|
ਨਹੀਂ , ਨ ਸਹੀ |
ਨਹੀਂ ਜੇ ਹੁਸਨ-ਮਿਹਰ ਦੀ ਨਜ਼ਰ,ਨਹੀਂ , ਨ ਸਹੀ ਹਸਤ-ਲਕੀਰ ਨੂੰ ਮੇਰੀ ਸੁਧਰ ਨਹੀਂ , ਨ ਸਹੀ
ਸਦਾ ਮਾਸੂਮ ਮੇਰੀ ਪਾੜੇ ਦਿਲ ਸਿਤਾਰਿਆਂ ਦੇ ਉਹ ਸੰਗ ਦਿਲ ਸੀ ,ਜੇ ਉਸ ਤੇ ਅਸਰ ਨਹੀਂ , ਨ ਸਹੀ
ਹਰੇਕ ਜਾਣਦਾ ,ਬੁਲਬੁਲ ਵੀ, ਪੱਤਾ ਪੱਤਾ ਕੀ ਜੇ ਫੁਲ ਨੂੰ ਹੀ ਮੇਰੇ ਦਿਲ ਦੀ ਖਬਰ ਨਹੀਂ , ਨ ਸਹੀ
ਜ਼ਬਤ ਜ਼ਰੂਰੀ ਸੀ ਦਿਲ ਨੂੰ,ਤਾਂ ਫੇਰ ਕੀਤਾ ਵੀ ਵਿਛੜ ਕੇ ਤੇਰੇ ਤੋਂ ਰੋਇਆ-ਸਬਰ ਨਹੀਂ , ਨ ਸਹੀ
ਹੈ ਤੇਰੀ ਤਾਂਘ ਤਾਂ ਮੰਜ਼ਿਲ ਕਦਮ ਕਦਮ ਮੈਨੂੰ ਹੈ ਮੇਰੀ ਰਾਹਗੁਜ਼ਰ ਤੂੰ, ਜੇ ਘਰ ਨਹੀਂ , ਨ ਸਹੀ
ਜੋ ਤੇਰੇ ਹੁਸਨ ਲਿਖਾਇਆ ਸੀ ਗੀਤ ਬਣਦਾ ਗਿਆ ਮੇਰੀ ਕਲਮ ਨੂੰ ਲਿਖਣ ਦਾ ਹੁਨਰ ਨਹੀਂ , ਨ ਸਹੀ
ਪੁਰਾਣੇ ਭਰ ਗਏ, ਤਾਜ਼ਾ ਜ਼ਖਮ ਦੀ ਹਾਜਤ ਹੁਣ ਨਜ਼ਰ ਦੇ ਤੀਰ ਚਲਾਉ, ਧਨੁਰ ਨਹੀਂ , ਨ ਸਹੀ
ਉਹ ਪਹੁ-ਫੁਟਾਲਾ ਭਿਣਕ ਧੁਪ ਤੇਰੀ ਦੇ ਉਗਣੇ ਦੀ ਜੋ ਇਸ ਦੇ ਹਾਣ ਨੂੰ ਮੇਰੀ ਫਜ਼ਰ ਨਹੀਂ , ਨ ਸਹੀ
--------------c.s.mann
|
|
07 Dec 2009
|