Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦਾਸੀ ਅਤੇ ਦਿਲਗੀਰੀ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਉਦਾਸੀ ਅਤੇ ਦਿਲਗੀਰੀ ~
ਜੇ ਮੇਰਾ ਦੂਰ ਕਿਸੇ ਹੋਰ ਧਰਤੀ ਦੇ
ਲੋਕਾਂ ਨਾਲ ਸੰਪਰਕ ਜੁੜ ਜਾਵੇ
ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਤੋਂ
ਇਹ ਪੁੱਛਾਂਗਾ ਕਿ
“ਤੁਸੀਂ ਵੀ ਸਾਡੇ ਵਾਂਗ ਉਦਾਸ
ਤੇ ਦਿਲਗੀਰ ਹੁੰਦੇ ਹੋ ?”

ਹੋ ਸਕਦਾ ਏ ਉਹ
ਸਾਡੇ ਤੋਂ ਵੀ ਖੁਸ਼ਹਾਲ ਹੋਣ
ਅਤੇ ਇਸੇ ਕਰਕੇ ਸਾਡੇ ਤੋਂ
ਵੱਧ ਉਦਾਸ ਤੇ ਦਿਲਗੀਰ ਹੋਣ,
ਇਹ ਵੀ ਹੋ ਸਕਦਾ ਹੈ ਕਿ
ਉਹਨਾਂ ਦੇ ਮਨ ਅਜੇ ਸਬੂਤੇ ਹੋਣ
ਅਤੇ ਉਹਨਾਂ ਨੂੰ ਦਿਲਗੀਰੀ ਦਾ
ਉੱਕਾ ਹੀ ਅਨੁਭਵ ਨਾ ਹੋਵੇ ।

ਮੈਂ ਉਹਨਾਂ ਨੂੰ ਇਹ ਦੱਸਾਂਗਾ ਕਿ
ਹੁਣ ਅਸੀਂ ਸਭ ਕੁਝ ਬਣਾ ਸਕਦੇ ਹਾਂ
ਤੇ ਸਾਡੇ ਕੋਲ ਸਭ ਕੁਝ ਹੈ
ਪਰ ਸਾਡੇ ਮਨਾਂ ਦੀਆਂ ਗਲੀਆਂ ਵਿੱਚ
ਹੁਣ ਬੁਲਬੁਲ ਨਹੀਂ ਬੋਲਦੀ,
ਸਾਡੀਆਂ ਕਬਰਾਂ ਵਿੱਚ ਹੁਣ
ਸਾਡੇ ਘਰਾਂ ਨਾਲੋਂ ਵਧ ਰੌਣਕ ਹੈ,
ਹੁਣ ਸਾਨੂੰ ਨਾ ਧੀਆਂ ਦੀ ਉਡੀਕ ਹੈ
ਨਾ ਹੀ ਤੀਆਂ ਦੀ,
ਨਾ ਸਾਡੇ ਕੋਲ ਚਸ਼ਮਿਆਂ ਵਾਲੇ ਚਾਅ ਹਨ
ਨਾ ਹੀ ਦਰਿਆਵਾਂ ਜਿਹੇ ਦਿਲ,
ਅਸੀਂ ਜਿੱਥੇ ਜਾਕੇ ਬਹਿਣਾ
ਉਹ ਟਾਹਣ ਹੀ ਟੁੱਟ ਗਏ ਹਨ ।

ਮੈਂ ਇਹ ਵੀ ਦੱਸਾਂਗਾ ਕਿ ਹੁਣ
ਸਾਡੇ ਘਰਾਂ ਵਿੱਚ ਹਲਦੀ ਰੰਗੇ
ਖ਼ਤ ਨਹੀਂ ਆਉਂਦੇ,
ਹੁਣ ਸਾਵਣ ਦੇ ਮਹੀਨੇ ਸਾਡੇ ਖੇਤਾਂ ‘ਚ
ਮੋਰ ਨਹੀਂ ਨੱਚਦੇ,
ਹੁਣ ਸਾਡੇ ਸੁਪਨੇ ਸਾਡੇ ਵਾਂਗ ਹੀ
ਯਤੀਮ ਅਤੇ ਸਤੀ ਹੋ ਰਹੇ ਨੇ ।

ਜੇ ਅਸੀਂ ਅੰਬਾਂ ਨੂੰ ਵੱਢ ਕੇ
ਅੱਕਾਂ ਦੀ ਵਾੜ ਕਰ ਲਈ ਹੈ
ਤਾਂ ਪੀਘਾਂ ਨੇ ਪਿਪਲਾਂ ਨੂੰ ਡੰਗਣਾ ਹੀ ਹੈ,
ਮਾਵਾਂ ਨੇ ਢਲਦੀਆਂ ਛਾਂਵਾਂ ਬਣਨਾ ਹੀ ਹੈ,
ਕਾਂਵਾਂ ਨੇ ਘੁੱਗੀਆਂ ਦੇ ਆਲ੍ਹਣੇ ਉਜਾੜਨੇ ਹੀ ਹਨ,
ਚੁੰਨੀਆਂ ਨੇ ਪਾਟਣਾਂ ਹੀ ਹੈ,
ਵੰਗਾਂ ਨੇ ਵੈਣ ਪਾਉਂਣੇ ਹੀ ਹਨ,
ਹੁਣ ਰੁੱਸ ਗਿਆਂ ਨੇ ਮੁੜ ਨਹੀਂ ਆਉਂਣਾ,
ਹੁਣ ਮਰ ਗਿਆਂ ਨੇ ਨਹੀਂ ਲੱਭਣਾ,
ਸਾਡੀ ਰੂਹ ਨੇ ਬੇਰੰਗ ਚਿੱਠੀ ਵਾਂਗ ਰੁਲਣਾਂ ਹੀ ਹੈ ~

15 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,............ ਦਿਲ ਅਤੇ ਦਿਮਾਗ ਨੂੰ ਸੋਚਣ ਲਾ ਦੇਣ ਵਾਲੀ ਪੰਜਾਬੀ ਕਵਿਤਾ ,.......... Extreme Height of this poetry will go above the world one day,.............Great writing,..........jio veer

30 Aug 2019

Reply