|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੀ ਮੇਰੀ ਟੁੱਟ ਭੱਜ ~ |
ਦੇਖ, ਤੇਰੀ ਤੇ ਮੇਰੀ ਟੁੱਟ ਭੱਜ ਨੇ ਇਤਿਹਾਸ ਨੂੰ ਕਿੰਨਾ ਗਰੀਬ ਕਰ ਦਿੱਤਾ ਹੈ ਤੇ ਸੁਪਨਿਆਂ ਦੇ ਮੱਥੇ ਹੰਭ ਰਿਹਾ ਪਸੀਨਾ ਹੁਣ ਨੀਂਦ ਨਾਲ ਬਗਾਵਤ ਬਾਰੇ ਸੋਚਦੈ ਤਮਾਮ ਗੱਲਾਂ ਦੇ ਬਾਵਜੂਦ ਮੈਂ ਹਾਰਿਆ ਨਹੀਂ ਹਾਂ।
ਮੈਂ ਉਦੋਂ ਵੀ ਨਹੀਂ ਸਾਂ ਹਾਰਿਆਂ ਤੇਰੇ ਭਾਣੇ ਜਦੋਂ, ਮੁਕੱਦਰਾਂ 'ਚ ਪਈਆਂ ਸਿਫਰਾਂ ਨੇ ਮੈਨੂੰ ਸਦਾ ਆਪਣੇ ਤੋਂ ਮਨਫੀ ਸਿੱਧ ਕੀਤਾ ਸਾਨੂੰ ਆਪਣੇ ਆਪ ਦਾ ਸਾਹਮਣਾ ਕਰਨਾ ਆਉਂਦਾ ਹੈ।
ਹਾਰਨਾ ਵੀ ਇਮਾਨਦਾਰ ਪਲਾਂ ਦੇ ਕੰਧੇੜੇ ਚੜ੍ਹ ਜੀਅ ਰਹੇ ਆਦਮੀ ਨੂੰ ਕਿਸੇ ਬੁਜ਼ਦਿਲ ਜ਼ਮੀਨ 'ਤੇ ਪਟਕਾ ਨਹੀਂ ਸਕਦਾ, ਦੇਖ ਮੈਂ ਕਿੰਝ ਸਾਬਤ ਪਰਤ ਆਇਆਂ ਹਾਂ
ਉਸ ਅੱਧਿਆਂ-ਪੌਣਿਆਂ ਦੇ ਜੰਗਲ 'ਚੋਂ ਦੇਖ ਮੇਰੇ ਹਿੱਸੇ ਦਾ ਬ੍ਰਹਿਮੰਡ ਮਾਣ ਨਾਲ ਲਿਸ਼ਕ ਰਿਹੈ, ਇਥੇ ਹੁਣ ਮੈਂ ਆਪਣੀ ਖੇਡ ਆਪ ਰਚਾਵਾਂਗਾ ਤੇ ਖੁਦ ਆਪਣੇ ਆਦਿ ਅੰਤ ਦਾ ਫੈਸਲਾ ਕਰਾਂਗਾ। ਦੇਖ ਤੇਰੀ ਤੇ ਮੇਰੀ ਟੁੱਟ ਭੱਜ ਨੇ ~
|
|
21 Nov 2018
|
|
|
|
ਵਾਹ,.......... ਦੁਆਵਾੰ ਹੀ ਦੁਆਵਾੰ ,....................This poetry is so far ,............speechless i m don't know what to write here,.............This is so brilliant saab g,...............great.
|
|
24 Nov 2018
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|