|
|
|
|
|
|
Home > Communities > Punjabi Poetry > Forum > messages |
|
|
|
|
|
ਉਡੀਕ |
ਕਿਥੇ ਲੁਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ ਅਤੇ ਰਾਤਾਂ ਨੂੰ।
ਯਾਦ ਕਰ ਤੈਨੂੰ, ਖੋਹ ਜਾਉਂਦਾ ਖ਼ਵਾਬਾਂ ਨੂੰ। ਕਿੰਝ ਕਟਾ, ਇਹਨਾਂ ਦਿਨਾਂ ਦੇ ਹਿਸਾਬਾਂ ਨੂੰ।
ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ ਅਤੇ ਰਾਤਾਂ ਨੂੰ।
ਚਰੀ ਬਸੰਤ ਤੇਰੇ ਹੋਣ ਦਾ ਅਹਿਸਾਸ ਕਰਾਉਂਦੀ ਏ। ਦਿਨ ਰਾਤ ਕੀ ਦਸਾਂ ਸੁਪਨਿਆਂ ਚ ਵੀ ਤੁਹੀਂ ਆਉਂਦੀ ਏ।
ਕਦ ਮਿਲਣ ਹੋਣਾ ਸਾਡਾ ਸੋਚਦਾ ਹਰ ਸਾਹਾਂ ਨੂੰ। ਵਕ਼ਤ ਨੀ ਗੁਜ਼ਰਦਾ ਹੁਣ ਉਡੀਕਦਾ ਤੇਰੀਆਂ ਰਾਹਾਂ ਨੂੰ।
ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ ਅਤੇ ਰਾਤਾਂ ਨੂੰ।
ਹਵਾ ਵੀ ਚੱਲਦੀ, ਤੇਰਾ ਰਾਹ ਦੱਸਦੀ ਏ। ਪਰ ਕਰਾਂ ਵੀ ਕੀ, ਗੱਲ ਮੇਰੇ ਵਸ ਨਹੀਂ ਏ।
ਕਿੰਝ ਦਸਾਂ, ਆਪਣੇ ਦਿਲ ਦੇ ਅਰਮਾਨਾਂ ਨੂੰ। "ਅਲੱਗ" ਬੈਠਾ ਰਾਹ ਦੇਖਦਾ, ਖੁੱਲ੍ਹੇ ਅਸਮਾਨਾਂ ਨੂੰ।
ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ। ਉਡੀਕਦਾ, ਦਿਨੇ ਅਤੇ ਰਾਤਾਂ ਨੂੰ।
Sukhbir Singh Alagh
|
|
01 Aug 2019
|
|
|
|
ਵਾਹ ,............ਬਹੁਤ ਸੋਹਣੀ ਕਵਿਤਾ ,.............
|
|
29 Nov 2019
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|