ਇਨਸਾਨ ਕਿੰਨਾ ਅਕਿਰਤਘਣ ਹੈ ।
ਜਦੋਂ ਗਰੀਬ ਸੀ
ਤਦ ਧਨ ਮੰਗਦਾ ਸੀ ।
ਜਦੋਂ ਅਮੀਰ ਬਣਿਆ
ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।
ਜਦੋਂ ਘਰ ਕੋਈ
ਔਲਾਦ ਨਹੀਂ ਸੀ ।
ਤਦ ਔਲਾਦ ਦੀ
ਦਾਤ ਮੰਗਦਾ ਸੀ ।
ਉਸ ਅੱਗੇ ਤਰਲੇ
ਬੇਨਤੀਆਂ ਕਰਦਾ ਸੀ ।
ਜਦੋਂ ਦਾਤ ਮਿਲੀ
ਇਹ ਫਿਰ ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।
ਜਦੋਂ ਜਿੰਦਗੀ ਵਿੱਚ ਦੁੱਖ ਆਏ
ਫਿਰ ਕਰਤਾਰ ਯਾਦ ਆ ਗਿਆ ।
ਇਹ ਫਿਰ ਬੇਨਤੀਆਂ ਕਰਨ ਲੱਗਾ
ਜਦੋਂ ਸੁੱਖ ਆਏ ਇਹ ਫਿਰ
ਕਰਤਾਰ ਨੂੰ ਭੁੱਲ ਗਿਆ ।
ਮਾਇਆ ਦੇ ਕੂੜੇ
ਰੰਗਾਂ ਵਿੱਚ ਰੁਲ ਗਿਆ ।
ਸਾਰੀ ਉਮਰ ਇਹ ਆਪਣੇ
ਮਤਲਬ ਲਈ ਰੱਬ ਨੂੰ ਯਾਦ ਕਰਦਾ ਹੈ ।
ਸੱਚ ਇਹ ਕਿੰਨਾ ਅਕਿਰਤਘਣ ਬੰਦਾ ਹੈ ।