Punjabi Poetry
 View Forum
 Create New Topic
  Home > Communities > Punjabi Poetry > Forum > messages
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
pyar da marsiya

Mere  yaaro  oh  din vi  kamaal  si,

zindagi da ik sohna jeha khyaal si ;

 

ajj  main  jis  nu  bhalda  firda han ,

kal   tak  usnu  hi   meri  bhaa l si ;

 

kehan nu bhave basant v langh rahi c,

par  aje  tak  sukki meri har  daal  si ;

 

apne pyar da marsiya main ga reha si,

jad usdi bevafai  di  chal  rahi  taal  si ;

 

nagar sarhda vekh ke oh chup hi reha,

dekhan nu usde lahoo da rang laal  si ;

 

usnu main chete han ya oh mainu bhul gayi,

hun zindagi da eh sab ton vadda  swaal si ;

 

saah  laina  vi aukha  hai  ho  gaya hun,

mere chufere khala te gamgeen aal duaaal si ;

 

bhave main usno kujh din hi si milya ,

par usdi yaad vich eh mera chautha saal si ..

 


ਮੇਰੇ ਯਾਰੋ ਓਹ ਦਿਨ ਵੀ ਕਮਾਲ ਸੀ ,
ਜ਼ਿੰਦਗੀ ਦਾ ਇਕ ਸੋਹਨਾ ਜਿਹਾ ਖਿਆਲ ਸੀ ;

ਅੱਜ ਮੈਂ ਜਿਸ ਨੂੰ ਭਾਲਦਾਂ ਫਿਰਦਾਂ ਹਾਂ ,
ਕੱਲ ਤੱਕ ਉਸਨੂੰ ਹੀ ਮੇਰੀ ਭਾਲ ਸੀ ;

ਕਹਿਣ ਨੂੰ ਭਾਵੇਂ ਬਸੰਤ ਵੀ ਲੰਘ ਰਹੀ ਸੀ ,
ਪਰ ਅਜੇ ਤੱਕ ਸੁੱਕੀ ਮੇਰੀ ਹਰ ਡਾਲ ਸੀ ;

ਆਪਣੇ ਪਿਆਰ ਦਾ ਮਰਸੀਆ ਮੈਂ ਗਾ ਰਿਹਾ ਸੀ ,
ਜਦ ਉਸਦੀ ਬੇਵਫਾਈ ਦੀ ਚਾਲ ਰਹੀ ਤਾਲ ਸੀ ;

ਨਗਰ ਸੜਦਾ ਵੇਖ ਕੇ ਓਹ ਚੁੱਪ ਹੀ ਰਿਹਾ , 
ਦੇਖਣ ਨੂੰ ਉਸਦੇ ਲਹੂ ਦਾ ਰੰਗ ਲਾਲ ਸੀ ;

ਉਸਨੂੰ ਮੈਂ ਚੇਤੇ ਹਾਂ ਜਾਂ ਓਹ ਮੈਨੂੰ ਭੁਲ ਗਈ ,
ਹੁਣ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਸਵਾਲ ਸੀ ;

ਸਾਹ ਲੈਣਾ ਵੀ ਔਖਾ ਹੈ ਹੋ ਗਿਆ ਹੁਣ,
ਮੇਰੇ ਚੁਫੇਰੇ ਖ਼ਲਾ ਤੇ ਗਮਗੀਨ ਆਲ ਦੁਆਲ ਸੀ ;

ਭਾਵੇਂ ਮੈਂ ਉਸਨੂੰ ਕੁਝ ਦਿਨ ਹੀ ਸੀ ਮਿਲਿਆ,
ਪਰ ਉਸਦੀ ਯਾਦ ਵਿਚ ਇਹ ਮੇਰਾ ਚੌਥਾ ਸਾਲ ਸੀ .

14 Nov 2009

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nagar sarhda vekh ke oh chup hi reha,

dekhan nu usde lahoo da rang laal  si ;

 

amazing ... bahut wadhiya 22 g...

keep up the good work

 

aidan hee likhde raho

14 Nov 2009

Reply