Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਲਿਆਂ ਲੇਖਾਂ ਹੰਢਾਂਦੇ ਜੀ ਲਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਕਾਲਿਆਂ ਲੇਖਾਂ ਹੰਢਾਂਦੇ ਜੀ ਲਿਆ

ਉਮਰ ਭਰ ਸੁਲਝਾਣ ਦੇ ਆਏ ਨਾ ਢੰਗ
ਚਾਹ 'ਤੇ ਤਕਦੀਰ ਦੇ ਬੇਜੋੜ ਸੰਗ

ਕਾਲਿਆਂ ਲੇਖਾਂ ਹੰਢਾਂਦੇ ਜੀ ਲਿਆ
ਨ੍ਹੇਰਿਆਂ ਨੇ ਸੋਖ ਲਏ ਜੀਵਨ ਦੇ ਰੰਗ

ਦਿਲ ਮੇਰੇ ਦੇ ਵਾਂਗਰਾਂ ਹੀ ਤੋੜ 'ਤੀ
ਉਸ ਮੇਰੇ ਇਤਬਾਰ ਦੀ ਕੰਜਕ ਸੀ ਵੰਗ

ਅੱਗ ਕਦੋਂ ਦੀ ਬੁਝ ਗਈ ਜਜ਼ਬਾਤ ਦੀ
ਰਾਖ ਦੀ ਢੇਰੀ 'ਚ ਤਾਂਡਵ ਕਰਦੇ ਅੰਗ

ਕੌਣ ਦਿਲ ਦੇ ਗੁਲਸਿਤਾਂ ਮਹਕਾ ਗਿਆ
ਫਰਕਦੇ ਬੁੱਲੀਂ ਸਜਾ ਕਲੀਆਂ ਦੀ ਸੰਗ

ਪਾਂਧੀਆਂ ਟੁਰਨੇ ਨਾ ਸਰਘੀ ਕੂਕਦੀ
ਸ਼ਿਕਰਿਆਂ ਨੇ ਨੋਚ ਲਏ ਚਿੜੀਆਂ ਦੇ ਅੰਗ

ਜਗ ਦੀ ਹੁਣ ਪਰਲੋ ਹੀ ਮੰਜ਼ਿਲ ਜਾਪਦੀ
ਰਹਬਰਾਂ ਦੇ ਨਾਮ ਤੇ ਧਰਮਾਂ ਦੀ ਜੰਗ

ਦਹਿਸ਼ਤਾਂ ਦੇ ਵਾਹਣ ਤੇ ਨਫਰਤ ਦੇ ਬੀਜ
ਪੈਲੀਆਂ ਵਿਚ ਉੱਗੇ ਇਨਸਾਨੀ ਕਰੰਗ

ਚੁਪ-ਚੁਪੀਤੇ ਮਰ ਰਹੀ ਵਖਰੀ ਪਛਾਣ
ਵਹਿਸ਼ੀ ਪੂੰਜੀਵਾਦ ਦੇ ਗੁੱਝੇ ਨੇ ਡੰਗ

ਮਾੜੀਆਂ-ਗੁੰਬਦ ਉਚੇਰੇ ਹੋ ਰਹੇ
ਕੰਮੀਆਂ ਦੇ ਵਿਹੜੀਂ ਪਰ ਭੁਜਦੀ ਹੈ ਭੰਗ


------------c.s.mann

17 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi khubsurat rachna bai g ... as always..

 

ਅੱਗ ਕਦੋਂ ਦੀ ਬੁਝ ਗਈ ਜਜ਼ਬਾਤ ਦੀ
ਰਾਖ ਦੀ ਢੇਰੀ 'ਚ ਤਾਂਡਵ ਕਰਦੇ ਅੰਗ

ਕੌਣ ਦਿਲ ਦੇ ਗੁਲਸਿਤਾਂ ਮਹਕਾ ਗਿਆ
ਫਰਕਦੇ ਬੁੱਲੀਂ ਸਜਾ ਕਲੀਆਂ ਦੀ ਸੰਗ

ਪਾਂਧੀਆਂ ਟੁਰਨੇ ਨਾ ਸਰਘੀ ਕੂਕਦੀ
ਸ਼ਿਕਰਿਆਂ ਨੇ ਨੋਚ ਲਏ ਚਿੜੀਆਂ ਦੇ ਅੰਗ

17 Nov 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khoob charanjit ji....

18 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜਗ ਦੀ ਹੁਣ ਪਰਲੋ ਹੀ ਮੰਜ਼ਿਲ ਜਾਪਦੀ
ਰਹਬਰਾਂ ਦੇ ਨਾਮ ਤੇ ਧਰਮਾਂ ਦੀ ਜੰਗ

 

bilkul ji...

bahut khoobsurat rachna..!!

18 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya aap sabh da

19 Nov 2009

Reply