ਇੱਕ ਗਿੱਦੜ ਤੇ ਗਿੱਦੜੀ ਅਹਾਰ ਦੀ ਭਾਲ ਵਿੱਚ ਨਿਕਲੇ|ਉਨ੍ਹਾਂ ਨੂੰ ਇੱਕ ਊਠ ਪਿਆ ਦਿਸਿਆ|ਉਹ ਬੜੇ ਖੁਸ਼ ਹੋਏ ਕਿ ਮਹੀਨੇ ਭਰ ਦਾ ਭੋਜਨ ਮਿਲ ਗਿਆ ਹੈ| ਗਿਦੜੀ ਨੇ ਕਿਹਾ ਇਹਨੂੰ ਘਰ ਲੈ ਚਲ,ਫੇਰ ਅਰਾਮ ਨਾਲ ਖਾਵਾਂਗੇ| ਗਿੱਦੜ ਨੇ. ਕਿਹਾ,"ਤੂੰ ਇਸਦੀ ਪੂਛ ਮੇਰੀ ਪੂਛ ਨਾਲ ਬੰਨ੍ਹ ਦੇ ਮੈਂ ਇਸਨੂੰ ਖਿੱਚ ਕੇ ਘਰ ਲੈ ਜਾਵਾਂਗਾ|"ਗਿਦੜੀ ਨੇ ਇਵੇਂ ਹੀ ਕੀਤਾ|ਪਰ ਉਹ ਊਠ ਮਰਿਆ ਨਹੀਂ ਸੀ ਲੇਟਿਆ ਸੀ| ਖਿੱਚ ਪੈਣ ਤੇ ਉਠ ਖਲੋਤਾ|ਪੂਛ ਬੰਨ੍ਹੀ ਹੋਈ ਹੋਣ ਕਰਕੇ ਗਿੱਦੜ ਉਤਾਂਹ ਨੂੰ ਉੱਠ ਗਿਆ|ਗਿੱਦੜੀ ਚੀਕੀ,-ਓ ਤੂੰ ਤਾਂ ਊਠ ਨੂੰ ਘਰ ਲੈ ਜਾਣਾ ਸੀ,ਹੁਣ ਇਹ ਕੀ ਹੋ ਗਿਆ?ਗਿੱਦੜ ਬੋਲਿਆ,"ਮੇਰੇ ਤੇ ਪੈਰ ਹੀ ਧਰਤੀ ਤੇ ਨਹੀਂ ਲੱਗ ਰਹੇ ਮੈਂ ਇਹਨੂੰ ਕੀ ਖਿੱਚਣਾ ਹੈ?"ਸੱਚਮੁੱਚ ਉਹਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ|ਅਸੀਂ ਵੀ ਝਾਤ ਮਾਰੀਏ,ਕੀ ਸਾਡੀ ਹਾਲਤ ਗਿੱਦੜ ਵਰਗੀ ਨਹੀਂ?ਕਿਤੇ ਆਸੀਂ ਮਾਇਆ ਰੂਪੀ ਊਠ ਨੂੰ ਘਰ ਲਿਜਾਂਦੇ ਧਰਤੀ ਤੋਂ ਤਾਂ ਨਹੀਂ ਉੱਖੜ ਗਏ?ਸਾਡੇ ਪੈਰ ਧਰਤੀ ਤੇ ਨਹੀਂ ਲੱਗ ਰਹੇ|ਸਾਡੀ ਤੋਰ ਸਾਡੀ ਇੱਛਾ ਅਨੁਸਾਰ ਨਹੀਂ ਰਹੀ|ਲਾਲਚ ਨੇ ਸਾਡੀ ਸੱਥਿਰਤਾ ਖਤਮ ਕਰ ਦਿੱਤੀ ਹੈ,ਸਾਥੋਂ ਸਾਡਾ ਸਹਿਜ ਗੁਆਚ ਗਿਆ ਹੈ|ਭਾਈ ਗੁਰਦਾਸ ਜੀ ਕਹਿੰਦੇ ਨੇ_"ਸਾਂਤਿ ਨ ਸੰਤੋਖ ਬਿਨ ਸੁਖ ਨ ਸਹਿਜ ਬਿਨ ਸਬਦ ਸੁਰਤ ਬਿਨ ਪ੍ਰੇਮ ਨ ਪ੍ਰਬੀਨ ਹੈ||ਸਿੱਖ ਪੱਕੇ ਪੈਰੀ ਕਿਵੇਂ ਵਿਚਰਦਾ ਹੈ?"ਗੁਰਮੁਖ ਮਾਰਗ ਭੈ ਭਾਇ ਨਿਰਬਾਹ ਕਰੈ,ਧੰਨ੍ਯ ਗੁਰਸਿਖ ਆਦਿ ਅੰਤ ਠਹਿਰਾਵਈ||(ਸਾਡਾ ਵਿਰਸਾ ਸਾਡਾ ਗੌਰਵ)
nice post 22 g..!!
ਬਹੁਤ ਹੀ ਵਧੀਆ ਜੀ
thanx ji..............