A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 3 << First   << Prev    1  2  3  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਕਲਾਮ ਜਦ ਆਪਣੇ ਸਿਖ਼ਰ ਤੇ ਪਹੁੰਚਦਾ ਹੈ ਤਾਂ ਮਹਿਫਿਲ ‘ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ। ਆਪਣੇ ਪਹਿਲੇ ਹੀ ਕਲਾਮ ਨਾਲ਼ ਸਭ ਨੂੰ ਕੀਲ ਲੈਂਦਾ ਹੈ ਸਰਤਾਜ। ਮੁੜ ਤਾਂ ਆਨੰਦ ਹੀ ਆਨੰਦ। ਦੋ ਹੀ ਗੱਲਾਂ ਹੁੰਦੀਆਂ ਨੇ, ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ। ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ। ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ ‘ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ। ਬੱਸ ! ਸਮਾਂ ਹੀ ਰੁਕ ਜਾਂਦਾ ਹੈ। ਕਿਸੇ ਵੀ ਫ਼ਨਕਾਰ ਦੀ ਜਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ, ਜਦ ਮਹਿਫਲਾਂ ਵਿੱਚ ਹੌਸਲਾ ਅਫ਼ਜ਼ਾਈ ਹੁੰਦੀ ਹੈ, ਤਾੜੀਆਂ ਵੱਜਦੀਆਂ ਹਨ। ਸਰਤਾਜ ਦੀ ਜਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ, ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ।

cont

22 Dec 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ ‘ਕੱਲੇ ਬੈਠ, ਉਸਨੂੰ ਬਹੁਤ ਵਾਰੀ ਸੁਣਿਆ, ਮਹਿਸੂਸ ਕੀਤਾ। ਆਪਣੇ ਦਿਲੋ-ਦਿਮਾਗ ਨੂੰ ਖੁੱਲਾ ਛੱਡ ਦਿੱਤਾ, ਸਰਤਾਜ ਦੇ ਵਹਿਣ ਵਿੱਚ ਵਹਿਣ ਲਈ। ਸਰਤਾਜ ਦੇ ਨਾਲ਼-ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ ‘ਚ ਖੂਬ ਘੁੰਮਿਆ, ਖੁੱਲੇ ਆਸਮਾਨ ‘ਚ ਖੂਬ ਉਡਾਰੀਆਂ ਲਾਈਆਂ, ਡੂੰਘੇ ਸਮੁੰਦਰਾਂ ‘ਚ ਖੂਬ ਤਾਰੀਆਂ ਲਾਈਆਂ। ਬੱਸ ਉਸਦੀ ਗਾਇਕੀ ਸੀ ਤੇ ਮੈਂ ਸਾਂ। ਜਦ ਉਸਦਾ “ਅੰਮੀ” ਕਲਾਮ ਸੁਣਿਆ ਤਾਂ ਫੁੱਟ-ਫੁੱਟ ਰੋਇਆ, ਮੇਰੀ ਮਾਂ ਪਲਾਂ-ਛਿਣਾਂ ‘ਚ ਹੀ ਪੰਜਾਬ ਤੋਂ ਆ ਸਾਡੇ ਕੋਲ ਆ ਬੈਠੀ, ਮੈਂ ਉਸਦੀ ਆਮਦ ਨੂੰ, ਸਾਡੇ ਕੋਲ ਬੈਠਣ ਨੂੰ ਮਹਿਸੂਸ ਕਰ ਸਕਦਾ ਸਾਂ, ਪਰ ਉਸਨੂੰ ਛੂਹ ਨਹੀਂ ਸਕਦਾ ਸਾਂ, ਮਾਂ ਦਾ ਹੱਥ ਆਪਣੇ ਸਿਰ ‘ਤੇ, ਆਪਣੇ ਚਿਹਰੇ ‘ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ। ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ, ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋਂ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ।

cont

22 Dec 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜਾਏ, ਡਰਦੀ ਅੰਮੀ

ਪੰਜਾਬ ‘ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ ‘ਚ ਉਸਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਣੇ ਚਾਹੀਦੇ ਨੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ

cont

22 Dec 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

‘ਤੇ ਜਦ ਸਰਤਾਜ ਗਾਉਂਦਾ ਹੈ...

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ


...ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ। ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ। ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ। ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ। ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ਼ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ।

cont

22 Dec 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਉਸਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ। ਦੇਸ਼ ਜਾਂ ਵਿਦੇਸ਼ ਵਿੱਚ ਉਸਦੀਆਂ ਮਹਿਫਿਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸਦੀ ਪਹੁੰਚ ਹਰ ਸ਼ਹਿਰ, ਹਰ ਪਿੰਡ, ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ। ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜ਼ੁਬਾਨ ਤੇ “ਹੀਰ” ਨੇ ਆਪਣੀ ਪਹੁੰਚ ਕੀਤੀ ਸੀ, ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ....

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ...


ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ....

cont

22 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya janab... loved it....

 

i have met him two times........ te dohaan milniya ch saal ku da farak si.. enni shohrat  milan de bavjood vi 22 g de attitute, behaviour ch onni hee haleemi te nimarta si jinni pehli waari si.....

 

awesome personality..... sachi muchi iss lekh da sirlekh bilkul theek hai....... 21vi sadi da waris shah - satinder sartaj

 

thanks for posting it here... great job..

23 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Waah 22 g. Great post. Bilkul sahi kiha. I hv no words.

23 Dec 2009

punjabi putt
punjabi
Posts: 1
Gender: Male
Joined: 24/Dec/2009
Location: chandigarh
View All Topics by punjabi
View All Posts by punjabi
 

bai jee ,

sanu bahut jyada mann hai ke satinder sartaj aaj da waris shah hai but jina ku mai us nu janda ha ,tusi likheya  us de change gunna bare par har bande de o gunn ve hunde ne ,,,,,,,, vasda rehe is tarah da gayak milna nahi but ,,,,,,,o,gunn v bahut ne ........bai je ke dasiye rehan he deyo

 

23 Dec 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

bai ji apa oguna nu he dekhde rahan ge ta apa kise nu chnga ne man sakde so apa nu ohna de gun he dekhne chayede ne baki amrinder bai ji ne likhya a ke oh mile ve ne te ohna da nature bht wadia a daso apa nu hor kr chayeda a..

24 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

22 g mere ta ehi thought ne ke har kise de change gun hi dekhne chahide ne fir aapa nu koi bura laggega hi ni, sari duniya hi changi lagegi hai te haseen lagegi. And jo oh is waqt gaa rahe ne, punjabi maa boli di sewa kar rahe ne oh laajwaab hai, ultimate hai. Jo ajjkal bahut ghat milda hai dekhan nu

24 Dec 2009

Showing page 2 of 3 << First   << Prev    1  2  3  Next >>   Last >> 
Reply