Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਰ ਦਿਲ \'ਚ ਸੋਗ ਏਹੀ,ਤੇਰੇ ਨਾ ਮੇਰੇ ਬਾਬਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਹਰ ਦਿਲ \'ਚ ਸੋਗ ਏਹੀ,ਤੇਰੇ ਨਾ ਮੇਰੇ ਬਾਬਤ

ਬਣ ਗਏ ਵਿਨਾਸ਼-ਕਾਰਣ,ਸ਼ਹਿਰੀਕਰਣ ਦੇ ਮੰਤਵ
ਦਿਨ ਰਾਤ ਮੁੱਕੀ ਜਾਂਦੇ ,ਖੇਤਾਂ ਬਣਾਂ ਦੇ ਉਤਸਵ

ਰੱਕੜਾਂ ਦੇ ਸੀਨੇ ਧਸ ਕੇ,ਹੁੰਦਾ ਹੈ ਰਿਜ਼ਕ ਪੈਦਾ
ਧਰਤੀ ਦੀ ਹਿਕ ਨੂੰ ਚੀਰੇ,ਇਹੀ ਫਾਲ੍ਹਿਆਂ ਦਾ ਕਰਤਵ

ਅਪਣੇ ਹੀ ਘਰ ਜੇ ਹੁੰਦੇ,ਰੁਜ਼ਗਾਰ ਦੇ ਵਸੀਲੇ
ਕਾਹਨੂੰ ਕਬੂਲ ਕਰਦੇ, ਬੇਗਾਨਿਆਂ ਦੀ ਦਾਅਵਤ

ਤਨ ਦਾ ਨੰਗੇਜ਼ ਹੋਇਆ,ਪ੍ਰਤੀਕ ਮੰਡੀਆਂ ਦਾ
ਵਣਜਾਰਿਆਂ ਦਾ ਹਾਸਾ,ਪਰ ਵੀਣੀਆਂ ਦੀ ਸ਼ਾਮਤ

ਇਕ ਬਾਦਸ਼ਾਹ ਬਣਾਇਆ ਜੱਟ ਨੂੰ ਨਸ਼ੇੜੀਆਂ ਦਾ
ਬਣਿਆ ਹੈ ਸੱਭਿਆਚਾਰ ਅੱਜ, ਇਕ ਇਸ਼ਤਹਾਰੀ ਲਾਅਣਤ

ਬਲਖਾਂ-ਬੁਖਾਰਿਆਂ ਗਏ,ਛੱਜੂ ਵੀ ਹੱਕ ਦੀ ਲੋਚਣ
ਕਦੀ ਛੰਨ ਪਰ ਨਾ ਹੁੰਦੀ, ਚੌਬਾਰਿਆਂ ਦੀ ਹਸਰਤ

ਕੋਈ ਤਾਂ ਹੁੰਦੀ ਵਾਜਿਬ, ਨਿਸਬਤ ਵਟੀਕ ਦੀ ਵੀ
ਕਦ ਤਕ ਸਹਾਰੂ ਖੇਤੀ,ਖੂਹਾਂ ਦੀ ਖੂਹ ਨੂੰ ਲਾਗਤ

ਬੇਹਿਸ ਮੁਨਾਫਿਆਂ ਦੀ,ਮੁਕਣੀ ਹੈ ਠਾਣੇਦਾਰੀ
ਦੰਮ ਕਿੰਨੀ ਦੇਰ ਰੋਕੂ,ਵਰਤਾਰਿਆਂ ਦੀ ਤਾਕਤ

ਜਮਹੂਰੀਅਤ ਦੇ ਨਾਂ' ਤੇ,ਅਜੇ ਰੋਅਬ ਰਾਜਵੜਿਆਂ
ਬਦਲੂ ਸਥਾਪਤੀ ਨੂੰ,ਕਦੀ ਰੋਸ ਦਾ ਹੀ ਤਾਂਡਵ

ਬੇਟੋਕ ਲੁੱਟ ਸੀ ਕਾਬਿਜ਼, ਹਥਿਆਰ ਤਾਂ ਹੀ ਚੁੱਕਿਆ
ਲੜਦਾ ਤਾਂ ਫੇਰ ਕਾਹਨੂੰ, ਹੁੰਦੀ ਜੇ ਪੂਰੀ ਹਾਜਤ

ਸਬਰਾਂ ਦਾ ਬੰਨ ਜਵਾਲਾ ਨੂੰ ਰੋਕੀ ਰੱਖੂ ਕਦ ਤਕ
ਹੈ ਦਿਨ-ਦਿਹਾੜੀਂ ਨੀਲਾਮ, ਅਜ ਢਾਰਿਆਂ ਦੀ ਇੱਜ਼ਤ

ਮਹਿਲਾਂ ਦੀ ਅੱਖ ਹੈ ਅਜਕਲ,ਚੰਦ ਤੇ ਵਸੇਵਿਆਂ ਦੀ
ਬੇਘਰ ਕਰੋੜਾਂ ਲਈ ਪਰ, ਕੋਈ ਨਹੀਂ ਹੈ ਚਿੰਤਤ

ਕੁਰਸੀ-ਨੁਮਾ ਲਿਖਾਰੀ,ਬਸ ਪਾਲਦੇ ਭਰਮ ਸਭ
ਕਲਮਾਂ ਘਸੀਟਿਆਂ ਤਾਂ, ਹੁੰਦੀ ਨਹੀਂ ਬਗਾਵਤ

30 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

contd.

 

ਬੇਕਾਰ ਨੇ,ਜੇ ਜ਼ਾਲਿਮ, ਲਿਖਤਾਂ ਦੇ ਵਾਦ ਨਾਅਰੇ
ਕਿੰਝ ਵਾਮ ਨੂੰ ਸਰਾਹੀਏ,ਜਦ ਲਾਲ ਹੋਇਆ ਤਿੱਬਤ

ਪੱਟ ਜੜ ਦੁਬਾਰਾ ਲਾਉਣਾ,ਐਨਾ ਵੀ ਨਹੀਂ ਸੌਖਾ
ਨਿਤ ਤਾਰਨੀ ਹੈ ਪੈਂਦੀ,ਪਰਵਾਸ ਦੀ ਵੀ ਕੀਮਤ

ਇਹ ਦਰਦ-ਗੀਤ ਦੋਸਤ , ਦੁਨੀਆ ਦੀ ਹੈ ਕਹਾਣੀ
ਹਰ ਦਿਲ 'ਚ ਸੋਗ ਏਹੀ,ਤੇਰੇ ਨਾ ਮੇਰੇ ਬਾਬਤ

-------------------------c.s.mann

30 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

kya baat hai charnjit ji..bht he vdiya sir,,

30 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

As usual.... bahut wadhiya sir..!!

30 Nov 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Bahut vadhiya janab...God bless...

01 Dec 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya ji

02 Dec 2009

Reply