very nice Gagan .........gud job ........ but pls type in Punjabi
ਤੇਰੇ ਸੁਪਨਿਆ 'ਚ ਵਸਣ ਲਈ ਸਜਣਾ,
ਚਿੱਤ ਕਰੇ ਵਖਰਾ ਖਿਆਲ ਬਣ ਜਾਵਾਂ,
ਤੈਨੂੰ ਮਿਠੀ ਨੀਂਦ ਦਾ ਸ੍ਵਾਦ ਦੇਣ ਵਾਸਤੇ
ਤੂੰ ਕਹੇ ਤਾਂ ਮੈਂ ਕਾਲੀ ਰਾਤ ਬਣ ਜਾਵਾਂ,
ਤੇਰੇ ਸੁਪਨਿਆ 'ਚ ਵਸਣ ਲਈ ਸਜਣਾ,
ਚਿੱਤ ਕਰੇ ਵਖਰਾ ਖਿਆਲ ਬਣ ਜਾਵਾਂ,
ਤੈਨੂੰ ਮਿਠੀ ਨੀਂਦ ਦਾ ਸ੍ਵਾਦ ਦੇਣ ਵਾਸਤੇ
ਤੂੰ ਕਹੇ ਤਾਂ ਮੈਂ ਕਾਲੀ ਰਾਤ ਬਣ ਜਾਵਾਂ,
ਤੇਰਿਆਂ ਬੋਲਾਂ ਨੂੰ ਅਨਮੋਲ ਰੂਪ ਦੇਣ ਵਾਸਤੇ
ਤੇਰੇ ਮੁਖ 'ਚੋਂ ਨਿਕਲੀ ਮਿਠੀ ਬਾਤ ਬਣ ਜਾਵਾਂ ,
ਤੇਰੇ ਬੁਲਾਂ 'ਤੇ ਮੁਸਕਾਨ ਦੇਖਣ ਵਾਸਤੇ
ਸੱਜਰੀ ਸਵੇਰ ਦੀ ਕੋਈ ਸੁਗਾਤ ਬਣ ਜਾਵਾਂ,
ਤੇਰਿਆਂ ਦੁਆਵਾਂ ਨੂੰ ਬੂਰ ਪਾਉਣ ਵਾਸਤੇ
ਖੁਦਾ ਦੀ ਦਿੱਤੀ ਕੋਈ ਅਮੁੱਲ ਦਾਤ ਬਣ ਜਾਵਾਂ,
ਤੇਰੇ ਸਾਹਾਂ ਨੂੰ ਮਿਠਾ ਨਿਘ ਦੇਣ ਵਾਸਤੇ
ਤੰਦੂਰ ਦੀ ਤਪਦੀ ਕੋਈ ਲਾਟ ਬਣ ਜਾਵਾਂ,
ਤੇਰਿਆਂ ਦੁਖਾਂ ਨੂੰ ਹਰਨ ਲਈ ਮੈਂ ਸਜਣਾ
ਮੈਂ ਕੋਈ ਨਿਰਾਲੀ ਕਾਇਨਾਤ ਬਣ ਜਾਵਾਂ,
ਤੇਰਿਆਂ ਹਥਾਂ ਨੂੰ ਗੂੜਾ ਰੰਗ ਦੇਣ ਵਾਸਤੇ
ਕੂੰਡੇ ਵਿਚ ਰਗੜੀ ਕੋਈ ਧਾਤ ਬਣ ਜਾਵਾਂ,
ਤੇਰੇ ਸੋਹਣੇ ਰੂਪ ਨੂੰ ਸ਼ਿੰਗਾਰ ਦੇਣ ਵਾਸਤੇ
ਤੂੰ ਕਹੇ ਮੈਂ ਕੋਈ ਜੇਵਰਾਤ ਬਣ ਜਾਵਾਂ,
ਤੇਰਿਆ ਸਾਵਾਂ ਨੂੰ " ਕਾਹਲੋਂ " ਰਹਿਣ ਵਾਸਤੇ
ਤੂੰ ਕਹੇ ਸਜਣਾ ਮੈਂ ਜਿੰਦਾ ਲਾਸ਼ ਬਣ ਜਾਵਾਂ |