A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਜੀਤ ਰਾਮਗੜੀਆ
ਜੀਤ
Posts: 365
Gender: Male
Joined: 08/Oct/2010
Location: Fazilka
View All Topics by ਜੀਤ
View All Posts by ਜੀਤ
 
ਤੁਹਾਡਾ ਗੁਰਦਵਾਰਾ......??

                    ਕੁਝ ਦਿਨ ਪਹਿਲਾ ਮੈਂ ਆਪਣੇ ਦੋਸਤਾਂ ਨਾਲ ਕਾਲਜ ਤੋਂ ਘਰ ਵਾਪਿਸ ਆ ਰਿਹਾ ਸੀ ॥ ਸਾਡੇ ਕੋਲੋਂ ੲਿੱਕ ਜੀਪ ਲੰਘੀਂ, ਜਿਸ ਤੇ ਪੂਰੇ ਸਿੱਖੀ ਬਾਣੇ ਵਿੱਚ ਸਜਿਆ ਸਿੰਘ ਨਗਾਰਾ ਵਜਾ ਰਿਹਾ ਸੀ॥ ਪੁੱਛਣ ਤੇ ਪਤਾ ਲੱਗਾ ਕਿ ਗੁਰਦੁਆਰਾ ਭਗਤ ਨਾਮਦੇਵ ਜੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ॥ ਮਨ ਵਿੱਚ ਬਹੁਤ ਖੁਸ਼ੀ ਹੋਈ ਤੇ ਰੋਸ ਵੀ ਹੋਇਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਿੱਚ ਕੋਈ ਅਨਾਊਸਮੈਂਟ ਨਹੀਂ ਕਰਵਾਈ ਗਈ॥


                     ਘਰ ਜਾਣ ਦਾ ਖਿਆਲ ਦਿਲੋਂ ਕੱਢ ਕੇ ਅਸੀ ਸਾਰੇ ਜਲਦੀ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੱਚੇ॥ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਈ ਪ੍ਰਬੰਧ ਨਾ ਹੋਣ ਤੇ ਸਾਨੂੰ ਸਭ ਨੂੰ ਹੋਰ ਵੀ ਹੈਰਾਨੀ ਹੋਈ॥ ਮੇਰੇ ਨਾਲ ਕੁੱਝ ਹਿੰਦੂ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਵੀਰ ਵੀ ਸਨ ॥ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਨਗਰ ਕੀਰਤਨ ਦੇ ਸਵਾਗਤ ਲੲੀ ਤੇ ਸੰਗਤਾਂ ਦੀ ਸੇਵਾ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲੱਗੇ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਗੱਲ ਸੁਣਕੇ ਅਸੀਂ ਸਭ ਹੈਰਾਨ ਰਹਿ ਗੲੇ ॥ ਉਹ ਸਾਨੂੰ ਕਹਿਣ ਲੱਗਾ ਕਿ "ਕੋਈ ਲੋੜ ਨਹੀਂ ਪਾਣੀ ਲਗਾਉਣ ਦੀ, ਜਦੋਂ ਆਪਣਾ ਨਗਰ ਕੀਰਤਨ ਨਿਕਲੇਗਾ ਉਦੋਂ ਲਗਾ ਲੈਣਾ"॥ 


                        ਅਸੀਂ ਸਭ ਉਸਦੀ ਇਹ ਗੱਲ ਸੁਣਕੇ ਹੈਰਾਨ ਰਹਿ ਗਏ ਤੇ ਮੇਰੇ ਨਾਲ ਦੇ ਹਿੰਦੂ ਵੀਰ ੲਿਹ ਗੱਲ ਸੁਣਕੇ ਮੇਰੇ ਮੂੰਹ ਵੱਲ ਦੇਖਣ ਲੱਗੇ, ਜਦੋਂ ਕਿ ਮੈਂ ੳੁਹਨਾਂ ਨੂੰ ਕੋਈ ਜਵਾਬ ਨਾ ਦੇ ਸਕਿਆ ॥ ਜਦੋਂ ਮੈਂ ਗ੍ਰੰਥੀ ਸਿੰਘ ਨੂੰ ਕਿਹਾ ਕੇ ਗੁਰਦੁਆਰਾ ਸਾਹਿਬ ਤਾਂ ਸਭ ਦੇ ਸਾਝੇਂ ਹੁੰਦੇਂ ਹਨ ਤਾਂ ਉਹ ਸਾਨੂੰ ਕੋਈ ਢੰਗ ਦਾ ਜਵਾਬ ਨਾ ਦੇ ਸਕਿਆ ॥ ਮੇਰੇ ਮਨ ਵਿੱਚ ਗ੍ਰੰਥੀ ਸਿੰਘ ਦੀ ਕਹੀ ਗੱਲ ਸੂਲ ਵਾਂਗ ਚੁੱਭ ਰਹੀ ਸੀ ਤੇ ਸੇਵਾ ਕਰਨ ਤੋਂ ਬਾਅਦ ਅਸੀਂ ਸਾਰੇ ਸਾਮਾਨ ਸੰਭਾਲ ਕੇ ਤੇ ਉਸ ਕਹੀ ਗੱਲ ਨੂੰ ਭੁੱਲ ਕੇ ਨਗਰ ਕੀਰਤਨ ਵਿੱਚ ਜਾ ਰਲੇ॥

                        ੲਿੱਕ ਸਿੰਘ ਮਾਿੲਕ ਤੇ ਸ਼ਬਦ ਗਾਇਨ ਕਰ ਰਿਹਾ ਸੀ " ਸਭੈ ਸਾਝੀਵਾਲ ਸਦਾਇਨਿ ਕੋੲਿ ਨਾ ਦੀਸਹਿ ਬਾਹਰਾ ਜੀਉ "॥ ਅਸੀਂ ਸਭ ਵੀਂ ਨਾਲ-ਨਾਲ ਗਾੳੁਣ ਲੱਗੇ ॥ ਕੁੱਝ ਦੇਰ ਬਾਅਦ ਗੁਰਦੁਆਰਾ ਭਗਤ ਨਾਮਦੇਵ ਜੀ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਦਾ ਮੁੰਡਾ ਮੈਂਨੂੰ ਆ ਕਿ ਕਹਿਣ ਲੱਗਾ ਕਿ ਤੁਹਾਡੇ ਗੁਰਦੁਆਰਾ ਸਾਹਿਬ ਦਾ ਨਗਰ ਕੀਰਤਨ ਕਿਸ ਦਿਨ ਹੈ?? ਉਸਦੇ ਮੂਹੋਂ ਵੀ ਮੈਂ ਇਹ ਗੱਲ ਸੁਣਕੇ ਹੈਰਾਨ ਰਹਿ ਗਿਆ ਤੇ ਮੇਰੇ ਨਾਲ ਦੇ ਹਿੰਦੂ ਵੀਰ ਫਿਰ ੲਿਹ ਗੱਲ ਸੁਣਕੇ ਮੂੰਹ ਵੱਲ ਦੇਖਣ ਲੱਗੇ, ਜਦੋਂ ਕਿ ਮੈਂ ਸ਼ਰਮ ਦਾ ਮਾਰਾ ਉਹਨਾਂ ਨਾਲ ਨਜ਼ਰ ਵੀ ਨਹੀਂ ਮਿਲਾ ਰਿਹਾ ਸੀ॥

                               ਮੈਂ ਹੁਣ ਇਹ ਸੋਚਣ ਤੇ ਮਜ਼ਬੂਰ ਹੋ ਗਿਆ ਹਾਂ ਮੇਰਾ ਕਿਹੜਾ ਗੁਰਦੁਆਰਾ ਹੈ, ਤੇ ਬਾਬੇ ਨਾਨਕ ਦਾ ਸਿੱਖ ਕਿਹੜਾ ਹੈ ??

                                                  ਜੀਤ ਰਾਮਗੜ੍ਹੀਆ
                                                   3-11-2014

10 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਭਾਗੋਆਂ ਨੂੰ ਛੁੱਟੀ ਹੈ ਅੱਜ...
ਲਾਲੋ ਦਿਹਾੜੀ ਜਾਣਗੇ...
ਖੇਤ ਨੂੰ ਜਾਣਗੇ...
ਬਹੁਤ ਖੁਸ਼ੀ ਹੈ ਬਾਬਾ...
ਤੇਰਾ ਜਨਮ ਦਿਹਾੜਾ ਜੋ ਹੋਇਆ..
ਜਲੂਸ ਤਾਂ ਕੱਲ੍ਹ ਹੀ ਕੱਢ ਦਿੱਤਾ ਸੀ...
ਅੱਜ ਗੁਰਦਵਾਰੇ ਜਾਵਾਂਗੇ ਤੈਨੂੰ ਲੱਭਣ...
ਕਿਉਂਕਿ ਬਲਿਹਾਰੀ ਕੁਦਰਤ ਵੱਸਿਆ ਸਾਨੂੰ ਨਹੀਂ ਸਮਝ ਪੈਂਦਾ...
ਅਸੀਂ ਤੇਰਾ ਘੇਰਾ, ਤੇਰੀ ਦਿਸ਼ਾ ਮਿੱਥ ਦਿੱਤੀ ਹੈ...
ਮਜਾਲ ਹੈ ਕੋਈ ਓਧਰ ਪੈਰ ਕਰ ਜਾਵੇ...
ਜਾਂ ਨੰਗੇ ਸਿਰ ਬੈਠ ਜਾਵੇ...
ਨਾਲੇ ਹੁਣ ਅਸੀਂ ਧੱਕੇ ਨਾਲ ਸਣਾਉਂਦੇ ਹਾਂ... ਡੰਡੇ ਨਾਲ ਮਨਾਉਂਦੇ
 ਹਾਂ...
ਤੂੰ ਏਵੈ ਭੋਲਾ...
ਕਰਦਾ ਰਿਹਾ ਗੋਸ਼ਟਾਂ...
ਰੁਮਾਲਿਆਂ ਚ ਲਪੇਟ ਦਿੱਤੇ....
ਉੱਤੇ ਏ.ਸੀ ਲਾ ਦਿੱਤੇ...
ਸਿਆਲ ਚ ਰਜਾਈਆਂ ਦਿੰਨੇ ਹਾਂ...
ਤੇਰੇ ਸ਼ਬਦਾਂ ਨੂੰ....
ਤੂੰ ਉਈਂ ਪਾਂਡਿਆਂ ਨਾਲ ਲੜਦਾ ਫਿਰਿਆ....
ਬਾਕੀ ਗੱਲਾਂ ਹੋਰ ਵੀ ਨੇ...
ਹੁਣ ਮੈਂ ਗੁਰਦਵਾਰੇ ਜਾਣਾ...
ਆਕੇ ਫੇਸਬੁੱਕ ਤੇ ਫ਼ੋਟੋਮਾ ਵੀ ਪਾਉਣੀਆ...
ਹੈਪੀ ਬਰਥ ਡੇ ਬਾਬਾ...
 
 

10 Nov 2014

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Yes jeet ji eh sade sab layi bari mandbhagi gal hai k asan hun apne apne gurudware v vand laye ne.tuhadi eh rachna parr k mere dil nu boht dhoongi satt vaji.menu oh vela v yaad aya jad sri harmandir sahib de pawan vehre vich sikha ne sikha diya pagga layian san te ik duje de kesa to farr farr dhooyeya c.kuj ku lok sikhi nu samaj hi nayi paye te kul jahan agge tamasha bnayi firde sikhism da.

 

Ehnu ta SINGH nai kehnde...?

02 Mar 2015

ਜੀਤ ਰਾਮਗੜੀਆ
ਜੀਤ
Posts: 365
Gender: Male
Joined: 08/Oct/2010
Location: Fazilka
View All Topics by ਜੀਤ
View All Posts by ਜੀਤ
 

ajj sikh ghat ne te sikhi jeyada hai...... means katar ta jeaada hai......

 

Guru Sahib kirpa karan ji.......

18 Oct 2015

Reply