Punjabi Poetry
 View Forum
 Create New Topic
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਵੇਚ ਕੇ ਟਰੈਕਟਰ ਨੂੰ ਵਿਆਉਂਦਾ ਧੀ ਰਾਣੀ ਐਂ

ਦਾਣਾ ਮੰਡੀ ਪਿੰਡ ਦੀ ਸਕੂਲ ਸਾਡੇ ਕੋਲ ਜੀ
ਕਣਕਾਂ ਦੇ  ਲਾਉਂਦੇ  ਜਿਥੇ ਜੱਟ ਬੋਹਲ ਜੀ

ਨਾਂ ਚੰਗੇ ਮੁੱਲ ਫਸਲਾਂ ਦੇ ਦਿੱਤੇ ਸਰਕਾਰ ਨੇ
ਮਾਰ ਦਿੱਤਾ ਜੱਟ ਨੂੰ ਤਾਂ ਕਰਜ਼ੇ ਦੀ ਮਾਰ ਨੇ

ਜਦੋਂ ਕਿਤੇ ਟਾਈਮ ਨਾਲ ਵਢ ਲਈਏ ਫਸਲਾਂ
ਫਿਰ ਰੁਲਦੀਆਂ ਮੰਦੀਆਂ 'ਚ ਕਿਹੜਾ ਇੱਕ ਮਸਲਾ

ਕਦੇ  ਸੋਕਾ ਕਦੇ  ਹੜ੍ਹ ਨਿੱਤ ਆਫਤਾਂ ਨੇ ਨਵੀਆਂ
ਝੋਨੇ ਵਿੱਚ ਨਮੀਂ ਜਿਆਦਾ ਬਾਬੂ ਕੱਢਦੇ ਨੇ ਕਮੀਆਂ

ਵੋਟਾਂ ਲੈ ਕੇ ਗਏ ਜਿਹੜੇ ਚੰਡੀਗੜ੍ਹ ਬਹਿ ਗਏ
ਜੱਟ ਮੰਡੀਆਂ ਦੇ ਵਿੱਚ ਹੀ ਰੁਲਣ ਜੋਗੇ ਰਹਿ ਗਏ

ਜਿਹੜੇ ਅੰਨਦਾਤਾ ਕਹਿੰਦੇ ਸੀ ਅਲੋਪ ਕਿਥੇ ਹੋ ਗਏ
ਓਹ ਲਭਣੇ ਨਾਂ ਹੁਣ ਨੀਂਦ ਪੰਜ ਸਾਲੀਂ ਸੋਂ ਗਏ

ਵੇਚ ਕੇ ਟਰੈਕਟਰ  ਨੂੰ  ਵਿਆਉਂਦਾ ਧੀ ਰਾਣੀ ਐਂ
ਇੱਕ ਨਹੀਓਂ ਜੱਟ ਇਹ ਤਾਂ ਹਰ ਜੱਟ ਦੀ ਕਹਾਣੀ ਐਂ

ਕਾਗਜਾਂ ਤੇ ਲੱਗੇ ਗੂਠੇ ਜਦੋਂ ਗਲ ਗੂਠੇ ਧਰਦੇ
ਪੁਛਦੀਆਂ ਸਰਕਾਰਾਂ ਜੱਟ ਖੁਦਕ੍ਸੀਆਂ ਕਿਓਂ ਕਰਦੇ ?

( ਆਪਣੇ ਪਿੰਡ ਤੇ ਲੰਬੀ ਕਵਿਤਾ ਵਿਚੋਂ ....)

--------------- ਅਮਨ ਫੱਲੜ --------------

# ਦੋਸਤੋ ਇਹ ਇਕੇੱਲੇ ਮੇਰੇ ਪਿੰਡ ਦੀ ਕਹਾਣੀ ਨਹੀਂ, ਇਹ ਓਹਨਾ ਲੱਖਾਂ ਜੱਟਾਂ ਦੀ ਕਹਾਣੀ ਹੈ ਜਿਹੜੇ ਪਹਿਲਾਂ ਆਪਣੀ ਜਮੀਨ ਤੇ ਲੋਨ ਲੈ ਕੇ ਟਰੈਕਟਰ ਖਰੀਦਦੇ ਨੇ ਤੇ ਫੇਰ ਉਸੇ ਟਰੈਕਟਰ ਨੂੰ ਵੇਚ ਕੇ ਆਪਣੀ ਧੀ ਦਾ ਵਿਆਹ ਕਰਦੇ ਨੇ | ਜਦੋਂ ਬੈੰਕ ਵਾਲੇ ਜਮੀਨ ਦੀ ਕੁਰਕੀ ਕਰਨ ਦੀ ਧਮਕੀ ਦਿੰਦੇ ਨੇ ਤਾਂ ਵਿਚਾਰਾ ਜੱਟ ਬੇਇਜਤੀ ਤੋਂ ਡਰਦਾ ਕਦੇ ਸਪਰੇਅ ਪੀ ਕੇ ਕਦੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਦਾ ਅੰਤ ਕੇਰ ਲੈਂਦਾ ਹੈ |

ਸਰਕਾਰਾਂ ਸਰਵੇ ਕਰਵਾ ਰਹੀਆਂ ਨੇ ਕਿ ਪਤਾ ਕਰੋ ਜੱਟ ਖੁਦਕ੍ਸੀਆਂ ਕਿਓਂ ਕਰ ਰਹੇ ਨੇ ?
ਕੀ ਇਹਨਾ ਨੂੰ ਅਸਲ ਸਚਾਈ ਨਹੀਂ ਪਤਾ ??
ਕਿ ਇਹ ਲੋਕ ਸਿਰਫ ਵੋਟਾਂ ਲੈਣ ਹੀ ਆਉਂਦੇ ਨੇ ???
ਕੀ ਇਹਨਾ ਨੂੰ ਜੱਟਾਂ ਦੀ ਮਾਲੀ ਹਾਲਤ ਦਾ ਅੰਦਾਜਾ ਨਹੀਂ ????

21 Nov 2011

jasvir sidhu
jasvir
Posts: 11
Gender: Male
Joined: 10/Apr/2010
Location: auckland
View All Topics by jasvir
View All Posts by jasvir
 

ਬਹੁਤ ਵਧੀਆ ਵੀਰ...

21 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਸੋਹਣਾਂ ਬਿਆਨ ਕੀਤਾ ਹੈ ਬਾਈ ਜੀ...ਸੋਹਣਾਂ ਲਿਖਿਆ...

ਅੰਤ ਵਿੱਛ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ ਤੁਸੀ....ਖੌਰੇ ਕਦੋਂ ਜਾਗਣਗੀਆਂ ਸਰਕਾਰਾਂ ਇਹ ਸੋਚਿਆਂ ਤਾਂ ਨਹੀਂ ਸਰਨਾਂ...ਕੁੱਛ ਹੰਭਲਾ ਤਾ ਰਲ ਕੇ ਆਪਾਂ ਨੂੰ ਹੀ ਮਾਰਨਾਂ ਪੈਣਾਂ ਏਂ..ਸਰਕਾਰਮ ਵੀ ਉਦੋਂ ਤੱਕ ਮਨਮਾਨੀ ਕਰਦੀਆਂ ਜਦੋਂ ਤੱਕ ਲੋਕ ਸੁੱਤੇ ਹੁੰਦੇ ਆ ਤੇ ਜਦੋਂ ਲੋਕ ਨੀਂਦ ਚੋ ਜਾਗਦੇ ਾ ਤਾਂ ਇਹੀ ਸਰਕਾਰਾਂ ਰੇਤੇ ਦੀਆਂ ਕੰਧਾਂ ਵਾਂਗ ਢਹਿ-ਢੇਰੀ ਹੋ ਜਾਂਦੀਂ ਨੇ.....

21 Nov 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

ਬਹੁਤ ਵਧੀਆ ਲਿਖਤ ਵੀਰ...

21 Nov 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

rabb sanu panja saala ch ik waar jarur maukha dinda hai ki apni sarkaar chun lao,,,,, jo tuade layi kam kare na ke apne pariwar layi,,,,

 

bus ohi ek time hai ohna leadera nu takhata ton laun ,,,, hor sade kol koi chara nahi,,,,

 

baki jatt di malli hallat da karan ik tan os da bholapann ,,,, te kujh ko nasamagi hai te cheti dojeya te bharosa karna hai,,,, i mean to pvt.,fncl. companies etc de utte cheti bharosa karna

 

21 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜਦੋਂ ਤੱਕ ਸਹੀ ਮਾਇਨੇ ਵਿਚ ਲੋਕਾਂ ਦਾ ਰਾਜ ਨਹੀਂ ਆਉਂਦਾ ਤਦ ਤੱਕ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਕਿਓਂ ਨਾਂ ਹੋਵੇ,,,ਓਹ ਆਮ ਲੋਕਾਂ ਦੀ ਭਲਾਈ ਨਹੀਂ ਕਰੇਗੀ,,,

21 Nov 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

kisaan di tarasjog haalat nu tusi bade sohne tarike naal kamlambadh keeta hai aman veer...likhde raho

21 Nov 2011

Reply