|
|
| ਆਪਣੇ ਜੀਵਣ ਨੂੰ ਸੱਚਾ ਬਣਾਉਣਾ- ਕੁਝ ਨੁਕਤੇ |
ਇੱਥੇ ਤੁਹਾਡੇ ਰੋਜਾਨਾ ਜੀਵਣ ਨੂੰ ਸੱਚਾ ਬਣਾਉਣ ਲਈ ਸੰਖੇਪ ਵਿੱਚ ਕੁਝ ਨੁਕਤੇ ਹਨ। ਕ੍ਰਿਪਾ ਕਰਕੇ ਇਹਨਾਂ ਨੂੰ ਪ੍ਰਯੋਗ ਕਰਨ ਦੀ ਕੋਸਿਸ ਕਰੋ ਅਤੇ ਤੁਸੀਂ ਆਪਣੇ ਜੀਵਣ ਵਿੱਚ ਅਦੁਭੁਤ ਚੀਜਾਂ ਵਾਪਰਨੀਆਂ ਸੁਰੂ ਹੁੰਦੀਆਂ ਵੇਖੋਗੇ। ਤੁਸੀਂ ਆਪਣੇ ਅੰਦਰ ਅਨਾਦਿ ਸਾਂਤੀ ਅਤੇ ਅਨਾਦਿ ਖੁਸੀ ਨੂੰ ਮਹਿਸੂਸ ਕਰਨਾ ਸੁਰੂ ਕਰ ਦੇਵੋਗੇ। ਤੁਹਾਡੀਆਂ ਮੁਸ਼ਕਲਾਂ ਖਤਮ ਹੋਣੀਆ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਬ੍ਰਹਮਤਾ ਦੇ ਰਸਤੇ ਤੇ ਅੱਗੇ ਵਧਣਾ ਸੁਰੂ ਕਰ ਦੇਵੋਗੇ।
ਅਕਾਲ ਪੁਰਖ, ਗੁਰੁ ਅਤੇ ਗੁਰਬਾਣੀ ਵਿੱਚ ਪੂਰਾ ਅਤੇ ਸੰਪੂਰਨ ਯਕੀਨ, ਵਿਸ਼ਵਾਸ ਅਤੇ ਭਰੋਸਾ।
ਅਕਾਲ ਪੁਰਖ ਅਤੇ ਗੁਰੁ ਨੂੰ ਆਪਣਾ ਆਪ ਪੂਰੀ ਤਰਾਂ ਸਮਰਪਤ ਕਰ ਦਿਓ।
ੴ ਸਤਿਨਾਮ ਦਾ ਹਰ ਰੋਜ ਸਿਮਰਨ ਕਰੋ, ਮੁੱਖ ਰੂਪ ਵਿੱਚ ਸਵੇਰੇ ਸਵੱਖਤੇ, ਜਿੰਨੀ ਜਿਆਦਾ ਸੁਵਖਤੇ ਤੁਸੀਂ ਕਰ ਸਕਦੇ ਹੋ, ਨਾਮ ਸਿਮਰਨ ਨਾਲ ਦਿਨ ਦੀ ਸੁਰੂਆਤ ਕਰਨਾ ਇੱਕ ਆਦਰਸ ਚੀਜ ਹੈ। ਅਜਿਹਾ ਕਰਨ ਦੇ ਬਹੁਤ ਜਿਆਦਾ ਫਾਇਦੇ ਹਨ, ਜਿਵੇਂ ਕਿ : ਤੁਹਾਡਾ ਜੀਵਣ ਪ੍ਰਾਪਤੀਆਂ, ਸਨਮਾਨਾਂ, ਇਮਾਨਦਾਰੀ ਅਤੇ ਇਕਾਗਰਤਾ ਨਾਲ ਭਰ ਜਾਵੇਗਾ ਅਤੇ ਸਭ ਤੋਂ ਵੱਧ ਤੁਸੀਂ ਉਸ ਪ੍ਰਮਾਤਮਾ ਦੇ ਨੇੜੇ ਜਾਣ ਲੱਗੋਗੇ ਅਤੇ ਤੁਹਾਡੇ ਅੰਦਰ ਬ੍ਰਹਮਤਾ ਆਉਣੀ ਸ਼ੁਰੂ ਹੋ ਜਾਵੇਗੀ। ਤੁਸੀਂ ਆਪਣੇ ਅੰਦਰ ਦਿਲ, ਦਿਮਾਗ ਅਤੇ ਚਰਿੱਤਰ ਦੇ ਸਾਰੇ ਗੁਣ ਇਕੱਠੇ ਕਰਨੇ ਸ਼ੁਰੂ ਕਰ ਦਿਓਗੇ।
ਆਪਣੇ ਰੋਜਾਨਾ ਜੀਵਣ ਦੀ ਨਿਯਮਤਾ ਵਿੱਚ ਆਪਣੇ ਸਬਦਾਂ ਅਤੇ ਕਰਮਾਂ ਨੂੰ ਵਾਚੋ, ਇੱਕ ਸੱਚਾ ਅਤੇ ਸਾਫ ਸੁਥਰਾ ਦਿਨ ਗੁਜਾਰਨ ਤੇ ਧਿਆਨ ਕੇਂਦਰਤ ਕਰੋ । ਹਰ ਸਮੇਂ ਸੱਚੇ ਬਣਨਾ ਯਾਦ ਰੱਖੋ, ਸੱਚ ਬੋਲਣਾ ਤੁਹਾਨੂੰ ਵਿਰੋਧੀ ਦਿਸ਼ਾ ਵਿੱਚ ਲੈ ਜਾਵੇਗਾ। ਇੱਕ ਪੂਰਨ ਸਚਿਆਰਾ ਜੀਵਣ ਤੁਹਾਡੇ ਅਕਾਲ ਪੁਰਖ ਨੂੰ ਮਿਲਣ ਵਿੱਚ ਸਹਾਇਕ ਹੋਵੇਗਾ।/> ਸਦਾ ਜਰੂਰਤ ਮੰਦਾਂ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ ਕਰੋ।ਕੁਰਬਾਨੀ ਅਤੇ ਸੇਵਾ ਬ੍ਰਹਮ ਗੁਣ ਹਨ, ਤੁਸੀਂ ਆਪਣੇ ਰੋਜਾਨਾ ਜੀਵਣ ਵਿੱਚ ਜਿੰਨਾ ਜਿਆਦਾ ਇਸ ਤੇ ਅਮਲ ਕਰੋਗੇ ਤੁਸੀਂ ਉੰਨਾਂ ਜਿਆਦਾ ਜਿੰਦਗੀ ਦੇ ਬਾਕੀ ਖੇਤਰਾਂ ਵਿੱਚ ਪ੍ਰਾਪਤ ਕਰੋਗੇ। ਦਾਨ ਇੱਕ ਬ੍ਰਹਮ ਗੁਣ ਹੈ ਅਤੇ ਤੁਹਾਨੂੰ ਦਾਨ ਨੂੰ ਆਪਣੇ ਰੋਜਾਨਾ ਜੀਵਣ ਵਿੱਚ ਲਿਆਉਣਾ ਚਾਹੀਦਾ ਹੈ।
ਜਦੋਂ ਵੀ ਅਤੇ ਜਿੱਥੇ ਕਿਤੇ ਵੀ ਤੁਸੀਂ ਮੁਸ਼ਕਲ ਮਹਿਸੂਸ ਕਰੋ ਆਪਣੇ ਅੰਦਰ ਨਾਮ ਸਿਮਰਨ ਸ਼ੁਰੂ ਕਰ ਦਿਓ। ਤੁਸੀਂ ਪ੍ਰਮਾਤਮਾ ਦੁਆਰਾ ਇੱਕ ਦਮ ਦੁੱਖ ਵਿੱਚੋਂ ਬਾਹਰ ਕੱਢ ਲਏ ਜਾਵੋਗੇ।
ਆਪਣੇ ਬੁਰੇ ਕੰਮਾਂ ਲਈ ਉਸ ਸਰਵਸਕਤੀਮਾਨ ਨੂੰ ਮੁਆਫ ਕਰ ਦੇਣ ਲਈ ਹਮੇਸ਼ਾਂ ਕਹਿੰਦੇ ਰਹੋ ਅਤੇ ਅਰਦਾਸ ਕਰੋ। ਹਿਰਦੇ ਅੰਦਰੋਂ ਨਿਕਲੀ ਅਰਦਾਸ ਉਸ ਸਰਵ ਸਕਤੀ ਮਾਨ ਦੁਆਰਾ ਠੀਕ ਢੰਗ ਨਾਲ ਸੁਣੀ ਜਾਂਦੀ ਹੈ ਅਤੇ ਅਜਿਹੀਆਂ ਅਰਦਾਸਾਂ ਦੇ ਨਤੀਜੇ ਅਵਿਸ਼ਵਾਸ ਯੋਗ ਹੁੰਦੇ ਹਨ, ਇਹ ਤੁਹਾਡੇ ਅੰਦਰ ਅਨਾਦਿ ਸ਼ਾਂਤੀ ਅਤੇ ਖੁਸ਼ੀ ਲਿਆਉਣਗੇ।
ਕਿਸੇ ਦੀ ਨਿੰਦਾ ਨਾ ਕਰੋ, ਯਾਦ ਰੱਖੋ ਜਦੋਂ ਅਸੀਂ ਦੂਜਿਆਂ ਦੀ ਨਿੰਦਾ ਕਰਦੇ ਹਾਂ ਅਸੀਂ ਉਹਨਾਂ ਨੂੰ ਦੁਖੀ ਨਹੀਂ ਕਰਦੇ ਹਾਂ ਸਗੋਂ ਆਪਣੇ ਆਪ ਨੂੰ ਦੁਖੀ ਕਰਦੇ ਹਾਂ, ਕਿਸੇ ਦੂਜੇ ਦੀ ਨਿੰਦਿਆ ਕਰਕੇ ਅਸੀਂ ਉਸਦੇ ਪਾਪ ਧੋਂਦੇ ਹਾਂ ਅਤੇ ਆਪਣੇ ਬ੍ਰਹਮਤਾ ਦੇ ਗੁਣਾਂ ਨੂੰ ਖਤਮ ਕਰਦੇ ਹਾਂ। ਯਾਦ ਰੱਖੋ ਕਿ ਨਿੰਦਾ ਇੱਕ ਗੰਭੀਰ ਮਾਨਸਿਕ ਰੋਗ ਹੈ।
ਕਿਸੇ ਦਾ ਦਿਲ ਨਾ ਦੁਖਾਓ। ਦੁਜਿਆਂ ਦਾ ਦੁੱਖ ਦੁਰ ਕਰਨ ਦੀ ਕੋਸ਼ਿਸ ਕਰੋ, ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰੋ ਅਤੇ ਆਪਣੇ ਹਿਰਦੇ ਨੂੰ ਇੱਕ ਬਹੁਤ ਹੀ ਦਿਆਲੂ ਹਿਰਦਾ ਬਣਾਉ। ਯਾਦ ਰੱਖੋ ਪ੍ਰਮਾਤਮਾ ਬਹੁਤ ਦਿਆਲੂ ਹੈ ਅਤੇ ਤੁਹਾਨੂੰ ਪ੍ਰਮਾਤਮਾ ਦੀ ਤਰਾਂ ਦਿਆਲੂ ਬਣਨਾ ਪਵੇਗਾ, ਦਿਆਲਤਾ ਇੱਕ ਬਹੁਤ ਮਹੱਤਵਪੂਰਨ ਬ੍ਰਹਮ ਗੁਣ ਅਤੇ ਬ੍ਰਹਮ ਸਕਤੀ ਹੈ।
ਕਿਸੇ ਵੀ ਕਿਸਮ ਦੀ ਤ੍ਰਿਸ਼ਨਾ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਇਹ ਇੱਕ ਹੋਰ ਗੰਭੀਰ ਮਾਨਸਿਕ ਰੋਗ ਹੈ, ਜਿਹੜਾ ਤੁਹਾਨੂੰ ਤੁਹਾਡੀ ਰੂਹ ਅਤੇ ਮਨ ਦੀ ਤਬਾਹੀ ਦੇ ਰਸਤੇ ਤੇ ਲੈ ਜਾਂਦਾ ਹੈ। ਉਸ ਨਾਲ ਹੀ ਨਿਰਬਾਹ ਕਰੋ ਜੋ ਤੁਹਾਡੇ ਕੋਲ ਹੈ ਅਤੇ ਜੋ ਤੁਸੀਂ ਸੱਚੇ ਤਰੀਕਿਆਂ ਅਤੇ ਸਾਧਨਾਂ ਨਾਲ ਕਮਾ ਸਕਦੇ ਹੋ। ਆਪਣੀਆਂ ਇੱਛਾਵਾਂ ਨੂੰ ਹਾਵੀ ਨਾ ਹੋਣ ਦਿਓ ਅਤੇ ਤੁਸੀਂ ਤ੍ਰਿਸ਼ਨਾ ਦੇ ਜਾਲ ਵਿੱਚ ਨਾ ਡਿੱਗੋ।
ਸਦਾ ਯਾਦ ਰੱਖੋ ਕਿ ਪ੍ਰਮਾਤਮਾ ਹੀ ਕਰਤਾ ਹੈ ਅਤੇ ਹਰ ਇੱਕ ਚੀਜ ਜੋ ਵਾਪਰਦੀ ਹੈ ਉਸਦੀ ਇੱਛਾ ਅੰਦਰ ਹੈ। ਜੋ ਕੁਝ ਤੁਹਾਡੇ ਆਲੇ ਦੁਆਲੇ ਵਾਪਰਦਾ ਹੈ ਅਤੇ ਜੋ ਕੁਝ ਤੁਹਾਡੇ ਦੁਆਰਾ ਹੁੰਦਾ ਹੈ ਉਸ ਲਈ ਸਦਾ ਹੀ ਪ੍ਰਮਾਤਮਾ ਦੀ ਉਸਤਤ ਕਰੋ। ਯਾਦ ਰੱਖੋ ਕਿ ਤੁਹਾਡੇ ਅਮਦਰ ਜੀਵਣ ਇੱਕ ਬਹੁਤ ਕੀਮਤੀ ਚੀਜ ਹੈ, ਯਕੀਨਨ ਇੱਕ ਅਮੋਲਕ ਗਹਿਣਾ, ਅਤੇ ਤੁਹਾਡੇ ਅਮਦਰ ਪ੍ਰਮਾਤਮਾ ਦੀ ਜੋਤ ਕਾਰਨ ਹੈ, ਇਸ ਲਈ ਪ੍ਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ ਅਤੇ ਆਤਮ ਸੂਝ ਹੀ ਪ੍ਰਮਾਤਮਾ ਦੀ ਸੂਝ ਹੈ। ਤੁਸੀਂ ਪ੍ਰਮਾਤਮਾ ਦਾ ਇੱਕ ਹਿੱਸਾ ਹੋ ਅਤੇ ਜਦੋਂ ਤੁਸੀਂ ਇੱਕ ਪੂਰਨ ਸਚਿਆਰਾ ਮਨੁੱਖ ਬਣਦੇ ਹੋ ਅਤੇ ਸਮਝ ਲੈਂਦੇ ਹੋ ਕਿ ਕੇਵਲ ਸਤਿ ਹੀ ਪ੍ਰਮਾਤਮਾ ਹੈ ਅਤੇ ਹੋਰ ਕੁਝ ਨਹੀਂ, ਬਾਕੀ ਹਰ ਚੀਜ ਨਾਸਵਾਨ ਹੈ ਤਦ ਤੁਸੀਂ ਪ੍ਰਮਾਤਮਾ ਨੂੰ ਮਿਲੋਗੇ।
ਸਦਾ ਆਪਣੇ ਨੁਕਸ ਲੱਭਣ ਦੀ ਕੋਸ਼ਿਸ ਕਰੋ ਅਤੇ ਦੂਜਿਆਂ ਵੱਲ ਉਂਗਲ ਨਾ ਕਰੋ। ਆਪਣੇ ਆਪ ਵੱਲ ਉਂਗਲ ਕਰੋ। ਇਹ ਤੁਹਾਨੂੰ ਗੁਨਾਹਾਂ ਨੂੰ ਮੰਨਣ ਵੱਲ ਲੈ ਜਾਵੇਗਾ ਅਤੇ ਤੁਹਾਡੇ ਅੰਦਰ ਨੂੰ ਸੁਧਾਰੇਗਾ, ਜਦੋਂ ਕਿ ਦੂਜਿਆਂ ਵੱਲ ਉਂਗਲ ਕਰਨਾ ਤੁਹਾਨੂੰ ਦੁਖੀ ਕਰੇਗਾ। ਤੁਹਾਨੂੰ ਆਪਣੇ ਔਗੁਣਾਂ ਨੂੰ ਸੁਧਰਾਨਾ ਪਵੇਗਾ। ਅਸੀਂ ਦੂਜਿਆਂ ਦੀ ਮਦਦ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ ਉਸ ਤਬਦੀਲੀ ਨੂੰ ਆਪਣੇ ਅੰਦਰ ਲਿਆਉਂਦੇ ਹਾਂ। thanks too all off u who is read this ,,its my own write.....e gayan menu e sarea nu hove,,
|
|
06 Jul 2011
|