ਵਾਹ ਓਏ ! ਜੱਗ ਜਹਾਨ ਦੇਆ ਬਾਲੀਆ,ਕਿਉ ਕਿਸੇ ਨੂੰ ਭੇਤ ਛੁਪਾਉਣ ਦਾ ਬਲ ਦਿੱਤਾ,
ਤੇਰਾ ਨੂਰ ਹੋਕੇ ਜੋ ਬੇਨੂਰ ਹੋਏ,ਬੇਨੂਰ ਕਰਦੇ, ਕਿਓ ਓਹਨਾ ਨੂੰ ਇਹ ਪਲ ਦਿੱਤਾ,
ਥੋੜੀ ਸ਼ੋਹਰਤ ,ਪੈਸੇ ਤੇ ਠਾਠ ਲਈ, ਕਈਆ ਸੋਚਿਆ ਇਹ ਚੱਲ ਪਿਆ ਕਿੱਤਾ ,
ਹੱਦੋਂ ਵਧਕੇ ਜਾਲਸਾਜੀਆਂ ਹੁੰਦਿਆ ਨੇ , ਤੂੰ ਨਾ ਇਸਦਾ ਕੋਈ ਸਾੰਨੂ ਹੱਲ ਦਿੱਤਾ ,
ਠੱਗੀਆਂ ਮਾਰਦੇ ਆ ਬਣਕੇ ਸ਼ੁਬ ਚਿੰਤਕ ,ਮਨ ਨਾਲ ਹੈ ਭਰ ਛਲ ਲਿੱਤਾ ,
ਕਈਆਂ ਨਾਲ ਹੋਈ ਇਥੇ ਅਨਹੋਣੀ, ਲਾਈ ਅੱਗ 'ਚ ਗਈ ਮਾਸੂਮ ਜਲ ਚਿਤਾ ,
ਨਿੱਤ ਨਵੀ ਸੋਚ ਨਾਲ ਢੰਗ ਬੰਦੇ, ਕਿਵੇ ਜਾਵੇ ਲੁਟਿਆ ਲੁੱਟ-ਲੁੱਟ ਕੇ,
ਸਾੰਨੂ ਏਹਦਾ ਨਾ ਕੋਈ ਹੱਲ ਮਿਲਿਆ , ਭਾਈ ਨੇ ਭਾਈ ਦਾ ਵੱਡ ਗੱਲ ਦਿੱਤਾ ,
ਏਹਦਾ ਪ੍ਰਮਾਣ ਤੈਨੂੰ ਵੀ ਮਿਲ ਜਾਣਾ, ਜਦ ਕਿਸੇ ਪਾਖੰਡੀ ਨੇ ਤੇਰਾ ਸ੍ਵਰਗ ਵੀ ਮੱਲ ਲਿੱਤਾ |