁਲਦੇ ਸੀ ਤਦ ਪਿਆਜ਼
|
|
30 Oct 2009
|
|
|
|
ਚੁੱਲੀ ਜੋ ਭਰ ਕੇ ਪੀ ਲਈ ਪਾਹੁਲ ਦੀ, ਖੰਡੇਧਾਰ ਚਿੜੀਆਂ ਨੇ ਜਾ ਦਬੋਚ ਲਏ ਗਗਨਾਂ 'ਚ ਉੜਦੇ ਬਾਜ਼
bahut khubsurat bai g .. tfs
|
|
30 Oct 2009
|
|
|
|
ਚੁੱਲੀ ਜੋ ਭਰ ਕੇ ਪੀ ਲਈ ਪਾਹੁਲ ਦੀ, ਖੰਡੇਧਾਰ ਚਿੜੀਆਂ ਨੇ ਜਾ ਦਬੋਚ ਲਏ ਗਗਨਾਂ 'ਚ ਉੜਦੇ ਬਾਜ਼
bahut khoob charanjit ji .dadd kabool karo. rab tuhadi kalam nu hor roshan kare.
|
|
31 Oct 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|