Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਲਾਮ ਕੋਈ ਮੁਲਾਹਿਜ਼ਾ ਵੀ ਨਾ ਗਲ ਹੀ ਕੀਤੀ ਸੀ ਜਾਣ ਲੱਗਿਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸਲਾਮ ਕੋਈ ਮੁਲਾਹਿਜ਼ਾ ਵੀ ਨਾ ਗਲ ਹੀ ਕੀਤੀ ਸੀ ਜਾਣ ਲੱਗਿਆਂ

ਨਾ ਸੋਚਿਆ ਕੁਛ ਸੀ ਬੇਖਬਰ ਉਸ ਨੇ ਮੇਰੇ ਦਿਲ ਨੂੰ ਜਲਾਣ ਲੱਗਿਆਂ
ਸਲਾਮ ਕੋਈ ਮੁਲਾਹਿਜ਼ਾ ਵੀ ਨਾ ਗਲ ਹੀ ਕੀਤੀ ਸੀ ਜਾਣ ਲੱਗਿਆਂ

ਨਹੀਂ ਸੀ ਮੁਕਣੀ ਹਿਸਾਬ ਦੀ ਗਲ ਗਲ੍ਹਾਂ 'ਚ ਰੱਸੀਆਂ ਨੂੰ ਪਾ ਲਟਕਣਾ
ਸੀ ਕਰਜ਼ਿਆਂ ਦਾ ਵੀ ਭਾਰ ਪੁੱਤਾਂ ਨੇ ਚੁੱਕਣਾ ਅਰਥੀ ਉਠਾਣ ਲੱਗਿਆਂ

ਨਾ ਇੱਥੇ ਹੀ ਬਸ ਕਿ ਲਾਡੀਂ ਪਾਲੀ ,ਕਮਾਂਉਦੀ ਕਰ ਬਾਪ ਤੋਰ ਦੇਂਦਾ
ਹੈ ਦਾਜ ਦੀ ਘੁੰਡ-ਚੁਕਾਈ ਵੀ ਹੁੰਦੀ ਧੀ ਦੇ ਮੂੰਹ ਨੂੰ ਵਿਖਾਣ ਲੱਗਿਆਂ

ਸਵੇਰ ਹੁੰਦੇ ਜੋ ਗੰਦਲ੍ਹਾਂ ਤੇ ਇਹ ਚਮਕਦੇ ਨੇ ਤਰੇਲ ਤੁਪਕੇ
ਸੀ ਰਾਤ ਇਕ ਚਾਂਦਨੀ ਦੇ ਹੰਝੂ ਜੋ ਕਿਰ ਗਏ ਮੁਸਕਰਾਣ ਲੱਗਿਆਂ

ਅਦਾਲਤਾਂ ਵਿਚ ਖੁਆਰ ਹੁੰਦਾ ਨਾ ਸਮਿਆਂ ਦਾ ਕਰਜ਼ਦਾਰ ਹੁੰਦਾ
ਜੇ ਦੇਖ ਲੈਦਾ ਤੂੰ ਚਾਦਰਾਂ ਨੂੰ ਵੀ ਪੈਰ ਅਪਣੇ ਫੈਲਾਣ ਲੱਗਿਆਂ

ਹਰੇਕ ਪੱਥਰ ਦੇ ਵਸ ਨਹੀਂ ਤੇਰੀ ਬੰਦਗੀ ਨੂੰ ਮੁਕਾਮ ਦੇਣਾ
ਸੀ ਸਰਦਲਾਂ ਨੂੰ ਵੀ ਘੋਖ ਲੈਣਾ ਤੂੰ ਅਪਣੇ ਸਿਰ ਨੂੰ ਝੁਕਾਣ ਲੱਗਿਆਂ

ਸੀ ਕਾਲੀ ਤੇ ਬੋਲੀ ਰਾਤ ਪਿੱਛੋਂ ਸਵੇਰ ਚਿਹਰੇ ਤੇ ਖਿੜਿਆ ਹਾਸਾ
ਇਹ ਕੇਹਾ ਬੇਦਰਦ ਗੀਤ ਮੇਰਾ ਨ ਦੇਰ ਲਾਈ ਰੁਆਣ ਲੱਗਿਆਂ

ਬੜੀ ਲੰਮੇਰੀ ਉਡੀਕ ਪਿੱਛੋਂ ਜੋ ਪਲਕ ਵਿਹੜੇ ਹੁਲਾਸ ਢੁਕੇ
ਸੀ ਦੀਦਿਆਂ ਦੀਆਂ ਸਰਦਲਾਂ ਤੇ ਨਾ ਹੰਝੂ ਕੋਈ ਚੁਆਣ ਲੱਗਿਆਂ

ਅਹਿੰਸਾਵਾਦੀ ਇਹ ਦੇਸ਼ ਕੇਹਾ ਨ ਝੂਠ ਵੀ ਜਿਸਦੀ ਅੱਖ ਹੈ ਰੋਂਦੀ
ਕਿ ਪੁੱਤਾਂ ਖਾਤਿਰ ਮਾਸੂਮ ਜੰਮਦੀ ਧੀ ਨੂੰ ਜਿਉਂਦੇ ਦਬਾਉਣ ਲੱਗਿਆਂ

06 Nov 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut vadhiya

Very well written....bahut vadhiya soch naal likhia and nice composition....God bless...

06 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Great composition .. as usual..

great work..!!

07 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi khubsurat ...bai g ... great wrk

08 Nov 2009

Reply