Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਚੀਆਂ ਲੰਮੀਆਂ ਟਾਹਲੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਉਚੀਆਂ ਲੰਮੀਆਂ ਟਾਹਲੀਆਂ

ਉਚੀਆਂ ਲੰਮੀਆਂ ਟਾਹਲੀਆਂ
ਹੇਠ ਵਗੇ ਦਰਿਆ
ਦਿਲਾਂ ਦਿਆ ਮਹਿਰਮਾ
ਮੁੜ ਛੇਤੀ ਘਰ ਆ
ਕਿ ਪਲਕਾਂ ਟਪ ਲੰਘ ਗਏ
ਹੰਝੂਆਂ ਦੇ ਪਰਵਾਹ

ਜਿੰਦ ਘੜਾ ਆਹਾਂ ਦੇ ਪਾਣੀ
ਕੰਢੇ ਤਕ ਭਰਿਆ
ਵੇ ਕਲਮਾਂ ਵਾਲੜਿਆ
ਲਿਖ ਦੁੱਖਾਂ ਦੀ ਇਮਲਾਅ
ਜੋ ਬਿਰਹੀਂ ਰਾਤ ਸੜੇ
ਅੰਗਾਂ ਦੀ ਵਿਥਿਆ

ਬਸ ਤੇਰੇ ਦੀਦਾਰ ਹੀ ਹੁਣ
ਅੰਤਿਮ ਰੂਹ ਦੀ ਚਾਹ
ਪਿਆਸੀ ਭਟਕੇਗੀ
ਜੇ ਹੁਣ ਨਾ ਆਇਆ
ਨੇ ਨਜ਼ਰਾਂ ਪਥਰਾਈਆਂ
ਰੁਕ ਰੁਕ ਆਉਂਦੇ ਸਾਹ

ਕੰਜ-ਕੁਆਰੀ ਜਿੰਦੜੀ ਦੇ
ਰਹੇ ਅਧੂਰੇ ਚਾਅ
ਵੇ ਵਣਜਾਂ ਵਾਲਿਆ
ਧੁਖਦੀ ਨੂੰ ਛਡ ਗਿਆ
ਨਾ ਪਿੱਛੇ ਮੁੜ ਦੇਖਣ
ਪਰਦੇਸਾਂ ਦੇ ਰਾਹ

ਰੰਗਾਂ ਦੀ ਰੁੱਤੇ ਕਲੀਆਂ ਦੀ
ਮੁਕ ਗਈ ਜੀਵਨ ਚਾਹ
ਤੇ ਖੁਸ਼ਬੂ ਅੰਗਾਂ ਦੀ
ਬਹਿ ਗਈ ਢੇਰੀ ਢਾਹ
ਹੁਣ ਚੇਤਰ ਹੰਢਾਉਂਦੀ
ਫੁੱਲਾਂ ਦੇ ਮੁਰਝਾਅ

ਸੀਨੇ ਹਿੰਮ ਬਹਿ ਠਰ ਜਾਣਾ ਹੀ
ਸਾਹਾਂ ਦੀ ਵਿਥਿਆ
ਅਗਾਂਹ ਨੂੰ ਤੁਰ ਜਾਣਾ
ਤਨ ਦੀ ਚੁਪ ਹੰਢਾਅ
ਸਰਾਪੇ ਕਿੱਸਿਆਂ ਦੀ
ਸਿਵਿਆਂ ਉੜੇ ਸਵਾਹ
---------------------------------c.s.mann

03 Dec 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi vadhiya likhat aa bai g .. amazing use of wrding ... top notch ....Clapping

03 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 g

04 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Amazing...

bahut wadhiya sir..!!!!

 

04 Dec 2009

Reply