Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ਮੇਰੀ ਮੇਰੀ ਕਰਦਾ ਏ ਇਹ ਨਾ ਤੇਰੀ ਨਾ ਮੇਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਕਿਉਂ ਮੇਰੀ ਮੇਰੀ ਕਰਦਾ ਏ ਇਹ ਨਾ ਤੇਰੀ ਨਾ ਮੇਰੀ

ਕਿਉਂ ਮੇਰੀ  ਮੇਰੀ ਕਰਦਾ  ਏ ਇਹ  ਨਾ ਤੇਰੀ  ਨਾ  ਮੇਰੀ
ਸਦਾ ਹਉਂਮੈ ਦਾ ਦਮ ਭਰਦਾ ਏ ਅਉਧ ਘਟਦੀ ਜਾਂਦੀ ਤੇਰੀ

ਇਹ ਦੇਹੀ  ਬੁਲਬਲਾ ਪਾਣੀ  ਦਾ, ਪਰ ਤੂੰ ਅਣਜਾਣ ਨਾ ਜਾਣੇ
ਇਹਨੂੰ ਰਬ ਦੀ ਰਜ਼ਾ ਵਿਚ ਮਾਣੀਦਾ, ਕਹਿ ਗਏ ਲੋਕ ਸਿਆਣੇ
ਬਿਨਾ ਸਿਖੇ ਤੋ ਤਾਰੀ ਤਰਦਾ ਏ, ਇਹ ਜਿੰਦਗੀ ਨਹੀਂ ਲੰਮੇਰੀ.......

ਇਹ ਕਲਬੁਤ ਤੇਰਾ ਕੱਚੀ ਮਿੱਟੀ ਦਾ, ਇਕ ਠੋਕਰ ਨਾਲ ਟੁੱਟ ਜਾਣਾ ਏ
ਖਾਲੀ ਲੀਕ  ਨੂੰ ਨਹੀ  ਪਿੱਟੀਦਾ, ਇਹ  ਬਹੁਤ  ਉਲਝਿਆ  ਤਾਣਾ  ਏ
ਕਿਉਂ  ਨਾ  ਓਸ  ਰਬ ਤੋ  ਡਰਦਾ ਏ, ਨਹੀ  ਮੁੜਕੇ  ਲੱਗਣੀ  ਫੇਰੀ........

ਦੁੱਖ ਦੇ  ਕੇ  ਸਭ ਨੂੰ  ਸੁੱਖ  ਲਵੇ , ਸੁਖ   ਅੰਤ  ਨਾ  ਤੇਰੇ  ਸੰਗੀ
ਸਦਾ ਝੂਠ ਦੀਆਂ ਪੰਡਾਂ ਚੁੱਕ ਲਵੇ, ਨਹੀ ਉਮਰ ਮਿਲਣੀ ਤੈਨੂੰ ਮੰਗੀ
ਕਿਉਂ ਬੇਵਜ਼੍ਹਾ  ਸਭ ਤੇ  ਵਰ੍ਹਦਾ  ਏ, ਅੰਤ ਢਾਹ  ਬੈਠੈਗਾ  ਢੇਰੀ.........

’ਸੋਹਲ ਜਸਬੀਰ’ ਇਕ ਰਬ ਸੱਚਾ, ਦੁਨੀਆਂ ਦਾ ਹਰ ਕੰਮ ਝੂਠਾ
ਜਿਹਨੂੰ ਜਾਣਦਾ  ਏ  ਬੱਚਾ ਬੱਚਾ, ਜੋ  ਲਿਖਦਾ ਲੇਖ  ਅਨੂਠਾ
ਕਿਉਂ ਡੰਗਰਾਂ ਦੇ ਵਾਗੂੰ ਚਰਦਾ ਏ, ਨਾਲੇ ਕਰਦਾ ਮੇਰੀ ਮੇਰੀ.......
------ਜਸਬੀਰ ਸਿੰਘ ਸੋਹਲ----11.1.2010

11 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah bahut wadhiya sir ji. Thanks for sharing

11 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice written sir ..............its gr8 lesson to ebory1

 awesome thoughts .........Thanks

11 Jan 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Satwinder ji te jass ji....

11 Jan 2010

Reply