Punjabi Poetry
 View Forum
 Create New Topic
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਵੇਚ ਕੇ ਜ਼ਮੀਰਾਂ ਨੂੰ , ਤੋਲੇ ਮਾਸਿਆਂ ਦੇ ਭਾਅ `ਚ,

ਫੁੱਲ ਦੇ ਕੇ ਵੀ ਕੋਈ ਕਿਸੇ ਲਈ ਖਾਰ ਬਣ ਜਾਂਦਾ ,
ਕਦੇ ਹੀਰਾ ਕਿਸੇ ਮਾਝੀ ਦੇ ਗਲ ਹਾਰ ਬਣ ਜਾਂਦਾ ।

ਹਰ ਸਖਸ਼ ਕਿਉਂ ਏਥੇ , ਹੈ ਬਾਜਾਰ ਬਣ ਜਾਂਦਾ ।
ਸਹਿਮ ਜਾਂਦੇ ਆਲਣੇ ਵੀ, ਡਰਦੇ ਹੋਏ ਪੰਛੀਆਂ ਦੇ,
ਜਦੋਂ ਬਾਗਾਂ ਦਾ ਕੋਈ ਸ਼ਿਕਰਾ ,ਪਹਿਰੇਦਾਰ ਬਣ ਜਾਂਦਾ।
ਬਹਾਰਾਂ ਦੀ ਰੁੱਤੇ ਜਦ ਕੋਈ ,ਦੇ ਜਾਵੇ' 'ਪੱਤਝੜਾਂ ਹੀ,
ਦਿਲ ਪੀੜਾਂ ਦੇ ਪਰਿੰਦਿਆਂ ਦੀ ,ਠਾਹਰ 'ਬਣ ਜਾਂਦਾ ।
ਮਿਲਦੀ ਆਈ ਸੱਚ ਨੂੰ ,ਯੁਗਾਂ ਤੋਂ,ਸੂਲੀ ਤੇ ਸ਼ਲ਼ੀਬ ,
ਜਾਂ ਜ਼ਹਿਰ ਦਾ ਪਿਆਲਾ , ਓਹਦਾ ਯਾਰ ਬਣ ਜਾਂਦਾ ।
ਉੱਗ ਆਵੇ ਕੋਈ ਸੁਪਨਾ ਦਿਲ'ਦੀ ਬੰਜ਼ਰ ਜਮੀਨ ਚੋਂ,
ਫਿਰ ਪੱਤਝੱੜ ਦਾ ਮੌਸਮ ਵੀ , ਬਹਾਰ ਬਣ ਜਾਂਦਾ ।
ਤੂੰ ਵਫਾ ਤਾਂ ਨਿਭਾਉਂਦਾ ,ਭਾਵੇਂ ਕੱਚਿਆਂ ਤੇ ਹੀ ਤਰਕੇ ,
ਰੱਬ ਦੀ ਸੌਂਹ ਮੈਂ ਵੀ ਫਿਰ , ਮੰਝ-ਧਾਰ ਬਣ ਜਾਂਦਾ ।
ਤੁਰਦਾ ਏ ਕੋਈ ਨਾਲ ਨਾਲ ,ਪਰਛਾਵਾਂ ਬਣ ਬਣ ਕੇ,
ਕਿਉਂ ਪੂਰੀ ਜਿੰਦਗੀ ਦੇ ਲਈ ,ਇੰਤਜਾਰ ਬਣ ਜਾਂਦਾ ।
ਕੋਈ ਪਿੰਡੇ ਤੇ ਹੰਡਾਵੇ , ਜੇਠ ਹਾੜ ਦੀਆਂ ਧੁੱਪਾਂ ਨੂੰ ,
ਕੋਈ ਏ ਸੀ ਵਿੱਚ ਬੈਠਾ ਹੀ , ਸ਼ਾਹੂਕਾਰ ਬਣ ਜਾਂਦਾ ।
ਕਦੇ ਮੋਢਿਆਂ ਤੇ ਚੁੱਕੇ , ਕਦੇ ਰਾਹਾਂ 'ਚ  ਖੜਾ ਤੱਕੇ,
ਕਿਉਂ ਪੁੱਤਾਂ ਦੇ ਲਈ ਓਹੀ , ਬਾਪੂ ਭਾਰ ਬਣ ਜਾਂਦਾ ।
ਮੇਰੀ ਪਲਕ ਦਾ ਉਹ ਅੱਥਰੂ ,ਲਗਦੈ ਸੂਲ਼ੀ ਲਟਕਿਆ,
ਕਦੇ ਦਰਦਾਂ ਦਾ ਥਲ ਕਦੇ ,ਆਬ਼-ਸਾਰ ਬਣ ਜਾਂਦਾ ।
ਚੰਗਾ ਏ ਖੁਦਾ ਤੂੰ ਏਥੇ , ਪੱਥਰਾਂ `ਚ ਹੀ ਰਹਿੰਦਾ ਏਂ ,
ਜੇ ਦਿਖਦਾ ਤਾਂ ਸਾਜਿਸ਼ ਦਾ ,ਤੂੰ ਸਿਕਾਰ ਬਣ ਜਾਂਦਾ ।
ਦਸਤੂਰ ਇਹ ਇਸ਼ਕ ਦੇ,  ਤੂੰ ਕਿੱਦਾਂ ਦੇ ਬਣਾਏ ਨੇ ,
ਕੋਈ ਪਾਣੀਆਂ ਤੇ ਤਰਦਾ, ਕੋਈ ਥਾਰ ਬਣ ਜਾਂਦਾ ।
ਗੁੰਮ ਹੋ ਗਈ ਸੀ ਮੁੱਹਬੱਤ ਕਿਸੇ ਦੀ ਜੋਬਨੇ ਦੀ ਰੁੱਤੇ ,
ਕੋਈ ਐਵੇਂ ਨਹੀ ਜਵਾਨੀ `ਚ ,ਸਹਿਤਕਾਰ ਬਣ ਜਾਂਦਾ ।
ਸੁਣਿਆਂ ਤੇਰੇ ਦਰ ਮਿਲਦੀ ,ਸਦਾ ਸੱਚ ਨੂੰ ਹੀ ਸਲ਼ੀਬ ,
ਕਾਸ਼! ਜੈਲੀ ਸੱਚ ਬੋਲ ਕੇ , ਗੁਨਾਹ- ਗਾਰ ਬਣ ਜਾਂਦਾ ।।

28 Mar 2016

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
jelly bhaji bohat wadhiya likhi kavita,.....marvalous,...........great

This is one of the best poetries in punjabi literature,........God Bless you.

03 Sep 2017

Reply