Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦਾ ਛੇਵਾਂ ਦਰਿਆ ਭਾਈ ਵੀਰ ਸਿੰਘ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬ ਦਾ ਛੇਵਾਂ ਦਰਿਆ ਭਾਈ ਵੀਰ ਸਿੰਘ
 

 

ਵੀਹਵੀਂ ਸਦੀ ਦੀ ਸ਼ੁਰੂਆਤ ਨਾਲ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਬੱਝਾ ਜਿਸ ਨੂੰ ਪ੍ਰਫੁੱਲਤ ਕਰਨ ਵਿੱਚ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਜਿਹੇ ਕਵੀਆਂ ਨੇ ਉੱਘਾ ਯੋਗਦਾਨ ਪਾਇਆ। ਇਨ੍ਹਾਂ ‘ਚੋਂ ਭਾਈ ਵੀਰ ਸਿੰਘ ਨੇ ਪੰਜਾਬੀ ਕਵਿਤਾ ਅਤੇ ਵਾਰਤਕ ਨੂੰ ਆਧੁਨਿਕ ਲੀਹਾਂ ‘ਤੇ ਤੋਰਿਆ। ਭਾਈ ਵੀਰ ਸਿੰਘ ਨਾ ਸਿਰਫ਼ ਕਵੀ ਸਨ ਸਗੋਂ ਨਾਵਲਕਾਰ, ਟੀਕਾਕਾਰ ਅਤੇ ਉੱਘੇ ਵਾਰਤਕ ਲਿਖਾਰੀ ਵੀ ਸਨ। ਇਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਮਹਾਨ ਦੇਣ ਹੈ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਆਧੁਨਿਕ ਕਿਸਮ ਦੀ ਕਵਿਤਾ ਲਿਖੀ। ਉਨ੍ਹਾਂ ਛੋਟੀਆਂ ਆਧੁਨਿਕ ਕਿਸਮ ਦੀਆਂ ਕਵਿਤਾਵਾਂ ਲਿਖੀਆਂ ਜਿਹੜੀਆਂ ਇਸ ਤੋਂ ਪਹਿਲਾਂ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਨਹੀਂ ਸਨ। ਇਨ੍ਹਾਂ ਪੰਜਾਬੀ ਸਾਹਿਤ ਨੂੰ ਆਧੁਨਿਕ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਸਭ ਤੋਂ ਵੱਧ ਮਕਬੂਲੀਅਤ ਹਾਸਲ ਕੀਤੀ। ਉਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਅਤੇ ਪਿਤਾਮਾ ਹੋਣ ਦਾ ਮਾਣ ਹਾਸਲ ਹੈ। ਪੰਜਾਬੀ ਦੇ ਇਸ ਮਹਾਨ ਸਾਹਿਤਕਾਰ ਦਾ ਜਨਮ 5 ਦਸੰਬਰ, 1872 ਨੂੰ ਦੀਵਾਨ ਕੌੜਾ ਮੱਲ ਦੇ ਖਾਨਦਾਨ ਦੀ ਅੱਠਵੀਂ ਪੀੜ੍ਹੀ ਵਿੱਚ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਅਤੇ ਨਾਨਾ ਸੰਸਕ੍ਰਿਤ, ਬਿਜ਼ ਭਾਸ਼ਾ, ਉਰਦੂ, ਫਾਰਸੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਸਨ। ਭਾਈ ਸਾਹਿਬ ਨੇ ਇਨ੍ਹਾਂ ਪਾਸੋਂ ਹੀ ਇਨ੍ਹਾਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਆਪ ਨੇ 1889 ਈਸਵੀ ਵਿੱਚ ਮਿਸ਼ਨ ਹਾਈ ਸਕੂਲ, ਅੰਮ੍ਰਿਤਸਰ ਤੋਂ ਅੱਠਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਇਸੇ ਸਕੂਲ ਤੋਂ 1891 ਈਸਵੀ ਵਿੱਚ ਦਸਵੀਂ ਦਾ ਇਮਤਿਹਾਨ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਕੀਤਾ। ਸਤਾਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਅੰਮ੍ਰਿਤਸਰ ਦੇ  ਨਾਰਾਇਣ ਸਿੰਘ ਦੀ ਪੁੱਤਰੀ ਚਤਰ ਕੌਰ ਨਾਲ ਹੋਇਆ।
ਭਾਈ ਵੀਰ ਸਿੰਘ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ। ਸੰਨ 1892 ਵਿੱਚ ਆਪ ਨੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਲਾਈ। ਸੰਨ1894 ਵਿੱਚ ਖ਼ਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖ ਕੇ ਨਿਰਗੁਣਿਆਰਾ ਮਾਸਿਕ ਪੱਤਰ ਕੱਢਿਆ। ਸੰਨ 1899 ਵਿੱਚ ਖ਼ਾਲਸਾ ਸਮਾਚਾਰ ਸਪਤਾਹਿਕ ਪਰਚਾ ਸ਼ੁਰੂ ਕੀਤਾ। ਆਪ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀਆਂ ਵਿੱਚੋਂ ਇੱਕ ਸਨ। ਆਪ ਦੇ ਯਤਨਾਂ ਸਦਕਾ ਹੀ ਸਿੱਖ ਐਜੂਕੇਸ਼ਨ ਕਮੇਟੀ ਦੀ ਸਥਾਪਨਾ ਕੀਤੀ। ਭਾਈ ਵੀਰ ਸਿੰਘ ਦੀ ਪਹਿਲੀ ਕਾਵਿ ਰਚਨਾ ਰਾਣਾ ਸੂਰਤ ਸਿੰਘ (ਮਹਾਂਕਾਵਿ) 1902-04 ਵਿੱਚ ਪ੍ਰਕਾਸ਼ਿਤ ਹੋਈ। ਇਸ ਮਹਾਂਕਾਵਿ ਵਿੱਚ ਅਧਿਆਤਮਵਾਦ ਦੀ ਵਿਆਖਿਆ ਹੈ। ਇਸ ਉਪਰੰਤ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਦੀ ਰਚਨਾ ਕੀਤੀ। ਆਪ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕਈ ਕਾਵਿ ਪੁਸਤਕਾਂ ਦੀ ਰਚਨਾ ਕੀਤਾ ਜਿਵੇਂ: ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਮੇਰੇ ਸਾਈਆਂ ਜੀਉ ਆਦਿ। ਨਿੱਕੀਆਂ ਕਵਿਤਾਵਾਂ ਤੋਂ ਇਲਾਵਾ ਆਪ ਨੇ ਲੰਮੀਆਂ ਬਿਰਤਾਂਤਕ ਕਾਵਿ ਰਚਨਾਵਾਂ ਵੀ ਲਿਖੀਆਂ। ਭਾਈ ਵੀਰ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਅਧਿਆਤਮਵਾਦ, ਰਹੱਸਵਾਦ, ਗੁਰਮਤਿ ਦੀ ਵਿਆਖਿਆ ਅਤੇ ਕੁਦਰਤ ਦੇ ਪਿਆਰ ਨੂੰ ਵਿਸ਼ਾ ਬਣਾਇਆ ਹੈ। ਆਪ ਨੇ ਜਿੱਥੇ ਪੰਜਾਬੀ ਕਵਿਤਾ ਦੇ ਵਿਸ਼ੇ ਦਾ ਖੇਤਰ ਵਿਸ਼ਾਲ ਕੀਤਾ, ਉੱਥੇ ਇਸ ਦਾ ਖੇਤਰ ਵਿਸ਼ਾਲ ਕੀਤਾ, ਉੱਥੇ ਇਸ ਦੇ ਰੂਪ ਵਿੱਚ ਵੀ ਵੰਨ-ਸਵੰਨਤਾ ਲਿਆਂਦੀ। ਭਾਈ ਵੀਰ ਸਿੰਘ ਨੇ ਸੁੰਦਰੀ (1898), ਬਿਜੈ ਸਿੰਘ (1899), ਸਤਵੰਤ ਕੌਰ ਭਾਗ ਪਹਿਲਾ (1900) ਅਤੇ ਦੂਜਾ ਭਾਗ (1927) ਅਤੇ ਬਾਬਾ ਨੌਧ ਸਿੰਘ (1921) ਚਾਰ ਨਾਵਲ ਲਿਖੇ। ਭਾਈ ਵੀਰ ਸਿੰਘ ਨੇ ਗੁਰੂ ਕਲਗੀਧਰ ਚਮਤਕਾਰ (1925), ਗੁਰੂ ਨਾਨਕ ਚਮਤਕਾਰ (1928) ਅਤੇ ਸ਼ਬਦ ਗੁਰੂ ਚਮਤਕਾਰ ਆਦਿ ਵਾਰਤਕ ਰਚਨਾਵਾਂ ਦੀ ਰਚਨਾ ਕੀਤੀ। ਸੰਨ 1954 ਵਿੱਚ ਭਾਰਤ ਸਰਕਾਰ ਨੇ ਆਪ ਨੂੰ ਸਾਹਿਤ ਅਕਾਦਮੀ ਦਾ ਮੈਂਬਰ ਨਾਮਜ਼ਦ ਕੀਤਾ। ਆਪ ਨੂੰ ਸਾਹਿਤ ਅਕਾਦਮੀ ਨੇ ‘ਮੇਰੇ ਸਾਈਆਂ ਜੀਉ’ ਪੁਸਤਕ ‘ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ। ਸੰਨ 1956 ਈਸਵੀ ਵਿੱਚ ਆਪ ਨੂੰ ਪਦਮ ਭੂਸ਼ਣ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪ ਨੇ  ਲਗਭਗ 70 ਸਾਲ ਪੰਜਾਬੀ ਸਾਹਿਤ ਦੀ ਸੇਵਾ ਕੀਤੀ। ਇਹ ਮਹਾਨ ਪੰਜਾਬੀ ਸਾਹਿਤਕਾਰ 10 ਜੂਨ 1957 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।

- ਰਣਜੀਤ ਸਿੰਘ ਸਿੱਧੂ
* ਸੰਪਰਕ: 98762-62642

04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ......ਧਨਵਾਦ ਬਿੱਟੂ ਜੀ.......

05 Dec 2012

Reply