Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!....ਇਲ਼ਤਿਜ਼ਾ....!!!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
!!!!....ਇਲ਼ਤਿਜ਼ਾ....!!!!

**********************

ਐ ‌ਖ਼ੁਦਾ ਪਰਵਾਜ਼ ਦੇ,
ਉੱਚੀ ਜਿਹੀ ਆਵਾਜ਼ ਦੇ,
ਆਸਮਾਨ ਨੂੰ ਛੂਹ ਲਵਾਂ ,
ਐਸਾ ਕੋਈ ਆਗ਼ਾਜ਼ ਦੇ...!!!

 

ਇਹ ਦੁਨਿਆਂ ਤੇਰੇ ਬੰਦਿਆਂ ਦੀ,
ਕੁਝ ਚੰਗਿਆਂ ਦੀ, ਕੁਝ ਮੰਦਿਆ ਦੀ,
ਕਈ ਅੱਧਭੁੱਖੇ ਕਰਦੇ ਸ਼ੁਕਰ ਤੇਰਾ,
ਕਈ ਵਾਲਾਂ ਨੂੰ ਲਾਉਂਦੇ ਰੰਦਿਆਂ ਦੀ,
ਇਹ ਭਵਸਾਗਰ ਨੂੰ ਕਿੰਝ  ਤਰਨਾ,
ਹੁਣ ਤੂੰਹਿਓ ਕੋਈ ਸੁਰਾਗ ਦੇ...!!!

 

ਇਥੇ ਪੈਰ ਪੈਰ ਤੇ ਟੋਏ ਨੇ,
ਕਈ ਜਿਉਂਦੇ ਜੀਅ ਲਗਦੇ ਮੋਏ ਨੇ,
ਇੰਨਾ੍ ਜਿਉਂਦੇ ਜੀਅ ਮਰੀਆਂ ਰੂਹਾਂ ਨੂੰ,
ਸੱਲ ਤੇਰੇ ਹੀ ਦਿੱਤੇ ਹੋਏ ਨੇ,
ਇੰਨਾ੍ ਮਰਜੀਵੜਿਆਂ ਨੂੰ ਜੀਵਣ ਦਾ ,
ਹੁਣ ਤੂੰਹਿਓ ਕੋਈ ਸੁਭਾਗ ਦੇ...!!!

 

ਇਹ ਦੁਨਿਆ ਤਿਲਕਣਬਾਜ਼ੀ ਏ,
ਇਥੇ ਘਰ-ਘਰ ਬੈਠਾ ਕਾਜ਼ੀ ਏ,
ਫ਼ਤਵੇ ਕਾਜ਼ੀ ਦੇ ਮਾਰ ਲਿਆ,
ਕੋਈ ਰੱਬ ਦੀ ਰੂਹ ਨਾ ਰਾਜ਼ੀ ਏ,
ਇੰਨਾ੍ ਰੁਸੀਆਂ ਹੋਈਆਂ ਰੂਹਾਂ ਨੂੰ,
ਖੁਸ਼ੀਆਂ ਭਰਿਆ ਕੋਈ ਰਾਜ਼ ਦੇ...!!!

 

ਐ ‌ਖ਼ੁਦਾ ਪਰਵਾਜ਼ ਦੇ,
ਉੱਚੀ ਜਿਹੀ ਆਵਾਜ਼ ਦੇ,
ਆਸਮਾਨ ਨੂੰ ਛੂਹ ਲਵਾਂ ,
ਐਸਾ ਕੋਈ ਆਗ਼ਾਜ਼ ਦੇ ...!!!

**********************

01 Dec 2009

manpreet singh
manpreet
Posts: 34
Gender: Male
Joined: 21/Aug/2009
Location: moga
View All Topics by manpreet
View All Posts by manpreet
 

vary nice ji

01 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Bahut sohni poetry aa ji...keep the spirit up...God bless...

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome..!! No words

 

Behtreen rawangi..

 

kaabil -e- tareef..!!! great job..!!

 

 

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਇਹ ਦੁਨਿਆ ਤਿਲਕਣਬਾਜ਼ੀ ਏ,
ਇਥੇ ਘਰ-ਘਰ ਬੈਠਾ ਕਾਜ਼ੀ ਏ,
ਫ਼ਤਵੇ ਕਾਜ਼ੀ ਦੇ ਮਾਰ ਲਿਆ,
ਕੋਈ ਰੱਬ ਦੀ ਰੂਹ ਨਾ ਰਾਜ਼ੀ ਏ,
ਇੰਨਾ੍ ਰੁਸੀਆਂ ਹੋਈਆਂ ਰੂਹਾਂ ਨੂੰ,
ਖੁਸ਼ੀਆਂ ਭਰਿਆ ਕੋਈ ਰਾਜ਼ ਦੇ...!!!

 

great..!!

01 Dec 2009

Reply