Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ ਤਾਂ ਸੱਚ ਹੈ :: punjabizm.com
Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੱਚ ਤਾਂ ਸੱਚ ਹੈ

ਸੱਚ ਤਾਂ ਸੱਚ ਹੈ,
ਤੇਰਾ ਤੇ ਮੇਰਾ,
ਕੋਈ ਵੱਖਰਾ ਸੱਚ ਨਹੀਂ ਏ,
ਸੱਚ ਤਾਂ ਪੰਛੀਆਂ ਦੀ ਚਹਿ ਚਹਾਟ ਹੈ,
ਨਦੀਆਂ ਦੀ ਕਲ-ਕਲ ਹੈ,
ਪਹਾੜਾਂ ਦੀ ਸੁੰਦਰਤਾ ਹੈ,
ਬਨਾਸਪਤੀ ਤੇ ਖਣਿਜ ਦੀ ਪੂਰਤੀ ਹੈ,
ਸੱਚ ਤਾਂ ਕੁਦਰਤ ਨੂੰ ਸੁਹੱਪਣ ਬਖਸ਼ਣਾ ਹੈ,
ਪਰ.....
ਫਰਕ ਸਿਰਫ ਏਨਾ ਹੈ,
ਕਿ ਪਿਆਰੇ ਪੁਰਸ਼ਾਂ ਨੇ,
ਸੱਚ ਦੀ ਪਹਿਚਾਣ ਕਰਕੇ,
ਸੱਚ ਨੂੰ ਪ੍ਰਵਾਣ ਕਰਕੇ,
ਸਿਰਜਿਆ ਸਾਹਿਤ ਨੂੰ,
ਸਿੰਜਿਆ ਹੈ ਮਨੁੱਖਤਾ ਨੂੰ,
 ਤੇ ਸਵਾਰੀ ਹੈ ਇਨਸਾਨੀਅਤ,
ਪਰ ਤੇਰੇ ਵਰਗੇ ਲੋਕਾਂ ਨੇ,
ਪੰਛੀਆਂ ਨੂੰ ਪਿੰਜਰਿਆਂ ਚ ਪਾ,
ਨਦੀਆਂ ਨੂੰ ਬੰਨ ਲਾ,
ਪਹਾੜਾਂ ਨੂੰ ਵੇਚਕੇ,
ਬੰਨਸਪਤੀ ਤੇ ਖਣਿਜ ਨੂੰ,
ਸਿਰਫ ਆਪਣੇ ਬੱਚਿਆਂ ਦੀ ਖਾਤਿਰ,
ਬੇਕਦਰੀ ਕੀਮਤ ਤੇ ਵੇਚ ਦਿੱਤਾ ਹੈ,
ਉਹਨਾਂ ਬੱਚਿਆਂ ਲਈ,

ਜਿੰਨਾ ਨੂੰ ਤੇਰੇ ਕਮਾਏ,
ਜ਼ਹਿਰ ਵਰਗੇ ਰਿਜ਼ਕ ਕਰਕੇ,

ਡਾਕਟਰ ਨੇ ਰੋਟੀ ਦੀ ਮਨਾਹੀ ਕੀਤੀ ਹੈ,
ਤੇ ਤੂੰ ਗਰੀਬਾਂ ਦੇ ਮੂੰਹੋਂ ਨਿਵਾਲਾ ਖੋਹ,
ਭੁੱਖੇ ਮਰਨ ਲਈ ਮਜ਼ਬੂ੍ਰ ਕੀਤਾ ਹੈ,
ਸੱਚ ਤਾਂ ਇਹ ਵੀ ਹੈ ਕਿ,
ਤੈਨੂੰ ਝੂਠ ਨੂੰ ਸੱਚ ਬਣਾਉਣ ਦੀ ਜਾਚ ਆ ਗਈ ਹੈ,
ਮਾਸੂਮ ਲੋਕਾਂ ਤੇ ਰਾਜ ਕਰਨ ਦਾ ਢੰਗ ਆ ਗਿਆ ਹੈ,
ਕਦੀ ਤਾਂ ਸੱਚ ਦਾ ਬੋਲ ਬਾਲਾ ਹੋਵੇਗਾ,
ਤੂੰ ਸੱਚ ਦੇ ਨਾ ਤੇ ਮੰਦਰ ਤੇ ਮਸਜਿਦਾ,
ਬਣਾਉਣਾ ਜਾਣਦਾ ਏਂ,
ਅਤੇ ਧਰਮ ਦੇ ਨਾ ਤੇ ਉਹਨਾਂ ਨੂੰ ਢਾਹਉਣਾ ਜਾਣਦਾ ਏਂ,
ਸੱਚ ਮੰਦਰ ਬਣਾਉਣ ਨਾਲ,
ਜਾਂ ਢਾਹਉਂਣ ਨਾਲ,
ਝੂਠ ਨੇ ਸੱਚ ਨਹੀਂ ਬਣਨਾ,
ਤੇ ਵਿਖਾਵੇ ਨੇ ਅਸਲੀਅਤ.......................

23 Jul 2013

Reply