ਕਿਸੇ ਬੱਚੇ ਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆਓਦਾ ਏ,
ਓਹ ਬਚਪਨ ਜਦੋ ਸਭ ਆਪਣੇ ਸੀ,
ਓਹ ਬਚਪਨ ਜਦੋ ਚਾਹਤ ਸਿਰਫ ਗੁੱਡੀਆਂ ਪਟੋਲਿਆ ਦੀ ਸੀ,
ਓਹ ਬਚਪਨ ਜਿਸ 'ਚ ਬਾਬਲ ਦਾ ਪਿਆਰ ਤੇ ਮਾਂ ਦੀ ਲੋਰੀ ਸੀ,
ਓਹ ਬਚਪਨ ਜਿਸ 'ਚ ਦਾਦੀ ਦੀਆਂ ਕਹਾਣੀਆਂ ਸੀ,
ਤੇ ਕਹਾਣੀਆਂ ਸੀ "ਇੱਕ ਰਾਜਕੁਮਾਰ ਤੇ ਸੋਨੇ ਦਾ ਦੇਸ"
ਓਹ ਬਚਪਨ ਜਦੋ ਇੱਕ ਹੰਝੂ ਤੇ ਮਾਂ ਗਲ ਨਾਲ ਲਾ ਕੇ ਕਹਿੰਦੀ ਸੀ,
ਕਿ "ਮੇਰਾ ਪੁੱਤਰ ਤੇ ਬਡਾ ਬਹਾਦਰ ਏ"
ਪਰ ਹੁਣ ਮੈਂ ਬੱਚੀ ਨਹੀਂ ਰਹੀ, ਜਵਾਨ ਹੋ ਗਈ ਆ,
ਹੁਣ ਮੇਰੀ ਚਾਹਤ ਬਚਪਨ ਦੇ ਗੁੱਡੀਆਂ ਪਟੋਲਿਆ ਦੀ ਨਹੀਂ,
ਮੇਰੀ ਚਾਹਤ ਡੋਲਰਾਂ ਤੇ ਪੋਂਡਾਂ ਦੀ ਹੋ ਗਈ ਆ,
ਹੁਣ ਮੈਂ ਰਾਜਕੁਮਾਰ ਜਾਂ ਸੋਨੇ ਦੇ ਦੇਸ਼ ਦੀ ਕਹਾਣੀ ਨੀ ਸੁਣਦੀ,
ਲੋਕ ਕਹਿੰਦੇ ਨੇ ਕ ਮੈਂ ਸੋਨੇ ਦੀ ਲੰਕਾ ਚ ਆ ਗਈ ਆ
ਪਰ ਹੁਣ ਮੈਂ ਇੰਨੀ ਬਹਾਦਰ ਹੋ ਗਈ ਆ,
ਕਿ ਆਪਣੇ ਹੰਝੂ ਆਪਣੀ ਮਾਂ ਤੋਂ ਵੀ ਲਕੋਂਦੀ ਆ,
ਸਾਰਾ ਦਿਨ ਆਪਣਿਆਂ ਤੋਂ ਦੂਰ ਬੇਗਾਨਿਆਂ ਚ ਰਹਿ ਕੇ,
ਸ਼ਾਮ ਨੂੰ ਘਰ ਗੱਲ ਕਰਦੇ 'ਝੂਠਾ' ਜਿਹਾ ਮੁਸਕਰਾਓਦੀ ਆ,
ਬਚਪਨ ਚ ਤਮੰਨਾ ਸੀ ਆੰਬਰਾੰ ਨੂੰ ਛੋਹਣ ਦੀ,
ਹੋਲੀ ੨ ਸਭ ਮਿਲ ਗਿਆ ਤੇ ਮਿਲ ਜਾਣਾ ਏ,
ਪਰ ਹੁਣ ਲੱਖ ਹੰਝੂ ਹੋਣ ਤੇ ਵੀ ਮਾਂ ਗਲ ਨਾਲ ਲਾਕੇ ਨਹੀਂ ਕਹਿੰਦੀ
ਕਿ "ਮੇਰਾ ਪੁੱਤਰ ਤੇ ਬਡਾ ਬਹਾਦਰ ਏ"..................................
|