Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
recent ਗੁੱਭ ਗੁਆਟ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
recent ਗੁੱਭ ਗੁਆਟ

just written these lines now..so cud not give an appropriate title..i wud really appericiate the suggestion abt title n poem..

n m sharing in two posts coz it allows me only 3000 characters.. so read both as one poem..

ਤੁਸੀਂ ਹੈਰਾਨ ਹੁੰਦੇ ਹੋ ਕਿ
ਉਮਰ ਦੀ ਏਸ ਸਿਖ਼ਰ ਦੁਪਹਿਰੇ ਵੀ
ਅਸੀਂ ਇਸ਼ਕ-ਮੁਹੱਬਤ ਦੀ ਗੱਲ ਨਹੀਂ ਕਰਦੇ..

 

ਜਦੋਂ ਨਾਮ ਲੈਂਦੇ ਹੋ ਤੁਸੀਂ ਬੇਸੁਆਦੀ ਜਿਹੀ ਮੁਹੱਬਤ ਦਾ
ਤਾਂ ਸਾਡੇ ਕਈ ਦਿਨਾਂ ਦੇ ਭੁੱਖੇ ਵਿਲਕਦੇ ਨਿਆਣੇ
ਲਾਲਾਂ ਟਪਕਾਉਂਦੇ ਏਹੀ ਪੁੱਛਦੇ ਨੇ
ਕਿ ਏਹ ਕਾਹਦੇ ਨਾਲ ਖਾਈਦੀ ਆ??

 

ਜੇ ਗੱਲ ਕਰੀਏ ਆਪਣੇ ਜਜ਼ਬਾਤਾਂ ਦੀ ਵੀ ਤਾਂ
ਸਾਨੂੰ ਸਾਉਣ ਮਹੀਨੇ ਬੱਦਲਾਂ ਦੇ ਗੜਕਣ ਤੋਂ ਆਇਆ
ਕਿਸੇ ਜੋਬਨ ਦੇ ਭਿੱਜਣ ਦਾ ਖਿਆਲ
ਤਾਂ ਸਾਡੀ ਛੱਤ ਚੋਣ ਦੇ ਡਰ ਨਾਲ ਹੀ ਦਬ ਗਿਆ।
ਤੇ ਛੱਤ 'ਚੋਂ ਟਿੱਪ ਟਿੱਪ ਕਰਦੇ ਤੁਪਕੇ
ਸਾਡੇ ਦਿਮਾਗ ਤੇ ਕਿਸੇ ਹਥੌੜੇ ਵਾਂਗ ਵੱਜਦੇ ਰਹੇ।

 

ਜ਼ਿੰਮੀਦਾਰਾਂ ਦੇ ਖੇਤਾਂ 'ਚ ਦਿਹਾੜੀ ਕਰਦਿਆਂ
ਅਸੀਂ ਤਾਂ ਏਹੀ ਸੋਚਕੇ ਬਾਗ਼ੋ ਬਾਗ਼ ਹੁੰਦੇ ਰਹੇ
ਕਿ ਹਾੜੀ ਵੱਢਦਿਆਂ ਕਰਚਿਆਂ ਨਾਲ ਵਿੰਨੀ
ਸਾਡੀ ਟੁੱਟੀ ਚੱਪਲ਼ ਦਾ ਤਲਾ,
ਉਸ ਜ਼ਿੰਮੀਦਾਰ ਦੇ ਚੇਚਕ ਨਾਲ ਪਏ
ਨਿਸ਼ਾਨਾਂ ਕਰਕੇ ਬਦਸੂਰਤ ਹੋਏ ਚਿਹਰੇ
ਵਾਂਗ ਜਾਪਦਾ ਹੈ।

 

22 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਤੇ ਤੁਸੀਂ ਗੱਲਾਂ ਕਰਦੇ ਹੋ
ਜਵਾਨੀ ਦੀਆਂ, ਜੋਬਨ ਦੀਆਂ
ਤੁਹਾਡੇ ਕੀ ਕਹਿਣੇ!
ਤੁਸੀਂ ਤਾਂ ਸਾਡੀ ਹਮਜਾਈ ਗਰੀਬੀ
ਨੂੰ ਵੀ ਸੋਹਣੇ ਬਿੰਬਾਂ 'ਚ ਪਰੋ ਕੇ
ਅਰਥਾਂ ਦੇ ਜੰਗਲ 'ਚ ਉਲਝਾ ਕੇ
ਬਲਾਈ ਸੋਹਣਾ ਚਿਤਰ ਲੈਂਦੇ ਹੋ..
ਤੇ ਭਲਾ "ਰੱਬ ਨੂੰ ਬੱਬ" ਕਹਿਣ ਵਾਲਿਆਂ ਤੋਂ
ਅਸੀਂ ਉਮੀਦ ਵੀ ਕੀ ਕਰ ਸਕਦੇ ਹਾਂ।

 

ਤੁਹਾਡੇ ਅੰਦਰ ਐਸ਼ੋ ਆਰਾਮ ਬੋਲਦੈ,
ਪੈਸਾ ਤੇ ਵਿਹਲਾਪਣ ਹੀ ਕਰਵਾਉਂਦਾ
ਜਵਾਨੀ, ਮੁਹੱਬਤ, ਰਾਜਨੀਤੀ ਤੇ ਧਰਮਾਂ ਤੇ ਤਬਸਰੇ,
ਭਲੇਮਾਣਸੋ,
ਸਾਡੀ ਤਾਂ ਰਾਜਨੀਤੀ ਵੀ ਸਾਡੇ ਕਈ ਮਹੀਨਿਆਂ ਤੋਂ ਕਾਰ ਖਿਡੌਣਾ ਮੰਗਦੇ
ਜੁਆਕ ਨੂੰ ਨਿੱਤ ਨਵਾਂ ਲਾਰਾ ਲਾ ਕੇ
ਵਰਾਉਣ ਤੇ ਹੀ ਖ਼ਤਮ ਹੋ ਜਾਂਦੀ ਹੈ।

22 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਤੇ ਰਹੀ ਜਵਾਨੀ ਚੜਣ ਦੀ ਗੱਲ
ਉਹ ਸਾਨੂੰ ਵੀ ਚੜਦੀ ਐ,
ਜ਼ਿੰਮੀਂਦਾਰ ਦੇ ਘਰੋਂ ਦਿਹਾੜੀ ਲੈਣ ਤੋਂ
ਘਰ ਜਾਣ ਵਾਲੇ ਰਾਹ ਤੱਕ ,
ਪਰ
ਜਦੋਂ ਢਹੇ ਜਿਹੇ ਕੌਲੇ ਨਾਲ ਢੋ ਲਾ ਕੇ ਖੜੋਤੀ
ਪਤਨੀ ਦੀਆਂ ਉਦਾਸ ਅੱਖਾਂ
ਸਾਡੀ ਮੁੱਠੀ 'ਚ ਮੁੜਕੇ ਨਾਲ ਭਿੱਜਿਆ
ਪਿਚਕਿਆ ਜਿਹਾ ਨੋਟ ਦੇਖਕੇ
ਖੁਸ਼ੀ ਦੀ ਲੋਅ 'ਚ ਚਮਕਦੀਆਂ
ਆਟਾ ਮੁੱਕਣ ਦੀ ਖ਼ਬਰ ਦਿੰਦੀਆਂ ਨੇ
ਤਾਂ
ਪਿੰਡ ਵਾਲੇ ਲਾਲੇ ਦੀ ਹੱਟੀ ਤੱਕ ਜਾਂਦਿਆਂ
ਸਾਡੀ ਜਵਾਨੀ ਵੀ ਕਿਸੇ ਚੁਰਾਹੇ 'ਚ ਹੀ
ਆਪਣੇ ਰਾਹੋਂ ਭਟਕ ਜਾਂਦੀ ਹੈ।

 

ਤੇ ਰਹੀ ਗੱਲ ਤੁਹਾਡੇ ਵਹਿਮਾਂ ਦੀ,
ਸਾਡੇ ਸੰਘਰਸ਼ ਦਾ ਲਾਵਾ ਜਦੋਂ ਫਟਿਆ,
ਉਦੋਂ ਸਭ ਸ਼ੰਕੇ ਨਵਿਰਤ ਕਰਾਂਗੇ,
ਕੋਈ ਮਾਰਕਸ,ਲੈਨਿਨ,ਭਗਤ,ਪਾਸ਼ ਜਾਂ ਉਦਾਸੀ ਯਾਦ ਕਰਵਾਏਗਾ ਤੁਹਾਨੂੰ
ਸਭ ਜਵਾਨੀ,ਇਸ਼ਕ ਤੇ ਮੁਹੱਬਤ ਦੀਆਂ ਸਾਡੀਆਂ ਪਰਿਭਾਸ਼ਾਵਾਂ.
ਬੇਸ਼ਕ ਅੱਜ ਹਮੇਸ਼ਾ ਨੀਵੇਂ ਵੱਲ ਵਹਿਣ ਵਾਲੇ
ਪਾਣੀ ਵਾਂਗ ਹੋ ਗਏ ਹਾਂ ਅਸੀਂ,
ਪਰ ਜਿੱਦਣ ਪਾਣੀ ਉੱਬਲਿਆ
ਢੱਕਣ ਤੁਹਾਡੇ ਮੂੰਹ 'ਤੇ ਹੀ ਵੱਜੇਗਾ...
ਕਿਉਂ ਜੋ
ਢਕਿਆ ਤਾਂ ਪਾਣੀ ਵੀ
ਨਿਮਰਤਾ ਨਾਲ ਨਹੀਂ ਰਿੱਝਦਾ।

 

22 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

oh sorry its in three posts.. sorry its really long......

22 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਬੇਸ਼ਕ ਅੱਜ ਹਮੇਸ਼ਾ ਨੀਵੇਂ ਵੱਲ ਵਹਿਣ ਵਾਲੇ
ਪਾਣੀ ਵਾਂਗ ਹੋ ਗਏ ਹਾਂ ਅਸੀਂ,
ਪਰ ਜਿੱਦਣ ਪਾਣੀ ਉੱਬਲਿਆ
ਢੱਕਣ ਤੁਹਾਡੇ ਮੂੰਹ 'ਤੇ ਹੀ ਵੱਜੇਗਾ...
ਕਿਉਂ ਜੋ
ਢਕਿਆ ਤਾਂ ਪਾਣੀ ਵੀ
ਨਿਮਰਤਾ ਨਾਲ ਨਹੀਂ ਰਿੱਝਦਾ।

 

bahut hi nawaze hoye khiyaal ne g ...thanks for sharing...

22 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

stunning... have no words left in praise for it...

 

i wanted to quote some lines from the poem.. but the whole poem is excellent....

 

Wow !!

 

Daad kabool karo..!!

23 Nov 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Well done

Bahut khoobsoorat khayalaat ne tuhade Jaspreet...well written...God blees u

23 Nov 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah ji waah ...............Good Job

23 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks jass,aman,firozpuriya n amrinder ji... tc.. nsha ho gya dobara to mainu likhn da.. my mom said tera dimag chkkya jana,.. lolz

23 Nov 2009

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

Thanks a lot for sharing 

baki is layi mere kol koi shabad nahi han isdi praise karan di v aukaat nahi meri par thanks a to amrinder for sharing this link and thanks to you for wiriting this

23 Nov 2009

Showing page 1 of 2 << Prev     1  2  Next >>   Last >> 
Reply