ਰੂਪ ਦਾ ਗਰੂਰ ਨਇਓ ਚੰਗਾ ਹੁੰਦਾ ਕਰਨਾ,
ਲਥ ਗਯਾ ਜਦੋਂ ਨਾ ਕੋਲ ਕਿਸੇ ਖੜਨਾ.
ਉਚੀਆਂ ਹਵਾਵਾਂ ਚ' ਬਹੁਤਾ ਨਹੀਓਂ ਓਡੀਦਾ,
ਕੱਲੀ ਬਹਿ-ਬਹਿ ਰੋਇੰਗੀ ਨਹੀਓਂ ਤੇਰਾ ਸਰਨਾ.
ਗਰੂਰ ਤਾਂ ਪੋੜੀ ਹੁੰਦੀ ਬਿਨਾ ਡੰਡਿਆ ਤੋਂ,
ਛਡਦੇ ਤੋਂ ਸੋਚਣਾ ਸਿਰੇ ਤੱਕ ਚੜਨਾ.
ਸਾਡਾ ਇਹ ਗੁਣ ਹੈ ਤੇਰੇ ਪਿਛੇ ਫਿਰਦੇ,
ਰੂਪ ਬਿਨਾ ਤੇਰੇ ਕੋਲੇ ਹੈ ਕੀ ਵਰਨਾ.
ਦੇਖਦਾ ਹਾਂ ਮੈਂ ਜਦੋ ਤੂੰ ਕਾਤ੍ਤੋੰ ਪਿਠ ਫ਼ੇਰਦੀ,
ਕਰਦਾ ਹੈ ਜੀ ਤੇਨੂੰ ਛੱਡ ਦੇਵਾਂ ਜਰਨਾ.
ਨੀ ਆਸਕ ਤਾਂ ਤਿਨਕੇ ਦੇ ਨਾਲ ਮਰ ਜਾਂਦੇ ਨੇ,
ਛਡਦੇ ਤੂੰ ਨਖਰੋੰ ਅੱਗ ਵਾਂਗੂ ਵਰਨਾ.
ਪੁਛਣਾ ਨਾ ਹਾਲ ਤੇਰਾ ਕਿਸੇ ਨੇ ਬੁਲਾਣਾ ਨਾ,
ਅਸੀਂ ਜੇ ਛੱਡਤਾ ਤੇਰੇ ਕੋਲ ਖੜਨਾ.
ਇਕ ਮੋਕਾ ਹੋਰ ਦੇਣਾ ਫਿਰ ਮਰਜੀ ਹੈ ਤੇਰੀ,
ਫਿਰ "ਜੱਗੀ" ਨੇ ਛੱਡ ਦੇਣਾ ਤੇਰੇ ਲਯੀ 'ਤਰਨਾ'.