Home > Communities > Punjabi Poetry > Forum > messages
ਦਸਤਾਰੀ ਤੂਫ਼ਾਨ - ਬਾਬਾ ਫੌਜਾ ਸਿੰਘ (ਚੈਂਪਿਅਨ ਆਫ਼ ਮੈਰਾਥਾਨ)
ਦਸਤਾਰੀ ਤੂਫ਼ਾਨ - ਬਾਬਾ ਫੌਜਾ ਸਿੰਘ ( Birth: 1911)
(ਚੈਂਪਿਅਨ ਆਫ਼ ਮੈਰਾਥਾਨ)
*** ---106th HAPPY BIRTHDAY---***
ਬਾਲਪਨ ਦੀਆਂ ਕੁਝ ਅਧੂਰੀਆਂ ਇੱਛਾਵਾਂ ਪਿਛਲੀ ਵਰੇਸ ਆ ਕੇ ਦੁਪਹਿਰ ਦੇ ਢਲਦੇ ਪਰਛਾਵੇਂ ਵਾਂਗ ਲੰਮੀਆਂ ਤੇ ਵੱਡੀਆਂ ਹੁੰਦੀਆਂ ਜਾਂਦੀਆਂ ਹਨ | ਉਨ੍ਹਾਂ ਦੇ ਪੂਰਾ ਹੋਣ ਨਾਲ ਜੀਵਨ ਦਾ ਮਕਸਦ ਪੂਰਾ ਹੁੰਦਾ ਜਾਪਦੈ, ਅਤੇ ਇਨਸਾਨ ਨੂੰ ਉਸਦੀ ਵਰ੍ਹਿਆਂ ਦੀ ਤਿਖਾ ਬੁਝਣ ਵਰਗੀ ਸ਼ਾਂਤੀ ਦੀ ਅਨੁਭੂਤੀ ਹੁੰਦੀ ਹੈ | ਸ਼ਾਇਦ ਕੁਝ ਇਸਤਰਾਂ ਈ ਵਾਪਰਿਆ ਬਾਬਾ ਫੌਜਾ ਸਿੰਘ ਨਾਲ | ਉਹ 81 ਸਾਲ ਤੋਂ 102 ਸਾਲ ਦੀ ਉਮਰ ਤੱਕ ਟ੍ਰੈਕ ਤੇ ਸਰਗਰਮ ਰਹੇ (ਅਤੇ ਫਿਟਨੇਸ ਲਈ ਅਜੇ ਵੀ ਐਕਟਿਵ ਹਨ), ਅਤੇ ਉਨ੍ਹਾਂ ਨੇ 100 ਮੀਟਰ ਤੋਂ ਲੈਕੇ 26.2 ਮੀਲ ਦੀ ਦੌੜ ਵਿਚ ਆਪਣੇ ਏਜ ਗਰੁੱਪ ਵਿਚ ਵਿਸ਼ਵ ਰਿਕਾਰਡ ਬਣਾ ਕੇ ਦਬਦਬਾ ਕਾਇਮ ਰੱਖਿਆ, ਜਿਸਦਾ ਪੂਰਾ ਵਿਸ਼ਵ ਕਾਇਲ ਹੈ |
ਉਨ੍ਹਾਂ ਦੀ ਮੈਰਾਥਾਨ ਦੌੜ, ਮਾਨੋ ਜਿੰਦਗੀ ਦੀ ਦੌੜ ਵਿਚ ਕੁਝ ਖੁੰਝ ਗਏ ਨੂੰ ਮੁੜ ਫੜਨ ਦਾ ਜਤਨ ਏ |ਜਾਂ ਸ਼ਾਇਦ ਨਵੇਂ ਕਸਵੱਟੀ ਪੈਮਾਨੇ ਕਾਇਮ ਕਰਨ ਦੀ ਧੁਨ ਏ ? ਜਾਂ ਇਹ ਉਨ੍ਹਾਂ ਦੇ ਬਚਪਨ ਦੀ ਅਣਬੁਝੀ ਪਿਆਸ ਅਤੇ ਆਪਣਿਆਂ ਦੇ ਵਿਛੋਹ ਦੇ ਡੰਗ ਦੀ ਜਲੂਣ ਸ਼ਾਂਤ ਕਰਨ ਦਾ ਜ਼ਰੀਆ ਏ ? ਕਿ ਸੁੱਤੇ ਸਿਧ ਉਹ ਸਿੱਧ ਕਰ ਰਹੇ ਹਨ ਕਿ ਦਸ਼ਮੇਸ਼ ਦਾ ਥਾਪਿਆ ਹੋਇਆ ਖਾਲਸਾ ਸੱਚ ਮੁੱਚ ਹੀ ਨਿਆਰਾ ਹੈ ?
ਕਾਰਨ ਜੋ ਵੀ ਹੋਵੇ, ਬਾਬਾ ਫੌਜਾ ਸਿੰਘ ਜੀ ਦਾ ਜੀਵਨ ਸਿੱਖ ਕੌਮ ਅਤੇ ਸਮੁੱਚੀ ਇਨਸਾਨੀਅਤ ਲਈ ਮਾਣ ਦਾ ਪ੍ਰਤੀਕ ਹੈ - ਇਹ ਸੁਨੇਹਾ ਹੈ ਸਾਰਥਕ ਜ਼ਿੰਦਗੀ ਜੀਣ ਦਾ, ਫਿਟਨੇਸ ਵਿਚ ਖੁਸ਼ੀ ਨਿਹਤ (inherent) ਹੋਣ ਦੀ ਪ੍ਰੌੜਤਾ ਦਾ, ਬੁਢਾਪੇ ਤੋਂ ਨਿਰਾਰਥਕਤਾ, ਬੇਚਾਰਗੀ ਤੇ ਲਾਚਾਰੀ ਦਾ ਬਿੱਲਾ ਲਾਹ ਕੇ ਕਿਸੇ ਲਈ ਕੁਝ ਕਰ ਗੁਜਰਨ ਦਾ ਅਤੇ ਨੌਜਵਾਨ ਪੀੜ੍ਹੀ ਨੂੰ ਜੀਵਨ ਜਾਚ ਦੱਸਣ ਦਾ | ਅਜਿਹਾ ਵਿਲੱਖਣ ਵਿਅਕਤੀਤਵ ਅਤੇ ਜੀਵਨ ਕਾਬਿਲ ਏ ਸਲਾਮ ਹੈ |
This poem is my special tribute to his invincible spirit, elan and venerable sense of charity...
ਸਵਾਪ ਜੁਗਤ ਨਾਲ
ਇਕਾਸੀ ਨੂੰ ਕਰ ਅਠਾਰਾਂ,
ਉਤਰਿਆ ਖੇਡ ਲਈ
ਵਿਚ ਮੈਦਾਨ ਬਾਬਾ |
ਸੁਣਿਐ ਗਾਲੜੀ ਏ
ਉਹ ਕੋਈ ਸਿਰੇ ਦਾ,
ਗੱਲਾਂ ਮੁੱਛਦਾ
ਜਿਉਂ ਕਿਰਪਾਨ ਬਾਬਾ |
ਪਾ ਕੇ ਫਲੀਟ ਆਵੇ
ਜਦ ਟ੍ਰੈਕ ਉੱਤੇ,
ਹੋ ਜਾਂਦਾ ਏ ਮੁੜ
ਜਵਾਨ ਬਾਬਾ |
ਕੋਈ ਵਾਹ ਨਾ ਚੱਲੇ
ਪੈਂਡਿਆਂ ਦੀ,
ਜਦ ਦੌੜੇ
ਦਸਤਾਰੀ ਤੂਫ਼ਾਨ ਬਾਬਾ |
ਉਹ ਦੌੜ ਨੀ ਦੌੜਦਾ
ਦੌੜ ਵਾਂਗੂੰ,
ਇਉਂ ਜਾਪਦੈ ਲੜੇ
ਘਮਸਾਨ ਬਾਬਾ |
ਉਦ੍ਹੀ ਉਮਰ ਦੇ
ਕਾਲੇ ਜਾਂ ਹੋਣ ਗੋਰੇ,
ਪਿਛੇ ਛੱਡ ਦਏ
ਕੁਲ ਜਹਾਨ ਬਾਬਾ |
ਜਦ ਦੌੜਦੈ ਤਾਂ
ਦਿਲ ਦੀ ਲਾਹ ਲੈਂਦੈ,
ਸਾਂਭ ਰਖਦਾ ਨੀਂ
ਕੋਈ ਅਰਮਾਨ ਬਾਬਾ |
ਸੌ ਮੀਟਰ ਤੋਂ 26.2 ਮੀਲ
ਦੇ ਰਿਕਾਰਡ ਨਾਂ ਕਰਕੇ,
ਗਲੋਬਲ ਸਟਾਰ ਬਣਿਆ
ਆਲੀਸ਼ਾਨ ਬਾਬਾ |
ਸੌ ਵਰ੍ਹੇ ਦਾ ਹੋਣ ਦੀ
ਖੁਸ਼ੀ ਵਿਚ ਲੈਂਦਾ,
ਬ੍ਰਿਟਿਸ਼ ਕਵੀਨ ਤੋਂ
ਡਿਨਰ ਸਨਮਾਨ ਬਾਬਾ |
ਪੂਰੀ ਦੁਨੀਆਂ 'ਚ
ਨਾਮਣਾ ਉਸ ਖੱਟਿਆ,
ਓਲਿੰਪਿਕ ਟੌਰਚ ਚੱਕ
ਦੌੜਿਆ ਮਹਾਨ ਬਾਬਾ |
ਓਲਿੰਪਿਕ ਟੌਰਚ ਚੱਕ
ਦੌੜਿਆ ਮਹਾਨ ਬਾਬਾ |
ਇਹ ਮੌਡਲ ਤਾਂ ਹਈ
ਬਹੁਤ ਪੁਰਾਣਾ,
ਵਿੰਟੇਜ ਗਿਣ ਕੇ
ਉੰਨੀ ਸੌ ਯਾਰਾਂ ਦਾ ਏ,
ਪਰ ਟ੍ਰੈਕ ਤੇ ਡਾਹੀ
ਨਾ ਦਏ ਕਿਸੇ,
ਐਸਾ ਸ਼ੇਰ ਪੁੱਤ
ਸਰਦਾਰਾਂ ਦਾ ਏ |
ਖੇਡ ਐਡ ਉੱਦਮ,
ਆਦੀ ਦਾਸ ਅੰਦਰ ਵੀ
ਸ਼ਾਮਲ ਅਲੀ, ਬੈਕਹਮ
ਅਤੇ ਮਹਾਨ ਬਾਬਾ |
ਨਵੀਂ ਪੀੜ੍ਹੀ ਲਈ,
ਆਦੀ ਦਾਸ ਬੂਟ ਪਾ,
ਕਰਦਾ ਫਿਟਨੇਸ ਮੰਤਰ
ਐਲਾਨ ਬਾਬਾ |
ਚਿੱਟਾ ਹੰਸ ਬੈਠਾ
ਵੇਖ ਪਿੱਠ ਉੱਤੇ,
ਲਾਲ ਬਾਈਕ ਹੱਸਦੀ
ਖਚਰੀ ਜਿਹੀ ਹਾਸੀ,
ਬਾਬਾ ਉਤਰ ਕੇ ਥੱਲੇ
ਜੇ ਭੱਜ ਪਿਆ,
ਉਹ ਜਾਣਦੀ ਏ
ਉਹ (ਬਾਈਕ) ਪਿੱਛੇ ਰਹਿ ਜਾਸੀ |
ਉਦ੍ਹੇ ਹਾਣ ਦੇ
ਮਾਯੂਸੀ ਨਾਲ ਜੂਝਣ,
ਮਾਇਕ ਕਸ਼ਟ 'ਚ
ਰਹਿੰਦੇ ਤੰਗ ਰੋਗੀ,
ਉਹ ਜਿੱਤੇ ਇਨਾਮ ਨੂੰ
ਤੁਰਤ ਵੰਡ ਕੇ,
ਖੁਸ਼ ਰਹਿੰਦਾ
ਵਾਂਗ ਮਲੰਗ ਜੋਗੀ |
ਧੰਨ ਜੇਰਾ 'ਤੇ ਕਮਾਈ
ਟਰਬੰਡ ਟੌਰਨੈਡੋ ਤੇਰੀ,
ਤੂੰ ਇਨਸਾਨੀਅਤ ਦੀ
ਆਨ ਤੇ ਸ਼ਾਨ ਬਾਬਾ |
ਨਾ ਹੋਇਆ ਅੱਜ ਤੱਕ,
ਨਾ ਹੋਸੀ ਕੋਈ ਅੱਗੇ,
ਐਸਾ ਚੈਂਪਿਅਨ
ਆਫ਼ ਮੈਰਾਥਾਨ ਬਾਬਾ |
ਜਗਜੀਤ ਸਿੰਘ ਜੱਗੀ
ਸਵਾਪ ਜੁਗਤ = Swapping technique; ਅੰਗ੍ਰੇਜ਼ੀ ਭਾਸ਼ਾ ਦਾ ਸ਼ਬਦ ਹੈ Swap, ਜਿਦ੍ਹਾ ਅਰਥ ਹੈ ਅਦਲ-ਬਦਲ ਕਰਨਾ, ਜਿਵੇਂ 81 ਨੂੰ ਉਲਟਾ ਕਰਕੇ 18 ਬਣਾਉਣਾ - (ਇਸ ਵਿਧੀ ਅਨੁਸਾਰ ਡਾਟਾ ਦੀ ਸਿਕਿਓਰਿਟੀ ਲਈ ਕੰਪਿਉਟਰ ਡਿਜਿਟਲ ਡਾਟਾ ਨੂੰ ਸਵਾਪ ਕਰਦਾ ਹੈ)|; ਇਕਾਸੀ ਨੂੰ ਕਰ ਅਠਾਰਾਂ = ਭਾਵ ਇਕਾਸੀ ਵਰ੍ਹਿਆਂ ਦੀ ਉਮਰ ਵਿਚ ਵੀ ਜਵਾਨ ਅਵਸਥਾ ਵਾਲਾ ਹੌਂਸਲਾ ਕਰਕੇ; ਗਾਲੜੀ = ਖੁੱਲ੍ਹ ਕੇ ਗੱਲ ਬਾਤ ਕਰਨ ਵਾਲਾ, ਮਿਲਾਪੜਾ, of sociable or gregarious nature; ਗੱਲਾਂ ਮੁੱਛਦਾ = ਢੇਰ ਸਾਰੀਆਂ ਗੱਲਾਂ ਕਰਦਾ ਹੈ; ਪੈਂਡਿਆਂ = ਦੂਰੀਆਂ, distances in various races, marathons; ਦਸਤਾਰੀ ਤੂਫ਼ਾਨ = Turbaned Tornado (epithet conferred respectfully and affectionately by (UK based) Lord Anthony Young and Sir Mota Singh on Fauja Singh in a book so titled on his life); ਵਿੰਟੇਜ = Vintage means the time that something of quality was produced, (here, born) ; ਖੇਡ ਐਡ ਉੱਦਮ = Sports Advertisement Campaign [ਆਦੀ ਦਾਸ ਦੇ Sports Advertisement Campaign - ਸਪੋਰਟਸ ਏਡਵਰਟੀਜ਼ਮੇਂਟ ਕੈਂਪੇਨ - ਵਿਚ ਵਿਸ਼ਵ ਪਧਰ ਦੇ ਤਿੰਨ ਮਹਾਨ ਖਿਲਾੜੀ ਹਨ - ਡੇਵਿਡ ਬੈਕਹਮ (ਫੁੱਟਬਾਲ ); ਮੁਹੰਮਦ ਅਲੀ (ਕੁਸ਼ਤੀ ) ਅਤੇ ਬਾਬਾ ਫੌਜਾ ਸਿੰਘ ਜੀ (ਐਥਲੈਟਿਕਸ ) ਜੋ ਸਾਡੇ ਲਈ ਬੜੇ ਮਾਣ ਦੀ ਗੱਲ ਹੈ ]; ਟਰਬੰਡ ਟੌਰਨੈਡੋ = epithet; ਮਾਇਕ ਕਸ਼ਟ = Financial crisis; ਹਈ = ਹੈ; ਓਲਿੰਪਿਕ ਟੌਰਚ = Olympic Torch
11 Aug 2014
Very well presented, sir ji ! Baba Fauja Singh is a great inspiration in our community and you have described him so well ! Jio,,,
11 Aug 2014
Sandeep nd Harpinder ji, Thank You for taking time off for giving love, affection and recognition to the humble attempt made as Tribute to the great Marathoner Baba Fauja Singh Ji. GodBless!
11 Aug 2014
A Tribute to baba Fauja Singh g....
Jagjit g ultimate......bahut sohna likhya as usual....
but on a very different topic, and in a different style.....
A Tribute to baba Fauja Singh g....
Jagjit g ultimate......bahut sohna likhya as usual....
but on a very different topic, and in a different style.....
Yoy may enter 30000 more characters.
11 Aug 2014
ਮੈਡਮ ਨਵੀ ਜੀ, ਬਹੁਤ ਬਹੁਤ ਧੰਨਵਾਦ, ਆਪ ਨੇ ਵਕਤ ਕੱਢ ਕੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ ਜੀ |
ਮੈਡਮ ਨਵੀ ਜੀ, ਬਹੁਤ ਬਹੁਤ ਧੰਨਵਾਦ, ਆਪ ਨੇ ਵਕਤ ਕੱਢ ਕੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ ਜੀ |
ਮੈਡਮ ਨਵੀ ਜੀ, ਬਹੁਤ ਬਹੁਤ ਧੰਨਵਾਦ, ਆਪ ਨੇ ਵਕਤ ਕੱਢ ਕੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ ਜੀ |
ਮੈਡਮ ਨਵੀ ਜੀ, ਬਹੁਤ ਬਹੁਤ ਧੰਨਵਾਦ, ਆਪ ਨੇ ਵਕਤ ਕੱਢ ਕੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ ਜੀ |
Yoy may enter 30000 more characters.
12 Aug 2014
ik tan baba foja singh dian bulandian te dooja thude kalam da nikhar lagda jive pani te hi tasveer uker diti hove.......kamal de dedication hai baba g nu
12 Aug 2014
ਸੰਜੀਵ ਬਾਈ ਜੀ, ਜੀ ਆਇਆਂ ਨੂੰ !
ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕੀਤੀ ਐ ਜੀ | ਇਸ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |
ਰੱਬ ਰਾਖਾ ਜੀ !
ਸੰਜੀਵ ਬਾਈ ਜੀ, ਜੀ ਆਇਆਂ ਨੂੰ !
ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕੀਤੀ ਐ ਜੀ | ਇਸ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |
ਰੱਬ ਰਾਖਾ ਜੀ !
ਸੰਜੀਵ ਬਾਈ ਜੀ, ਜੀ ਆਇਆਂ ਨੂੰ !
ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕੀਤੀ ਐ ਜੀ | ਇਸ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |
ਰੱਬ ਰਾਖਾ ਜੀ !
ਸੰਜੀਵ ਬਾਈ ਜੀ, ਜੀ ਆਇਆਂ ਨੂੰ !
ਆਪ ਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕੀਤੀ ਐ ਜੀ | ਇਸ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |
ਰੱਬ ਰਾਖਾ ਜੀ !
Yoy may enter 30000 more characters.
13 Aug 2014
ਉਦ੍ਹੇ ਹਾਣ ਦੇ
ਮਾਯੂਸੀ ਨਾਲ ਜੂਝਣ,
ਮਾਇਕ ਕਸ਼ਟ 'ਚ
ਰਹਿੰਦੇ ਤੰਗ ਰੋਗੀ,
ਉਹ ਜਿੱਤੇ ਇਨਾਮ ਨੂੰ
ਤੁਰਤ ਵੰਡ ਕੇ,
ਖੁਸ਼ ਰਹਿੰਦਾ
ਵਾਂਗ ਮਲੰਗ ਜੋਗੀ |
ਲਾਜਾਬਾਵ ਕਿਰਤ ਵੀਰ ਜੀ .........
ਉਦ੍ਹੇ ਹਾਣ ਦੇ
ਮਾਯੂਸੀ ਨਾਲ ਜੂਝਣ,
ਮਾਇਕ ਕਸ਼ਟ 'ਚ
ਰਹਿੰਦੇ ਤੰਗ ਰੋਗੀ,
ਉਹ ਜਿੱਤੇ ਇਨਾਮ ਨੂੰ
ਤੁਰਤ ਵੰਡ ਕੇ,
ਖੁਸ਼ ਰਹਿੰਦਾ
ਵਾਂਗ ਮਲੰਗ ਜੋਗੀ |
ਲਾਜਾਬਾਵ ਕਿਰਤ ਵੀਰ ਜੀ .........
Yoy may enter 30000 more characters.
13 Aug 2014
i have no words
13 Aug 2014