|
|
| ਵਲੁੰਧਰਿਆ ਰੁੱਖ |
ਮੈਂ ਵਲੁੰਧਰਿਆ ਰੁੱਖ ਹਾਂ, ਜ਼ਹਿਰੀਲੇ ਖੂਹ ਦੇ ਪਾਣੀ ਨਾਲ ਸਿੰਝਿਆ ਹਾਂ,
ਸਿਆਸਤ ਤੇ ਧਰਮ ਦੇ ਕੁਰੂਕਸ਼ੇਤਰ ਵਿੱਚ, ਨਸ਼ਿਆਂ ਸ਼ਸਤਰਾਂ ਲਾਕਨੂੰਨੀ ਤੇ ਬੇਰੁਜ਼ਗਾਰੀ,
ਆਪਣੀ ਸਾਂਝ ਦੀ ਅਸਮਤ ਦਾ ਸੌਦਾ ਕਰ, ਗ਼ੁਜਰ ਜਾਂਦਾ ਹਾਂ ਰਿਸ਼ਤਿਆਂ ਦੀ ਕਤਲਗਾਹ ਵਿੱਚੋਂ,
ਆਪਣੀ ਜਿਉਂਦੀ ਲਾਸ਼ ਨੂੰ,ਸਿੰਗਾਰਦੀ ਬੇਗ਼ੈਰਤ ਢੀਠ ਜਹੀ ਜਿੰਦ ਨੂੰ ਸਲਾਹੁੰਦੀ,
ਸਿਆਸੀ ਤੇ ਧਰਮ ਦੀ ਪ੍ਰੀਭਾਸ਼ਾ ਨੇ, ਲੋਕ ਰਾਜ ਦੀ ਅਰਥੀ ਲੇਟੀ ਸਮਾਜਿਕ ਮੜ੍ਹੀ ਤੇ,
ਘਿਉ ,ਅਤਰ ਅਤੇ ਚੰਦਨ ਚ ਲਿਪਤ, ਕੌਮੀਅਤ,ਕੌਮ ਦੇ ਅਹਿਸਾਸ ਦੀ ਬੇਕਦਰੀ,
ਨਿੱਜੀ ਮੋਹ, ਲਾਲਚ ਤੇ ਅਸੂਲਣ ਲਾਪ੍ਰਵਾਹੀ,, ਮਾਂ ਦੀਆਂ ਵਿਲੱਕਣੀਆਂ,ਤੇ ਡਰ ਦੀ ਚੁੱਪ,
ਆਪਣੀ ਮੂਰਖਤਾਈ ਦੀਆਂ ਵਿਲੱਕਣੀਆਂ ਨੇ ਵੋਟਾਂ, ਲਾਖ ਦਾ ਸਵਰਗ ਹੈ ਨਿਉਕਲਰ ਦੀ ਅੱਗ ਹੈ,
ਧਰਮ ਅਤੇ ਇਖ਼ਲਾਕ ਦੀ ਦੁਕਾਨ ਤੇ ਸੌਦਾ ਵਿਕਦੈ, ਜਿੰਦਗੀ ਨਾਲੋਂ ਮੌਤ ਦਾ ਸਤਿਕਾਰ ਚਰਨਾਂ 'ਚ ਨਿਵਾਸ ਲਈ,......
|
|
04 Mar 2013
|