|
ਅਤ੍ਰਿਪਤ |
ਅਤ੍ਰਿਪਤ
ਪਿਆਸ ਦਾ ਸਰੋਵਰ ਨਾਲ , ਸਰੋਵਰ ਦਾ ਪਿਆਸ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ, ਪਿਆਸ ਤਾਂ ਮਿੱਟੀ ਦੀ ਲੋੜ ਹੈ, ਤੇ ਸਰੋਵਰ ਪਾਣੀ ਦੀ ਕਰਮਭੂਮੀ, ਤ੍ਰੇਹ ਬੁਝਾਣ ਲਈ ਦੇਹਿ ਉਤਾਵਲੀ, ਝੁਕਣ ਪਰ ਬੁੱਕ ਦੀ ਪਿਆਸ ਨਹੀਂ ਬੁੱਝਦੀ , ਪਾਣੀ ਤਾਂ ਪੱਥਰ ਵੀ ਨਹੀਂ ਪੀਂਦੇ, ਜਿਵੇਂ ਮਨੁੱਖ ਤੋਂ ਬਗੈਰ ਅਧਰਜਿਆ ਕੋਈ ਨਹੀਂ, ਮਨ ਚ ਲਿਆ ਈ ਨਹੀਂ ਸਕਿਆ , ਸੰਤੋਖ ਨੂੰ ਕੀ ਜਾਣਦੈ ਮਨੁੱਖ, ਪਾਣੀ ਬਿਨ ਜੀਣ ਦੀ ਲਾਲਸਾ ਵਿੱਚ , ਲਹੂ ਦੇ ਭਾਅ ਵੇਚਦੈ ਪਾਣੀ ਮਰ ਜਾਣ ਤੋਂ ਨਹੀਂ ਡਰਦਾ , ਪਿਆਸ ਤਾਂ ਮਿੱਟੀ ਦੀ ਤੇ ਕਬਜ਼ਾ ਕਰਨ ਦੀ, ਜਿਉਂਦੇ ਸਾੜ ਦੇਣ ਲਈ ਹਮਸਾਏ, ਰੋਟੀ ਤੇ ਭੁੱਖ ਤੋਂ ਖਰੀਦਦਾ ਏ ਮੌਤ , ਸਮੁੰਦਰਾਂ ਨੂੰ ਅਗ ਲਗਾਉਣ ਦੀ ਤਮੰਨਾ ਹੈ , ਰਬ ਦੇ ਸਾਕਾਰ ਰੂਪ ਦੀ, ਅੰਦਰ ਖੂਨ ਨਹੀਂ ਜਹਿਰ ਭਰੀ ਬੈਠਾ ਦੇਵਤਾ, ਸ਼ੈਤਾਨ ਤੋਂ ਸੁਰੱਖਿਆ ਦੀ ਭੀਖ ਮੰਗਦਾ ਮਨੁੱਖ, ਤਰਿਸ਼ਨਾਵਾਂ ਤੇ ਅਦਲ ਚ ਹੁਣ ਇੱਕ ਹੱਥ ਫ਼ਾਸਲਾ ਏ , ਜਨਮਾਂ ਦਾ ਰਿਸ਼ਤਾ ਭੁੱਲਾ ਗਰਜ ਦੀ ਲਾਲਸਾ , ਇਨਸਾਫ ਤੇ ਭਰਿਸ਼ਟਾਚਾਰ ਰੇਲ ਦੀਆਂ ਲਾਈਨਾਂ ਵਾਂਗ, ਕਦੇ ਮੇਲ ਨਹੀਂ ਰੱਖਦੇ, ਪਿਆਸ ਕਦੀ ਆਤਮਾ ਵਾਂਗ ਗੰਦੀ ਨਹੀਂ ਹੁੰਦੀ , ਅਤੇ ਨਾ ਅਕ੍ਰਿਤਘਣ ਹੋ ਅਧਰਮ ਦਾ, ਸੁਆਦ ਚੱਖਦੀ ਏ ਮੇਰੀ ਆਤਮਾ I
|
|
10 Feb 2018
|