Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤ੍ਰਿਸ਼ਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਤ੍ਰਿਸ਼ਨਾ

 ਤ੍ਰਿਸ਼ਨਾ

,

ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦੀ ਖ਼ਾਹਿਸ ਹੈ ।

ਮਨੁੱਖ ਅੰਦਰ ਚਾਰ ਕਿਸਮ ਦੀਆਂ ਤ੍ਰਿਸ਼ਨਾਵਾਂ ਦਾ ਜ਼ਿਕਰ ਆਉਂਦਾ ਹੈ ।

ਮਨੁੱਖ ਸੰਸਾਰਿਕ ਪਦਾਰਥਾਂ ਦੀ ਪ੍ਰਾਪਤੀ ਲਈ ਕੀਤੀ ਲਾਲਸਾ ਤ੍ਰਿਸ਼ਨਾ ਹੈ ।

ਦੂਸਰੀ ਤ੍ਰਿਸ਼ਨਾ ਸੰਸਾਰਿਕ ਵਸਤਾਂ ਦੇ ਭੋਗਣ ਦੀ ਤ੍ਰਿਸ਼ਨਾ ਹੈ ।

ਤੀਜੀ ਕਿਸਮ ਦੀ ਤ੍ਰਿਸ਼ਨਾ ਵਿਭੂਤੀਆ। ਦੇ ਭੋਗਣ ਦੀ ਤ੍ਰਿਸ਼ਨਾ ਹੈ ।

ਚੌਥੀ ਕਿਸਮ ਦੀ ਤ੍ਰਿਸ਼ਨਾ ਵਸਤੂਆਂ ਨੂੰ ਐਸ਼ਵਰਜ ਭੋਗਣ ਦੀ ਤ੍ਰਿਸ਼ਨਾ ਹੈ  

ਜੋ ਅਕਸਰ ਮਨੁੱਖ ਨੂੰ ਅਪਰਾਧਿਕ ਵੱਲ ਪ੍ਰੇਰਿਤ ਕਰਦੀਆਂ ਹਨ ।

ਮਨੁੱਖ ਸਦੀਵੀ ਸੁੱਖ ਨਾਲੋਂ ਵਕਤੀ ਸੁੱਖਾਂ ਵੱਲ ਮਾਨਸਿਕ ਤੌਰ ਤੇ ਜ਼ਿਆਦਾ ਆਕਰਸ਼ਿਤ ਹੈ ।

ਮਨੁੱਖ ਦੀ ਇਹ ਲਾਲਸਾ ਕਿ ਉਹ ਜੋ ਦੇਖਦਾ, ਮਹਿਸੂਸ ਕਰਦਾ ਹੈ,

ਆਪਣਾ ਬਣਾਉਣ ਅਤੇ ਭੋਗਣ ਲਈ ਵਹਿਸ਼ੀ ਹੋ ਜਾਂਦਾ ਹੈ ।

ਜਿਸ ਕਾਰਨ ਹੱਕ ਪ੍ਰਾਇਆ ਖਾਣ, ਭੋਗਣ ਲਈ ਅਨੈਤਿਕ ਹੋ ਜਾਂਦਾ ਹੈ ।

ਕਾਮ, ਕ੍ਰੋਧ, ਲੋਭ, ਮੋਹ ਦੀ ਪ੍ਰਾਪਤੀ ਲਈ ਹੰਕਾਰ ਵੱਸ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਲਈ,

ਧਾਰਮਿਕ ਕਿਰਿਆਂਵਾਂ ਦੇ ਨਾਂ ਤੇ ਅਪਰਾਧ ਕਰਦਾ ਹੈ ।

ਹੁਕਮ ਹਾਸਲ ਕਰਨ ਲਈ ਝੂਠ ਬੋਲਦਾ ਹੈ ਆਪਣੀ ਗੱਲ ਮਨਵਾਉਣ ਲਈ ਜੁਰਮ ਕਰਦਾ ਹੈ,

ਰੱਬ ਜਾਂ ਗ਼ੈਬੀ ਸ਼ਕਤੀਆਂ ਦਾ ਡਰ ਦਿੰਦਾ ਹੈ ।

ਮਾਨਸਿਕ, ਸਰੀਰਕ ਅਤੇ ਆਤਮਿਕ ਅਤਿਚਾਰ ਕਰਦਾ ਹੈ ।

ਹਰ ਕਿਸੇ ਦੀ ਵਸਤ ਨੂੰ ਆਪਣੇ ਭੋਗਣ ਯੋਗ ਸਮਝਦਾ ਹੈ ।

ਜੋ ਵਸਤ ਪ੍ਰਾਪਤ ਨਹੀਂ ਕਰ ਸਕਦਾ ਉਸਨੂੰ ਦੂਸਰੇ ਦੇ ਭੋਗਣਯੋਗ ਨਹੀਂ ਰਹਿਣ ਦੇਣਾ ਚਾਹੁੰਦਾ ।

ਇਸੇ ਦਾ ਨਤੀਜਾ ਹੈ ਕਿ ਮਨੁੱਖ ਬਰੂਦ ਦੇ ਢੇਰ ਤੇ ਬੈਠਾ ਹੈ ।

ਮਨੁੱਖ ਮਨੁੱਖ ਦਾ ਧਰਮ ਦੇ ਨਾਂ ਤੇ ਕਤਲੇਆਮ ਕਰ ਰਿਹਾ ਹੈ ।

 

 

29 Jun 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ਲਿਖਿਆ ................very weldone......tfs

01 Jul 2017

Reply