Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਕਿੱਥੇ ਔਕਾਤ ਲਿਖਣ ਦੀ,ਤੇਰੀ ਯਾਦ ਲਿਖਾਉਂਦੀ ਏ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 
ਮੇਰੀ ਕਿੱਥੇ ਔਕਾਤ ਲਿਖਣ ਦੀ,ਤੇਰੀ ਯਾਦ ਲਿਖਾਉਂਦੀ ਏ...
ਅੱਜ ਫੇਰ ਦਿਲ ਭਰਿਆ,
ਅੱਜ ਫੇਰ ਕੁੱਝ ਲਿਖਣਾ ਚਾਹੁੰਦਾ ਆਂ,
ਦਿਲ ਭਰਦਾ ਵੀ ਉਸ ਵੇਲੇ,
ਜਦੋਂ ਤੇਰੀ ਯਾਦ ਸਤਾਉਂਦੀ ਏ..
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਦਿਨ ਵੇਲੇ ਖਿਆਲਾਂ ਚ,
ਤੂੰ ਸਾਥੀ ਬਣ ਕੇ ਸਾਥ ਨਿਭਾਉਂਦੀ ਏ,
ਰਾਤ ਕੱਲਿਆਂ ਬੈਠਾ ਵੇਖ ਮੈਨੂੰ,
ਮੁੜ ਆਣ ਤੂੰ ਫੇਰਾ ਪਾਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਹੋਣ ਅੱਖਾਂ ਬੰਦ ਤੇ,
ਤੂੰ ਸੁਪਣੇ ਵਿਚ ਆ ਜਾਂਦੀ ਏ,
ਸੱਚ ਸਮਝ ਜੇ ਮੈਂ ਅੱਖ ਖੋਲਾਂ,
ਤੂੰ ਫੇਰ ਗੁੰਮ ਹੋ ਜਾਂਦੀ ਏ..
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਬੀਤੀਆ ਜੋ ਵੇਲਾ ਨਾਲ ਤੇਰੇ,
ਉਹ ਮੈਨੂੰ ਜੀਣ ਵੀ ਨੀ ਦਿੰਦਾ,
ਕੀਤਾ ਵਾਅਦਾ ਜੋ ਤੇਰੇ ਨਾਲ ਨਾ ਪੀਣ ਦਾ,
ਮੈਨੂੰ ਪੀਣ ਵੀ ਨੀ ਦਿੰਦਾ,
ਫੇਰ ਪੜਦਾ ਖਤ ਪੁਰਾਣੇ ਤੇਰੇ,
ਤੇ ਮੇਰੀ ਅੱਖ ਭਰ ਆਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਯਾਦਾਂ ਦੇ ਵਿੱਚ ਖੋਏ ਦੀ ,
ਜਦੋਂ ਮੇਰੀ ਜਿੰਦ ਕੁਰਲਾਉਂਦੀ ਏ,
ਸਾਥੀ ਕੋਈ ਵੀ ਨੀ ਲੱਭਦਾ ਉਦੋਂ,
ਮੇਰੀ " ਤਨਹਾਈ" ਤੇ "ਕਲਮ" ਸਾਥ ਨਿਭਾਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਹੱਸਣੇ ਦਾ ਵਾਅਦਾ ਲੈ ਗਈ ਜੁਦਾ ਹੋਣ ਲੱਗਿਆਂ,
ਤੇ ਮੈਨੂੰ ਅੱਖ ਭਰੀ ਚ ਵੀ ਹੱਸਣਾ ਪਿਆ,
ਇਹ ਵੀ ਨਾ ਪੁੱਛ ਹੋਈਆ,
ਕੇ ਬਿਨਾਂ ਮਤਲਬ ਕਿਸ ਦੀ ਅੱਖ ਰੋਣਾ ਚਾਹੁੰਦੀ ਏ..??
ਤੇਰਾ "ਬੌਬੀ" ਵੀ ਨੀ ਰੋਂਦਾ ਝੱਲੀਏ,
ਤੇਰੀ ਯਾਦ ਰੁਵਾਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
10 Apr 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bahut wadhiya veer...
pehla v parh chukke aan... dobara parh k changa laggeya.....

keep up the good work..
10 Apr 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal
hmmmmm bohaat vadiaaa ,,
waheguru khush rakhn hor v likhde raho
30 Jul 2009

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 
sukriya amrinder 22 ji , maavi 22 ji & reet ji
31 Jul 2009

G.S.GILL ...!!
G.S.GILL
Posts: 296
Gender: Male
Joined: 01/Sep/2008
Location: laaye samundran ch dere..
View All Topics by G.S.GILL
View All Posts by G.S.GILL
 
bahut khoob veer mereya..........jeooooo
31 Jul 2009

Reply