Punjabi Poetry
 View Forum
 Create New Topic
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਉੱਠ ਚੱਲੀਏ ~
ਆਪਣੇ
ਕਮਰੇ ਦੀਆਂ ਕੰਧਾ ‘ਤੇ
ਲਿਖ ਦਿੱਤਾ ਹੈ ਨਾਂ ਤੇਰਾ
ਓਧਰ ਦਿਲ ‘ਚੋ ਆ ਰਹੀ
ਤੇਰੇ ਨਾਮ ਦੀ ‘ਵਾਜ,

ਅਣਸੁਣੇ ਨੂੰ ਸੁਣਨ ਤੱਕ ਦਾ ਇਹ ਸਫਰ
ਤਹਿ ਕਰਦਿਆਂ
ਤੇਰਾ ਮਹਿਬੂਬ ਹੀ ਨਹੀਂ
ਮੁਹੱਬਤ ਦਾ ਗਵਾਹ ਵੀ ਬਣਿਆ ਹਾਂ

ਤੇਰੇ ਤੋਂ ਸਿੱਖਿਆ
ਸਮੁੰਦਰ ਕਿੰਝ ਅੰਦਰ ਦਬਾਏ ਜਾਂਦੇ
ਤੇਰੇ ਤੋਂ ਸਿੱਖਿਆ
ਸੀਨੇ ‘ਚ ਲੈ ਕੇ ਕੜਕਦੀਆਂ ਬਿਜਲੀਆਂ
ਕਿਸੇ ਪਿਆਸੇ ਲਈ
ਆਪਣੇ ਲਹੂ ਨੂੰ ਪਾਣੀ ‘ਚ ਕਿਵੇਂ ਬਦਲਦਾ ਕੋਈ

ਅੰਤ ਹੁਣ
ਕਦਮਾਂ ‘ਚ ਹਾਂ ਤੇਰੇ

ਯਕੀਨਨ
ਮਰਦਾਨਾ ਨਾਨਕ ਵਰਗਾ ਨਹੀਂ ਸੀ
ਤੂੰ ਨਾਨਕ ਨਾ ਬਣ
ਮੈਨੂੰ ਆਪਣਾ ਮਰਦਾਨਾ ਬਣਾ ਲੈ
ਮੈਂ ਯਾਤਰਾ ਲਈ
ਤਿਆਰ ਹਾਂ ਹੁਣ
ਸਾਰੇ ਮਰ ਚੁੱਕੇ ਸਫਰਾਂ ‘ਚ ਜਾਨ ਪਾ ਦੇ
ਬੱਸ ਇਕ ਵਾਰ ਆਖ
‘ਮਰਦਾਨਿਆਂ ! ਉਠ ਚੱਲੀਏ ~
04 Dec 2018

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ..........waah ...........waah,..................... ਉੱਠ ਚੱਲੀਏ ~ ਬਹੁਤ ਹੀ ਵਧੀਆ ਕਵਿਤਾ ਦੀ ਸਿਰਜਣਾ 

12 Dec 2018

Reply