Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡੀਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਉਡੀਕ

ਸਤਿ ਸਰੀ ਅਕਾਲ ਜੀ ਸਾਰਿਆਂ ਨੂੰ..
ਕਾਫ਼ੀ ਦਿਨਾਂ ਬਾਅਦ ਮੌਕਾ ਮਿਲਿਆ ਕੁੱਝ ਲਿਖਣ ਦਾ...ਹਾਜ਼ਰੀ ਲਵਾ ਰਿਹਾਂ... ਉਮੀਦ ਹੈ ਕਿ ਪਸੰਦ ਕਰੋਗੇ...

 

ਤੈਨੂੰ ਕਿੰਨੀ ਵਾਰੀ ਕਿਹਾ, ਮੈਨੂੰ ਉਡੀਕਿਆ ਨਾ ਕਰ,
ਤੂੰ ਸੋਚਦੀ ਹੋਵੇਂਗੀ, ਕਿੰਨਾ ਨਿਰਮੋਹਿਆ ਹੋ ਗਿਆ ਮੈਂ,
ਕਿਉਂ ਤੈਨੂੰ ਆਉਂਦਿਆਂ ਤੱਕ ਮੈਂ ਬਾਰ(ਬੂਹਾ) ਭੀੜ ਲਏ..
‌‌ਫ਼ੇਰ ਵੀ ਕਦੇ ਕਦੇ ਦਰਾਂ ਨੂੰ ਮੱਥਾ ਟੇਕਦੀ,
ਫੱਟਿਆਂ ਤੇ ਝੀਥਾਂ ਥਾਣੀਂ ਲੰਘ ਆਉਂਦੀ ਤੇਰੀ ਯਾਦ,
ਚੇਤੇ ਆਉਂਦਾ ਆਪਣੇ ਪਿੰਡ ਦਾ ਸਕੂਲ,
ਜਿੱਥੇ ਤੇਰਾ ਬਸਤਾ ਰੋਜ਼ ਮੇਰੇ ਲਈ ਥਾਂ ਮੱਲਦਾ ਰਿਹਾ..
ਜਿਉਂ ਅੱਧੀ ਛੁੱਟੀ ਵੇਲੇ ਤੈਥੋਂ ਰੋਟੀ ਖੋਹ ਕੇ ਖਾਣ ਦਾ ਸੁਆਦ,
ਸਾਰਾ ਦਿਨ ਤੇਰੇ ਨਾਲ ਲੜਦਿਆਂ ਵੀ,
ਸ਼ਾਮੀਂ ਤੇਰੇ ਬਿਨਾ,
“ਜ਼ੰਜ਼ੀਰ-ਛੂਹ” ਦੇ ਹਾਣੀ,
ਪੂਰੇ ਨਹੀਂ ਸੀ ਹੁੰਦੇ..
ਨਿਆਣੀ ਉਮਰੇ ਮਨ ਤੇ ਜੋ ਉਕਰਿਆ,
ਕਿੱਦਾਂ ਭੁੱਲ ਜਾਵਾਂ…..
ਫੇਰ ਇੱਕ ਦਿਨ ਜਦ ਮੈਂ ਪੁੱਛਿਆ,
ਹੁਣ ਤੂੰ ਸਾਡੇ ਘਰ ਖੇਡਣ ਨੀ ਆਉਂਦੀ..
ਤੈਂ ਕਿਹਾ..”ਬੇਬੇ ਕਹਿੰਦੀ ਹੁਣ ਮੈਂ ਵੱਡੀ ਹੋ ਗਈ ਆਂ”..
ਤੇਰੀ ਅਣਭੋਲ ਜਿਹੀ ਗੱਲ ਮੈਂ,
ਪਤਾ ਨਈਂ ਕਿਉਂ ਨੀ ਸਮਝ ਸਕਿਆ..
ਓਦਣ ਵੀ ਜਦ ਤੈਨੂੰ ਘਰ ਜਾਂਦੀ ਨੂੰ,
ਬੀਹੀ (ਗਲੀ) ਚ’ ‘ਵਾਜ ਮਾਰੀ ਸੀ…
ਤੂੰ ਪਿੱਛੇ ਮੁੜਕੇ ਕਿਹਾ ਸੀ,
“ਕੱਲ ਨੂੰ ਸੂਏ(ਕੱਸੀ) ਤੇ ਮਿਲੂੰਗੀ”..
ਸੱਚ ਜਾਣੀ ਓਸ ਕੱਲ ਦੀ ਉਡੀਕ,
ਮੈਂ ਅੱਜ ਵੀ ਕਰ ਰਿਹਾਂ…
ਜਦ ਪਿੰਡੋਂ ਬਾਹਰ ਸੂਏ ਕੰਢੇ ਬੈਠਿਆਂ,
ਤੂੰ ਕਿਹਾ ਸੀ..
“ਪਤਾ ਨਈਂ ਸੂਆ ਮੈਨੂੰ ਝਨਾਂ ਜਿਆ ਕਿਉਂ ਲੱਗਦਾ”
ਉਦੋਂ ਤੂੰ ਮੈਨੂੰ ਜਵਾਂ ਈ ਕਮਲੀ ਜਿਹੀ ਲੱਗੀ ਸੀ..
ਪਰ ਜਦ ਆਪਣੇ ਈ ਗਰਾਂ ਤੋਂ ਤੁਰਿਆ,
ਆਪਣੀ “ਸੋਹਣੀ” ਨੂੰ ਛੱਡ ਕੇ…
ਜੀਹਨੇ ਮੰਜੇ ਦੀ ਪੁਆਂਦੀ ਬਹਿੰਦਿਆਂ,
ਮੇਰਾ ਹੱਥ ਫੜ ਕੇ ਕਿਹਾ ਸੀ..
“ਤੇਰੀ ਉਡੀਕ ਨੂੰ ਮੈਂ ਆਪਣੀ ਤਕਦੀਰ ਬਣਾ ਲਿਆ”
ਫੇਰ ਸਮਝ ਆਇਆ,
ਸੱਚੀਂ ਕਿੰਨਾ ਨਿਰਮੋਹਿਆ ਹੋ ਗਿਆਂ ਮੈਂ….

18 Nov 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

i always wonder how can people write so beautifully, ke ene sohne khyal kidaa aunde ne bande de dimag ch

 

i am short of words, Really !!

 

God bless you.

18 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya navkiran g...

18 Nov 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khoob ਫ਼ਿਰੋਜ਼ਪੁਰੀਆ ji sachmuch tusi pind

di yaad layia diti puri nahi bas thodi jahi hahahaa...

18 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

shukriya @jasbir Sir g... tuhade comments layi ..agge to koshish karange tuhanu pind ee lai challiye Smile

18 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Wow !!

 

 

sab kujh mere agge ik film waang chalna shuru ho geya..

bimb bahut sohna create kar lainde ho 22 g...

te lafzaaN ch taan jaan paa dinde ho..!!!

 

lajawab.... top notch...

 

 

18 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya amrinder veer ...

18 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

baut khoon ,ferozepuria ji

doonghe jazbaat te rawaanngi

19 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya charanjit bai g ..

19 Nov 2009

Reply