Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
kavita.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
kavita..

"ਕਵਿਤਾ"
ਮੈਨੂੰ ਤਾਂ ਸਿਖਾਇਆ ਗਿਆ ਸੀ
ਕਿ ਕਵਿਤਾ ਮਖ਼ਮਲੀ ਗੱਦਿਆਂ ਵਰਗੀ ਕੂਲੀ,
ਕਿਸੇ ਅਧਖੜੀ ਕਲੀ ਵਰਗੀ ਕੋਮਲ
ਤੇ ਸਾਉਣ ਦੀ ਕਿਸੇ ਘਟਾ ਦੇ ਵਰ ਜਾਣ ਮਗਰੋਂ,
ਜ਼ਰਾ ਨਿੱਖਰੇ ਆਸਮਾਨ ਤੇ ਉੱਕਰੀ
ਸਤਰੰਗੀ ਪੀਂਘ ਵਰਗੀ ਖੂਬਸੂਰਤ ਹੁੰਦੀ ਹੈ।

ਪਰ ਮੈਂ ਤਾਂ ਜਦੋਂ
ਪਹੁ ਫੁਟਾਲੇ ਤੋਂ ਪਹਿਲਾਂ
ਚੁੱਲੇ ਮੂਹਰੇ ਅੱਗ ਫਰੋਲਦੀ
ਠੁਰ ਠੁਰ ਕਰਦੀ ਮਾਂ
............ਤੇ
ਕਰਜ਼ੇ ਦੇ ਬੋਝ ਨਾਲ
ਝੁਕੇ ਮੋਢਿਆਂ ਤੇ,
ਟੁੱਟੇ ਜਿਹੇ ਸਾਈਕਲ 'ਤੇ
ਤਿਰਕਾਲਾਂ ਵੇਲੇ
ਗਾਰੇ ਨਾਲ ਲਿੱਬੜੇ ਪੈਰ
ਤੇ ਗੋਡਿਆਂ ਤੱਕ ਚੜਾਇਆ
ਉੱਧੜਿਆ ਪਾਟਿਆ ਜਿਹਾ ਪਜਾਮਾ ਪਾਈ
ਖੇਤੋਂ ਹਾਰ ਹੰਭ ਕੇ ਮੁੜੇ ਬਾਪ ਦੇਖਦੀ ਹਾਂ

..................ਤੇ ਰਾਤ ਨੂੰ
ਬਾਪੂ ਦਾ ਹੂੰਗਰਾ
ਜਿਵੇਂ
ਕਿਸੇ ਡਾਢੀ ਦੁੱਖਾਂ ਦੀ ਬਾਤ
ਵਿੱਚ ਹੁੰਗਾਰਾ ਭਰ ਰਿਹਾ ਹੋਵੇ


..........ਤੇ ਦਿਨੋ ਦਿਨ ਘਟ ਰਹੀ
ਮੰਜੇ ਨਾਲ ਚਿਪਕੀ
ਦਾਦੀ ਨੂੰ ਦੇਖਦੀ ਹਾਂ
ਤੇ ਇੱਕ ਜ਼ਹਿਰ ਮੇਰੇ ਜ਼ਿਹਨ ਨੂੰ ਚੜਦਾ ਹੈ
ਤੇ
ਮੈਂ ਭਰੇ ਮਨ ਨਾਲ
ਓਹੀ ਕੂਲੀ, ਕੋਮਲ ਤੇ ਖੁਬਸੂਰਤ
ਕਹਾਉਣ ਵਾਲੀ ,
ਰੁੱਖੀ ਤੇ ਖੁਰਦੁਰੀ ਜਿਹੀ ਕਵਿਤਾ ਲਿਖਣ ਬੈਠ ਜਾਂਦੀ ਹਾਂ।

20 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

m speechless..!!!

 

Wow !!

21 Nov 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

i m speechless too.....behtareen.....Good One.....thanks for sharing.....Rabb tuhadi kalam nu hor tarakki dave

21 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

shukriya amrinder ji te mandeep ji.. n thanks for wishes too.. take care.. ameeeen

21 Nov 2009

Reply