Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਧੁੰਦ ਮੇਰੇ ਪਿਆਰ ’ਤੇ ਨਾ ਪਾਈ

ਧੁੰਦ ਮੇਰੇ ਪਿਆਰ ’ਤੇ ਨਾ ਪਾਈ
ਨੀ ਸਭ ਮੱਧਮ ਮੱਧਮ ਹੋ ਜਾਊਗਾ
ਮੇਰੇ ਪਿਆਰ ਨੂੰ ਤੂੰ ਨਾ ਅਜ਼ਮਾਈਂ
ਨੀ ਤੇਰੇ ਦਿਲ ਦਾ ਮਹਿਰਮ ਖੋ ਜਾਊਗਾ

ਇਹ ਠੰਡ ਹੈ ਭੁੱਲ ਭੁਲੇਖੇ ਜਿਹੀ
ਜੋ ਸੱਜਣਾ ਦਿਲੋਂ ਭੁਲਾਈ ਜਾਵੇ
ਇਹ ਲਗਦੀ ਠੋਕਰ੍ਹ ਦੇ ਲੇਖਾਂ ਜਿਹੀ
ਮੈਨੂੰ ਬਹੁਤਾ ਹੀ ਰੁਲਾਈ ਜਾਵੇ
ਨਾ ਦੁੱਖ ਦਈਂ ਇਸ ਦਿਲ ਨੂੰ ਨੀ
ਮੈਨੂੰ ਲਗਦਾ ਅੱਖਾਂ ’ਚੋ ਚੋ ਜਾਉਗਾ.....

ਕਦੇ ਗੱਲ ਕਰੀਂ ਨਾ ਟੁੱਟਣ ਦੀ
ਮੇਰਾ ਦਿਲ ਨਿਮਾਣਾ ਨਹੀਂ ਜਰ ਸਕਦਾ
ਗੱਲ ਕਰੀਂ ਨਾ ਰਾਹੀਆਂ ਨੂੰ ਲੁੱਟਣ ਦੀ
ਇਹ ਅਣਿਆਈ ਮੌਤ ਨਹੀਂ ਮਰ ਸਕਦਾ
ਨਾ ਧੋਖਾ ਦੇਵੀਂ ਤੂੰ ਸੱਜਣਾ
ਮੈਂ ਟੁੱਟੇ ਦਿਲ ਨਾਲ ਰੋ ਜਾਊਗਾ....

ਇਹ ਗਿਲੇ ਸ਼ਿਕਵੇ ਤੇਰੇ ਮੈਨੂੰ
ਸਮਝ ਜ਼ਰਾ ਨਹੀਂ ਆਉਂਦੇ ਨੇ
ਇਹ ਲਗਦੇ ਵਾਂਗ ਬਿਗਾਨਿਆਂ ਦੇ
ਰਹਿੰਦੇ ਮੈਨੂੰ ਭਰਮਾਉਂਦੇ ਨੇ
ਨਾ ਛੇੜੀਂ ਕੜੀ ਤਕਰਾਰਾਂ ਦੀ
ਮੇਰੇ ਹਾਸਿਆਂ ਨੂੰ ਕੁਝ ਹੋ ਜਾਊਗਾ....

ਇਕ ਪਲ ਹਾਏ ਤੇਰੇ ਪਿਆਰ ਦਾ ਨੀ
ਮੇਰੇ ਦਿਲ ਨੂੰ ਨੀ ਨਸ਼ਿਆ ਜਾਵੇ
ਤੂੰ ਦੇਖ ਲੈ ਜੇਰਾ ਯਾਰ ਦਾ ਨੀ
ਤੇਰੇ ਗੁੱਸੇ ਨੂੰ ਹਾਸਿਆਂ ’ਚ ਪਾ ਜਾਵੇ
ਤੈਨੂੰ ’ਜਸਬੀਰ’ ਕਹੇ ਲੁਧਿਆਣੇ ਦਾ
ਇਹ ਸੱਚ ਜਿੰਦਗੀ ਨੂੰ ਕੋਹ ਜਾਊਗਾ......
==ਜਸਬੀਰ ਸਿੰਘ ਸੋਹਲ 6.1.2010==

06 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya sir ji. Bahut khoob.

06 Jan 2010

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah ji wah.. as usual.... bahut sohna likheya..!!

keep sharing ur works...!!

06 Jan 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Satwinder ji te Amrinder ji....

07 Jan 2010

sukhpal singh
sukhpal
Posts: 1415
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਸਰ ਜੀ ,.................

24 Jul 2019

Reply