Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਉਸਤਤ ~
ਕਵੀਸ਼ਰ ਵਜਾ ਰਿਹਾ ਢੱਡ
ਢੱਡ 'ਚ ਬੋਲੇ
ਭੋਲੇ ਨਾਥ ਦਾ ਡੰਮਰੂ
ਗਾਈ ਜਾ ਰਹੀ ਹੈ, ਨਾਨਕ ਦੀ ਉਸਤਤ

ਸੀਸ ਝੁੱਕ ਰਿਹਾ
ਝੁੱਕਦਾ ਹੀ ਜਾ ਰਿਹੈ
ਅਨੰਦ ਦਾ ਵਿਸਥਾਰ
ਇਤਿਹਾਸ-ਮਿਥਿਹਾਸ ਤੱਕ ਫ਼ੈਲ ਗਿਆ ਏ

ਸਾਰੀ ਸੁਰਤ ਡੰਮਰੂ 'ਚ ਲੀਨ ਹੈ
ਤੇ ਡੰਮਰੂ ਨਾਨਕ ਦੀ ਉਸਤਤ 'ਚ

ਹੈਰਾਨੀ ਦੀ ਹੱਦ
ਖ਼ਬਰ ਨਾ ਲੱਗੇ
ਭਲਾ ਮੈਂ ਡੰਮਰੂ 'ਚ ਵੱਜ ਰਿਹਾਂ
ਜਾਂ ਡੰਮਰੂ ਮੇਰੇ 'ਚ...!

ਭੋਲੇ ਨਾਥ ਤੇ ਨਾਨਕ ਮੁਸਕੁਰਾ ਰਹੇ ਨੇ

ਮੇਰਾ ਸੀਸ ਝੁੱਕ ਰਿਹਾ
ਝੁੱਕਦਾ ਹੀ ਜਾ ਰਿਹੈ ~
13 Dec 2018

Reply